Breaking News
Home / ਤਾਜਾ ਖਬਰ / ਕੀ ਸਿੱਧੂ ਦੀ ਹੋਵੇਗੀ ਕਪਿਲ ਸ਼ਰਮਾ ਸ਼ੋਅ ਵਿੱਚ ਦੁਬਾਰਾ ਵਾਪਸੀ – ਦੇਖੋ ਵੀਡੀਓ

ਕੀ ਸਿੱਧੂ ਦੀ ਹੋਵੇਗੀ ਕਪਿਲ ਸ਼ਰਮਾ ਸ਼ੋਅ ਵਿੱਚ ਦੁਬਾਰਾ ਵਾਪਸੀ – ਦੇਖੋ ਵੀਡੀਓ

ਨਵਜੋਤ ਸਿੰਘ ਸਿੱਧੂ ਜੋ ਕਿ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਚਮਕਦਾ ਚਿਹਰਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ । ਨਵਜੋਤ ਸਿੰਘ ਸਿੱਧੂ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਸਰਗਰਮ ਹਨ ਅਤੇ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਕੁਝ ਕਰਨਾ ਚਾਹੁੰਦੇ ਹਨ ।

ਅਜਿਹੇ ਦੇ ਵਿੱਚ ਹੀ ਸਿੱਧੂ ਬਾਰੇ ਫ਼ਿਲਮ ਇੰਡਸਟਰੀ ਤੋਂ ਵੀ ਖਬਰਾਂ ਆ ਰਹੀਆਂ ਹਨ ਜਿੱਥੇ ਸਿੱਧੂ ਦੀ ਗੈਰ ਹਾਜ਼ਰੀ ਦਾ ਕਾਫੀ ਜ਼ਿਆਦਾ ਪ੍ਰਭਾਵ ਪਿਆ ਹੋਇਆ ਹੈ । ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿੱਚ ਫ਼ੌਜੀ ਅਫ਼ਸਰ ਨੂੰ ਜੱਫੀ ਪਾਉਣ ਤੋਂ ਖੜ੍ਹੇ ਹੋਏ ਵਿਵਾਦ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ।

ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਟੀ ਵੀ ਉੱਤੇ ਚੱਲਦੇ ਦਾ ਕਪਿਲ ਸ਼ਰਮਾ ਸ਼ੋਅ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ । ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਦੇ ਵਿੱਚੋਂ ਕੱਢਣ ਤੋਂ ਬਾਅਦ ਸ਼ੋਅ ਦੀ ਰੇਟਿੰਗ ਉੱਤੇ ਇਸ ਚੀਜ਼ ਦਾ ਕਾਫੀ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜੋ ਪਿਆਰ ਮਿਲਦਾ ਸੀ ਉਹ ਸ਼ੋਅ ਨੂੰ ਮਿਲਣਾ ਬੰਦ ਹੋ ਗਿਆ ।

ਲੋਕਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਦੇ ਵਿੱਚ ਵਾਪਸ ਲਿਆਂਦਾ ਜਾਵੇ ਅਤੇ ਦੱਸਿਆ ਜਾ ਰਿਹਾ ਹੈ ਕਿ ਇਸਦੇ ਲਈ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨਾਲ ਸ਼ੋਅ ਦੇ ਪ੍ਰਬੰਧਕਾਂ ਨੇ ਗੱਲਬਾਤ ਵੀ ਕੀਤੀ ਪਰ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਕੋਈ ਜਵਾਬ ਦਿੱਤੇ ਉਨ੍ਹਾਂ ਦਾ ਫੋਨ ਕੱਟ ਦਿੱਤਾ ।

ਜ਼ਿਕਰਯੋਗ ਹੈ ਕਿ ਲੋਕ ਡਾਊਨ ਦੇ ਚੱਲਦਿਆਂ ਕਪਿਲ ਸ਼ਰਮਾ ਸ਼ੋਅ ਦੀ ਨਵੀਂ ਸ਼ੂਟਿੰਗ ਬੰਦ ਹੈ ਅਤੇ ਉਸ ਦੇ ਪੁਰਾਣੇ ਸ਼ੋਅ ਹੀ ਟੀ ਵੀ ਉੱਤੇ ਦਿਖਾਏ ਜਾ ਰਹੇ ਹਨ। ਨਵਜੋਤ ਸਿੰਘ ਸਿੱਧੂ ਵਾਲੇ ਉਨ੍ਹਾਂ ਪੁਰਾਣੇ ਸਾਰੇ ਸ਼ੋਅ ਨੂੰ ਲੋਕਾਂ ਵੱਲੋਂ ਨਵੇਂ ਸ਼ੋਅ ਨਾਲੋਂ ਵੀ ਵੱਧ ਹੁੰਗਾਰਾ ਮਿਲ ਰਿਹਾ ਹੈ ਅਤੇ ਦੁਬਾਰਾ ਫਿਰ ਉਨ੍ਹਾਂ ਹੀ ਜ਼ਿਆਦਾ ਰਿਸਪਾਂਸ ਮਿਲਣ ਲੱਗਿਆ ਹੈ ।

ਇਹ ਸਭ ਦੇਖ ਕੇ ਸ਼ੋਅ ਦੇ ਪ੍ਰਬੰਧਕ ਅਤੇ ਕਪਿਲ ਸ਼ਰਮਾ ਨੂੰ ਸਿੱਧੂ ਦੀ ਦੁਬਾਰਾ ਯਾਦ ਆਉਣ ਲੱਗੀ ਹੈ । ਹੁਣ ਦੇਖਣਾ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਨੂੰ ਸ਼ੋਅ ਦੇ ਵਿੱਚ ਦੁਬਾਰਾ ਐਂਟਰੀ ਮਿਲਦੀ ਹੈ ਕਿ ਸਿੱਧੂ ਦੁਆਰਾ ਸ਼ੋਅ ਵਿੱਚ ਜਾਣਾ ਪ੍ਰਵਾਨ ਕਰਨਗੇ

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About Corona Mann

Check Also

ਲੰਮੇ ਸਮੇਂ ਬਾਅਦ ਇਕੱਠਾ ਹੋ ਰਿਹਾ ਮੰਤਰੀ ਮੰਡਲ, ਹੋਣਗੇ ਅਹਿਮ ਫੈਸਲੇ – ਦੇਖੋ ਵੀਡੀਓ

ਲੰਮੇ ਸਮੇਂ ਤੋਂ ਚੱਲ ਰਹੇ ਲੋਕ ਡਾਊਨ ਦੇ ਕਾਰਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਹੀਂ …

Leave a Reply

Your email address will not be published. Required fields are marked *