ਜੇਕਰ ਨਹੀਂ ਲੁਕਾਉਣਾ ਚਾਹੁੰਦੇ ਅੱਖਾਂ ਉੱਪਰ ਐਨਕਾਂ ਤਾਂ ਹਰ ਰੋਜ਼ ਖਾਓ ਇਹ 6 ਚੀਜ਼ਾਂ

Uncategorized

ਅੱਜਕੱਲ੍ਹ ਸਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅਸੀਂ ਦਿਨ ਭਰ ਲੈਪਟਾਪ ਜਾਂ ਕੰਪਿਊਟਰ ਦੇ ਸਾਹਮਣੇ ਕੰਮ ਕਰਨ ਲਈ ਬੈਠੇ ਰਹਿੰਦੇ ਹਾਂ। ਇਸ ਤੋਂ ਬਾਅਦ ਜੇਕਰ ਸਾਨੂੰ ਕੁਝ ਵਿਹਲਾ ਸਮਾਂ ਮਿਲਦਾ ਹੈ ਤਾਂ ਉਹ ਸਮਾਂ ਅਸੀਂ ਆਪਣੇ ਮੋਬਾਈਲ ਜਾਂ ਟੀ ਵੀ ਦੇ ਸਾਹਮਣੇ ਬਿਤਾ ਦਿੰਦੇ ਹਨ । ਅਸੀਂ ਕਦੇ ਵੀ ਆਪਣੀਆਂ ਅੱਖਾਂ ਨਾਲ ਕੁਦਰਤ ਨੂੰ ਨਹੀਂ ਨਿਹਾਰਦੇ ਜਿਸ ਕਾਰਨ ਹੌਲੀ ਹੌਲੀ ਸਾਡੀਆਂ ਅੱਖਾਂ ਦੀ ਥਕਾਨ ਵਧਣ ਲੱਗਦੀ ਹੈ । ਅੱਖਾਂ ਵਿੱਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ ਕਦੇ ਕਦੇ ਅੱਖਾਂ ਲਾਲ ਵੀ ਹੋ ਜਾਂਦੀਆਂ ਹਨ । ਜੇਕਰ ਅਜਿਹਾ ਲੰਮਾ ਸਮਾਂ ਹੁੰਦਾ ਰਹੇ ਤਾਂ ਸਾਡੀਆਂ ਅੱਖਾਂ ਉੱਤੇ ਚਸ਼ਮਾ ਵੀ ਲੱਗ ਜਾਂਦਾ ਹੈ ।

ਸੋ ਅੱਖਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀ ਅੱਖਾਂ ਦੀ ਰੌਸ਼ਨੀ ਕਦੇ ਵੀ ਘੱਟ ਨਾ ਹੋਵੇ। ਇਸ ਲਈ ਤੁਹਾਨੂੰ ਅਸੀਂ ਕੁਝ ਅਜਿਹੇ ਚੀਜ਼ਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ ਵਿੱਚ ਸਭ ਤੋਂ ਪਹਿਲਾਂ ਹੈ ਔਲਾ। ਕੱਚਾ ਆਉਲਾ ਖਾਣ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਇਸ ਤੋਂ ਇਲਾਵਾ ਅਸੀਂ ਔਲੇ ਦਾ ਰਸ ਸਵੇਰੇ ਖਾਲੀ ਪੇਟ ਲੈ ਸਕਦੇ ਹਾਂ ਜਾਂ ਅਸੀਂ ਔਲੇ ਦੇ ਮੁਰੱਬੇ ਦਾ ਵੀ ਸੇਵਨ ਕਰ ਸਕਦੇ ਹਨ।

ਦੂਜੇ ਨੰਬਰ ਤੇ ਇਲਾਇਚੀ। ਇਲਾਇਚੀ ਸਾਡੇ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਕਰਨ ਵਿੱਚ ਮਦਦ ਕਰਦੀ ਹੈ ਇਹ ਸਾਡੀਆਂ ਅੱਖਾਂ ਨੂੰ ਠੰਢਕ ਪਹੁੰਚਾਉਂਦੀ ਹੈ । ਇਲਾਇਚੀ ਅਤੇ ਸੌਂਫ ਨੂੰ ਠੰਡੇ ਦੁੱਧ ਵਿੱਚ ਪਾ ਕੇ ਪੀਣ ਨਾਲ ਸਾਡੇ ਅੱਖਾਂ ਦੀ ਚਮਕ ਵੱਧਦੀ ਹੈ ਅਤੇ ਨਾਲ ਹੀ ਸਾਡੀਆਂ ਅੱਖਾਂ ਤੰਦਰੁਸਤ ਰਹਿੰਦੀਆਂ ਹਨ। ਤੀਜੇ ਨੰਬਰ ਤੇ ਹਰੀਆਂ ਸਬਜ਼ੀਆਂ। ਹਰੀਆਂ ਸਬਜ਼ੀਆਂ ਵਿੱਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਕਾਰਨ ਸਾਡੀਆਂ ਅੱਖਾਂ ਵਿਚ ਬਲੱਡ ਸਰਕੁਲੇਸ਼ਨ ਬਣਿਆ ਰਹਿੰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਚੌਥੇ ਨੰਬਰ ਤੇ ਹੈ ਅਖਰੋਟ। ਅਖਰੋਟ ਵਿੱਚ ਓਮੇਗਾ ਥ੍ਰੀ ਫੈਟੀ ਐਸਿਡ ਅਤੇ ਵਿਟਾਮਿਨ ਈ ਹੁੰਦਾ ਹੈ ,

ਇਹ ਦੋਨੋਂ ਪੋਸ਼ਕ ਤੱਤ ਸਾਡੀਆਂ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ ।ਇਸ ਤੋਂ ਇਲਾਵਾ ਗਾਜਰ ਦਾ ਜੂਸ ਅਤੇ ਬਦਾਮ ਦਾ ਸੇਵਨ ਕਰਨ ਨਾਲ ਵੀ ਸਾਡੀਆਂ ਅੱਖਾਂ ਸਵੱਸਥ ਰਹਿੰਦੀਆਂ ਹਨ ।

Leave a Reply

Your email address will not be published. Required fields are marked *