Breaking News
Home / ਤਾਜਾ ਖਬਰ / ਕੈਪਟਨ ਤੋਂ ਬਾਅਦ ਸਿੱਧੂ ਨੇ ਕਰਿਆ ਬਾਦਲਾਂ ਵੱਲ ਰੁਖ, ਪੰਜਾਬ ਦੇ ਕਰਜ਼ੇ ਲਈ ਦੱਸਿਆ ਬਾਦਲਾਂ ਨੂੰ ਜ਼ਿੰਮੇਵਾਰ – ਦੇਖੋ ਵੀਡੀਓ

ਕੈਪਟਨ ਤੋਂ ਬਾਅਦ ਸਿੱਧੂ ਨੇ ਕਰਿਆ ਬਾਦਲਾਂ ਵੱਲ ਰੁਖ, ਪੰਜਾਬ ਦੇ ਕਰਜ਼ੇ ਲਈ ਦੱਸਿਆ ਬਾਦਲਾਂ ਨੂੰ ਜ਼ਿੰਮੇਵਾਰ – ਦੇਖੋ ਵੀਡੀਓ

ਇਸ ਸਮੇਂ ਚਰਚਾ ਦੇ ਵਿੱਚ ਛਾਏ ਹੋਏ ਪੰਜਾਬ ਕਾਂਗਰਸ ਦੇ ਬਾਗੀ ਵਿਧਾਇਕ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਕਰ ਰਹੇ ਹਨ ਅਤੇ ਸਾਰੇ ਲੀਡਰਾਂ ਉੱਤੇ ਜੰਮ ਕੇ ਬਰਸ ਰਹੇ ਹਨ । ਪਿਛਲੇ ਕਈ ਦਿਨ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਸਰਕਾਰ ਦੇ ਵਿਰੁੱਧ ਭੜਾਸ ਕੱਢ ਰਹੇ ਹਨ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਉਜਾਗਰ ਕਰ ਰਹੇ ਹਨ ।

ਉਨ੍ਹਾਂ ਨੇ ਵੱਖ ਵੱਖ ਮਸਲਿਆਂ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਪਾਏ ਜਾ ਰਹੇ ਘਾਟੇ ਬਾਰੇ ਵੀ ਲੋਕਾਂ ਨੂੰ ਦੱਸਿਆ । ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਫੇਲ ਕਰਾਰ ਦੇ ਦਿੱਤਾ ਹੈ ।

ਹਾਲ ਹੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਬਾਦਲ ਸਰਕਾਰ ਦੇ ਵਿਰੁੱਧ ਜੰਮ ਕੇ ਭੜਾਸ ਕੱਢ ਰਹੇ ਹਨ । ਉਨ੍ਹਾਂ ਨੇ ਬਾਦਲਾਂ ਦੇ ਰਾਜ ਵਿੱਚ ਹੋਏ ਘਪਲਿਆਂ ਬਾਰੇ ਵੀ ਜਨਤਾ ਨੂੰ ਜਾਣੂ ਕਰਵਾਇਆ ਉਨ੍ਹਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਪੰਜਾਬ ਨੂੰ ਪੈ ਰਿਹਾ ਘਾਟਾ ਬਾਦਲਾਂ ਦਾ ਹੋ ਰਿਹਾ ਮੁਨਾਫ਼ਾ ਸੀ ।

ਸੜਕਾਂ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬਣਾਈਆਂ ਗਈਆਂ ਸੜਕਾਂ ਵਿੱਚ ਬਾਦਲ ਸਰਕਾਰ ਦਾ ਕੋਈ ਰੋਲ ਨਹੀਂ ਹੈ , ਉਨ੍ਹਾਂ ਕਿਹਾ ਕਿ ਇਹ ਸੜਕਾਂ ਟੋਲ ਟੈਕਸ ਲਗਾ ਕੇ ਬਣਾਈਆਂ ਗਈਆਂ ਹਨ ਇਸ ਵਿੱਚ ਸਰਕਾਰ ਦਾ ਕੋਈ ਵੀ ਰੋਲ ਨਹੀਂ ਸੀ ।

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਨਾਲ ਹੀ ਹਰਸਿਮਰਤ ਕੌਰ ਬਾਦਲ ਤੇ ਵੀ ਜਮ ਕੇ ਭੜਾਸ ਕੱਢੀ । ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਇੰਨੇ ਵੱਡੇ ਘਪਲੇ ਕਰਦੇ ਰਹੇ ਨੇ ਕਿ ਉਨ੍ਹਾਂ ਨੇ ਸਕੂਟਰਾਂ ਉੱਤੇ ਝੋਨਾ ਢੋਣ ਦਾ ਵੀ ਰਿਕਾਰਡ ਬਣਾ ਰੱਖਿਆ ਸੀ ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *