ਇਸ ਨੁਸਖ਼ੇ ਦੀ ਕਰੋ ਵਰਤੋ ਤੁਹਾਡੇ ਪੇਟ ਦੀਆਂ ਸਾਰੀਆਂ ਬੀਮਾਰੀਆਂ ਹੋ ਜਾਣੀਆਂ ਦੂਰ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਰਮੀ ਦੇ ਦਿਨਾਂ ਵਿੱਚ ਸਾਡੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ।ਜਿਸ ਕਾਰਨ ਸਾਡੇ ਲਿਵਰ ਦੀ ਗਰਮੀ ਵਧ ਜਾਂਦੀ ਹੈ।ਅਜਿਹਾ ਹੋਣ ਤੋਂ ਬਾਅਦ ਸਾਡੇ ਪੇਟ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਕਿ ਬਦਹਜ਼ਮੀ, ਕਬਜ਼,ਖੱਟੇ ਡਕਾਰ,ਗੈਸ ਬਣਨਾ, ਭੁੱਖ ਨਾ ਲੱਗਣਾ ਆਦਿ। ਅਜਿਹਾ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਚੱਕਰ ਆਉਣਾ, ਸਿਰਦਰਦ ਅਤੇ ਸਿਰ ਭਾਰੀ ਭਾਰੀ ਰਹਿਣ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।ਅਜਿਹਾ ਇਸ ਕਾਰਨ ਹੁੰਦਾ ਹੈ,ਕਿਉਂਕਿ ਜਦੋਂ ਸਾਡੇ ਲਿਵਰ ਵਿੱਚ

ਗਰਮੀ ਵਧ ਜਾਂਦੀ ਹੈ ਤਾਂ ਉਸ ਸਮੇਂ ਸਾਡੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਵੀ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਜ਼ਬਰਦਸਤ ਨੁਸ਼ਕਾ ਲੈ ਕੇ ਆਏ ਹਾਂ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਪੇਟ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਪਾਈਆਂ ਜਾਣ ਵਾਲੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਅੱਧਾ ਚਮਚ ਗੂੰਦ ਕਤੀਰਾ ਨੂੰ ਪਾਣੀ

ਵਿਚ ਭਿਓਂ ਕੇ ਰੱਖ ਦਿਓ।ਅਗਲੀ ਸਵੇਰ ਤੁਸੀਂ ਇਸ ਗੂੰਦ ਕਤੀਰਾ ਨੂੰ ਇੱਕ ਗਿਲਾਸ ਵਿਚ ਪਾ ਲਓ।ਉਸ ਤੋਂ ਬਾਅਦ ਤੁਸੀਂ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਸਵਾਦ ਅਨੁਸਾਰ ਪਾ ਲਓ ਅਤੇ ਨਾਲ ਹੀ ਇਸ ਵਿਚ ਠੰਡਾ ਦੁੱਧ ਪਾ ਦਿਓ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਤੁਸੀਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਭਾਵ ਤੁਹਾਡੇ ਸਰੀਰ ਦਾ ਤਾਪਮਾਨ ਸੰਤੁਲਨ ਹੋ ਜਾਵੇਗਾ।ਜੇਕਰ ਤੁਸੀ ਇਸ ਨੁਸਖੇ ਦਾ ਸੇਵਨ ਸਵੇਰ ਤੋਂ ਲੈ ਕੇ ਦੁਪਹਿਰ ਦੇ ਦੋ ਵਜੇ ਤੋਂ ਪਹਿਲਾਂ ਪਹਿਲਾਂ ਕਰ ਲੈਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ।

Leave a Reply

Your email address will not be published. Required fields are marked *