ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਕਦੇ ਵੀ ਨਹੀਂ ਹੋਵੇਗਾ ਸਰਵਾਈਕਲ ਦਾ ਦਰਦ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਗਰਦਨ ਅਤੇ ਮੋਢਿਆਂ ਤੇ ਦਰਦ ਰਹਿੰਦਾ ਹੈ,ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੇ ਕੰਮਾਂ ਕਾਰਾਂ ਵਿੱਚੋਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਗ਼ਲਤ ਹੋ ਚੁੱਕਿਆ ਹੈ।ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹੌਲੀ ਹੌਲੀ ਇਹ ਨਸ਼ਾ ਉਨ੍ਹਾਂ ਨੂੰ ਦਰਦ ਦੇਣ

ਲੱਗ ਜਾਂਦੀਆਂ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਰਵਾਈਕਲ ਦੀ ਸਮੱਸਿਆ ਹੋ ਜਾਂਦੀ ਹੈ,ਜਿਸ ਕਾਰਨ ਉਨ੍ਹਾਂ ਦੀ ਗਰਦਨ ਚ ਦਰਦ ਰਹਿੰਦਾ ਹੈ ਉਸ ਤੋਂ ਬਾਅਦ ਇਹ ਦਰਦ ਵਧਦਾ ਹੋਇਆ ਸਿਰ ਤਕ ਪਹੁੰਚਦਾ ਹੈ ਅਤੇ ਕਈ ਵਾਰ ਬਾਹਵਾਂ ਵਿੱਚ ਵੀ ਦਰਦ ਹੋਣ ਲੱਗ ਜਾਂਦਾ ਹੈ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਕਸਰਤਾਂ ਬਾਰੇ ਦੱਸਣ ਜਾ ਰਹੇ ਹਾਂ,ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਗਰਦਨ ਜਾਂ ਮੋਢੇ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।ਜੇਕਰ ਤੁਹਾਨੂੰ ਅਚਾਨਕ ਹੀ ਗਰਦਨ ਜਾਂ ਮੋਢੇ ਤੇ ਦਰਦ ਹੋ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਇਕ ਸੋਟੀ ਲਉ ਅਤੇ ਇਸ ਸੋਟੀ ਨੂੰ

ਆਪਣੀ ਗਰਦਨ ਦੇ ਪਿੱਛੇ ਰੱਖੋ ਅਤੇ ਆਪਣੇ ਦੋਵਾਂ ਹੱਥਾਂ ਨੂੰ ਇਸ ਸੋਟੀ ਦੇ ਉੱਪਰ ਦੀ ਘੁਮਾ ਲਓ।ਕੁਝ ਦੇਰ ਲਈ ਇਸੇ ਪੁਜੀਸ਼ਨ ਵਿੱਚ ਬੈਠੇ ਰਹੋ।ਤੁਸੀਂ ਇਸ ਸੋਟੀ ਨੂੰ ਥੋੜ੍ਹਾ ਹਿਲਾ ਚਲਾ ਵੀ ਸਕਦੇ ਹੋ।ਇਸ ਨਾਲ ਤੁਹਾਨੂੰ ਗਰਦਨ ਦੀ ਸਮੱਸਿਆ ਤੋਂ ਤੁਰੰਤ ਹੀ ਰਾਹਤ ਮਿਲੇਗੀ।ਇਸ ਤੋਂ ਇਲਾਵਾ ਜੇਕਰ ਤੁਹਾਡੇ ਖੱਬੇ ਮੋਢੇ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਉਸ ਸਮੇਂ ਤੁਸੀਂ ਆਪਣੇ ਖੱਬੇ ਹੱਥ ਦੇ ਅੰਗੂਠੇ ਉਤੇ ਤੇਲ ਲਗਾਓ ਅਤੇ ਉਸ ਦੀ ਚੰਗੀ ਤਰ੍ਹਾਂ ਮਸਾਜ ਕਰੋ।ਦੋ ਮਿੰਟਾਂ ਵਿੱਚ ਹੀ ਤੁਹਾਨੂੰ ਦਰਦ ਤੋਂ ਆਰਾਮ ਮਿਲ ਜਾਵੇਗਾ।ਜੇਕਰ ਤੁਸੀਂ ਇਸ ਬਾਰੇ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਉਪਰੋਕਤ ਵੀਡੀਓ ਨੂੰ ਦੇਖ ਸਕਦੇ ਹੋ।

Leave a Reply

Your email address will not be published. Required fields are marked *