ਇਸ ਨੁਸਖ਼ੇ ਤਾਂ ਸਿਰਫ਼ ਇੱਕ ਗਿਲਾਸ ਪੀਓ ਦੁਪਹਿਰ ਵੇਲੇ ਮਿਹਦੇ ਦੀ ਸਾਰੀ ਗਰਮੀ ਕੱਢ ਦੇਵੇਗਾ ਬਾਹਰ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੇ ਸਰੀਰ ਵਿੱਚ ਗਰਮੀ ਵਧ ਗਈ ਹੈ ਭਾਵ ਕਿ ਤੁਹਾਡੀਆਂ ਅੱਖਾਂ ਵਿੱਚੋਂ ਸੇਕ ਨਿਕਲਦਾ ਹੈ, ਕਈ ਵਾਰ ਸਰੀਰ ਚ ਗਰਮੀ ਵੱਧਣ ਦੇ ਨਾਲ ਹੱਥਾਂ ਪੈਰਾਂ ਵਿੱਚ ਗਰਮੀ ਮਹਿਸੂਸ ਹੁੰਦੀ ਹੈ ਅਤੇ ਅਗਨੀ ਜਿਹੀ ਲੱਗਣ ਲੱਗ ਜਾਂਦੀ ਹੈ। ਸੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਤੁਹਾਨੂੰ ਇਕ ਨੁਸਖ਼ਾ ਦੱਸਾਂਗੇ,ਜਿਸ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ।

ਇਸ ਨੁਸਖ਼ੇ ਨੂੰ ਤਿਆਰ ਕਰ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚਮਚ ਗੂੰਦ ਕਤੀਰਾ ਚਾਹੀਦਾ ਹੈ,ਇਸ ਗੂੰਦ ਕਤੀਰੇ ਨੂੰ ਤੁਸੀਂ ਰਾਤ ਦੇ ਸਮੇਂ ਭਿਓਂ ਕੇ ਰੱਖ ਦਿਓ ।ਇਸ ਤੋਂ ਇਲਾਵਾ ਅੱਧਾ ਚਮਚ ਧੁਖ ਮਲੰਗਾਂ ਦੇ ਬੀਜਾਂ ਨੂੰ ਵੀ ਰਾਤ ਦੇ ਸਮੇਂ ਨੂੰ ਭਿਓਂ ਕੇ ਰੱਖੋ। ਅਗਲੇ ਦਿਨ ਤੁਸੀਂ ਇਕ ਖਾਲੀ ਗਲਾਸ ਲਾਓ, ਇਸ ਵਿੱਚ ਇਕ ਚਮਚ ਗੂੰਦ ਕਤੀਰਾ ਅਤੇ ਇੱਕ ਅੱਧਾ ਚਮਚ ਧੁਖ ਮਲੰਗਾਂ ਦੇ ਬੀਜ ਪਾ ਦਿਓ ਜੋ ਕਿ ਤੁਸੀਂ ਭਿਉਂ ਕੇ ਰੱਖੇ ਸੀ ।ਉਸ ਤੋਂ ਬਾਅਦ ਇਸ ਵਿਚ ਦੋ ਚੁਟਕੀ ਤੁਲਸੀ ਦੇ ਬੀਜ ਪਾ ਦਿਓ ਅਤੇ ਅੱਧਾ ਚਮਚ ਗੁਲੂ ਕੰਧ ਅਤੇ ਅੱਧਾ ਚਮਚ ਸ਼ਹਿਦ ਮਿਲਾਉਣ ਤੋਂ ਬਾਅਦ ਇਸ ਵਿੱਚ ਦੁੱਧ ਪਾ ਦਿਓ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਹ ਤੁਹਾਡੇ ਪੀਣ ਲਈ ਬਿਲਕੁਲ ਤਿਆਰ ਹੈ ।ਇਸ ਦਾ ਸੇਵਨ ਤੁਸੀਂ ਦੁਪਹਿਰ ਦੇ ਸਮੇਂ ਵਿੱਚ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਦੁੱਧ ਤੋਂ ਰੇਸ਼ਾ ਬਣਦਾ ਹੈ ਤਾਂ ਤੁਸੀਂ ਦੁੱਧ ਦੀ ਥਾਂ ਤੇ ਦਹੀਂ ਦਾ ਸੇਵਨ ਵੀ ਕਰ ਸਕਦੇ ਹੋ। ਦੋਸਤੋ ਇਸ ਗੂੰਦ ਕਤੀਰੇ ਵਾਲੇ ਦੁੱਧ ਨੂੰ ਪੀਣ ਤੋਂ ਬਾਅਦ ਤੁਹਾਡੀ ਸਿਹਤ ਵਿੱਚੋਂ ਬਹੁਤ ਸਾਰੇ ਫ਼ਾਇਦੇ ਹੋਣਗੇ ਕਿਉਂਕਿ ਇਸ ਵਿੱਚ ਵਰਤੇ ਜਾਣ ਵਾਲੇ ਤੁਕ ਮਲੰਗਾਂ ਦੇ ਬੀਜ ਅਤੇ ਤੁਲਸੀ ਦੇ ਬੀਜਾਂ ਵਿਚ ਬਹੁਤ ਜ਼ਿਆਦਾ ਮਾਤਰਾ ਵਿੱਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਗੂੰਦ ਕਤੀਰਾ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ।

ਨਾਲ ਹੀ ਗੁਲਕੰਦ ਬੀਜ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਸਾਬਿਤ ਹੁੰਦਾ ਹੈ । ਸੋ ਗਰਮੀਆਂ ਦੇ ਵਿੱਚ ਅਸੀਸ ਡਰਿੰਕ ਦਾ ਇਸਤੇਮਾਲ ਕਰਕੇ ਆਪਣੀ ਸਰੀਰ ਦੀ ਗਰਮੀ ਨੂੰ ਦੂਰ ਕਰ ਸਕਦੇ ਹਾਂ।

Leave a Reply

Your email address will not be published. Required fields are marked *