Breaking News
Home / ਤਾਜਾ ਖਬਰ / ਕੈਪਟਨ ਉੱਤੇ ਖੁੱਲ੍ਹ ਕੇ ਵਰ੍ਹੇ ਭਗਵੰਤ ਮਾਨ – ਦੇਖੋ ਵੀਡੀਓ

ਕੈਪਟਨ ਉੱਤੇ ਖੁੱਲ੍ਹ ਕੇ ਵਰ੍ਹੇ ਭਗਵੰਤ ਮਾਨ – ਦੇਖੋ ਵੀਡੀਓ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਇਸ ਸਮੇਂ ਪੂਰੀ ਚਰਚਾ ਦੇ ਵਿਚ ਹਨ ਕਿਉਂਕਿ ਉਨ੍ਹਾਂ ਨੇ ਫਿਲਹਾਲ ਹੀ ਦੇ ਵਿੱਚ ਸਰਕਾਰਾਂ ਦੇ ਵਿਰੁੱਧ ਜੰਗ ਛੇੜ ਦਿੱਤੀ ਹੈ । ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ।

ਹਾਲ ਹੀ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪਰਦੇ ਚੁੱਕੇ ਅਤੇ ਇਨ੍ਹਾਂ ਨੂੰ ਸ਼ੀਸ਼ਾ ਦਿਖਾਇਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀਆਂ ਸਾਰੀਆਂ ਨੀਤੀਆਂ ਤੋਂ ਪਰਦੇ ਚੁੱਕ ਕੇ ਦੱਸੇ ਕਿ ਸਾਰੀਆਂ ਲੋਕ ਮਾਰੂ ਨੀਤੀਆਂ ਹਨ ।

ਪੱਤਰਕਾਰਾਂ ਦੁਆਰਾ ਪੰਜਾਬ ਸਰਕਾਰ ਬਾਰੇ ਸਵਾਲ ਪੁੱਛਣ ਤੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਵੀ ਰੱਜ ਕੇ ਕੋਸਿਆ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਚੱਲ ਰਹੇ ਵਿਵਾਦ ਲਈ ਖੁਦ ਕੈਪਟਨ ਜ਼ਿੰਮੇਵਾਰ ਹਨ ।

ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਉਨ੍ਹਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਅਤੇ ਅਧਿਕਾਰੀਆਂ ਵਿੱਚ ਚਲ ਰਹੇ ਮਾਮਲੇ ਵਿੱਚ ਮੰਤਰੀ ਜ਼ਿਆਦਾ ਕਸੂਰਵਾਰ ਹਨ ।

ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਕੀਤੇ ਸਾਰੇ ਕੰਮਾਂ ਦਾ ਇੱਕ ਰਿਪੋਰਟ ਤਿਆਰ ਕਰਕੇ ਲੋਕਾਂ ਨੂੰ ਉਸ ਤੋਂ ਜਾਣੂ ਕਰਵਾਇਆ । ਭਗਵੰਤ ਮਾਨ ਨੇ ਗੱਲਬਾਤ ਦੌਰਾਨ ਕੈਪਟਨ ਸਰਕਾਰ ਦੀਆਂ ਸਾਰੀਆਂ ਨੀਤੀਆਂ ਤੋਂ ਪਰਦੇ ਚੁੱਕ ਦਿੱਤੇ ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *