ਕੋਰੋਨਾ ਵਾਇਰਸ: ਲਾਕਡਾਊਨ ਦੀ ਉਲੰਘਣਾ ਕਰਨ ’ਤੇ ਹੋਵੇਗੀ ਛੇ ਮਹੀਨਿਆਂ ਦੀ ਸਜ਼ਾ ਅਤੇ ਹਜ਼ਾਰ ਰੁ. ਜ਼ੁਰਮਾਨਾ

[ad_1]

ਸਰਕਾਰ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ ਪਰ ਲੋਕ ਇਸ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਨਹੀਂ ਕਰ ਰਹੇ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਲਾਕਡਾਊਨ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇ ਕਿਸੇ ਨੇ ਲਾਕਡਾਊਨ ਦੌਰਾਨ ਗੈਰਜ਼ਰੂਰੀ ਕੰਮ ਲਈ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਭੀੜ ਇਕੱਠੀ ਕੀਤੀ ਤਾਂ ਉਸ ਨੂੰ ਛੇ ਮਹੀਨਿਆਂ ਦੀ ਜੇਲ੍ਹ ਜਾਂ ਹਜ਼ਾਰ ਰੁਪਏ ਦਾ ਜ਼ੁਰਮਾਨਾ ਜਾਂ ਫਿਰ ਦੇਵੋਂ ਹੋ ਸਕਦੇ ਹਨ।

ਲਾਕਡਾਊਨ ਦੇ ਆਦੇਸ਼ ਦਾ ਉਲੰਘਣ ਕਰ ਰਹੇ ਲੋਕਾਂ ਤੇ ਪੀਐਮ ਮੋਦੀ ਦੀ ਨਰਾਜ਼ਗੀ ਦੇ ਤਤਕਾਲ ਬਾਅਦ ਕੇਂਦਰ ਵੱਲੋਂ ਰਾਜਾਂ ਨੂੰ ਕਿਹਾ ਗਿਆ ਕਿ ਲਾਕਡਾਊਨ ਲਾਗੂ ਕਰਨ ਲਈ ਕਾਨੂੰਨੀ ਪ੍ਰਬੰਧ ਅਪਣਾਉਣ। ਕੇਂਦਰ ਦੇ ਨਿਰਦੇਸ਼ ਤੋਂ ਬਾਅਦ ਹਲਾਤਾਂ ਨਾਲ ਨਿਪਟਣ ਲਈ ਸੋਮਵਾਰ ਸ਼ਾਮ ਤਕ ਪੰਜਾਬ, ਮਹਾਰਾਸ਼ਟਰ, ਪੁਡੁਚੇਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਰਫਿਊ ਦਾ ਐਲਾਨ ਕੀਤਾ ਸੀ।

ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਵੀ ਕਈ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਹਨਾਂ ਅੱਗੇ ਕਿਹਾ ਕਿ ਲੋਕ ਇਸ ਗੱਲ ਨੂੰ ਸਮਝਣ ਅਤੇ ਅਪਣਾ ਤੇ ਅਪਣੇ ਪਰਿਵਾਰ ਦਾ ਖਾਸ ਧਿਆਨ ਰੱਖਣ। ਕੋਰੋਨਾ ਵਾਇਰਸ ਨੂੰ ਰੋਕਣ ਲਈ ਛੇ ਰਾਜਾਂ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਦੇ 548 ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਮਨਜੂਰੀ ਦਿੱਤੀ ਗਈ ਹੈ।

ਲੋਕਾਂ ਨੂੰ ਗੈਰਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਣ ਨੂੰ ਕਿਹਾ ਗਿਆ ਹੈ। ਪਰ ਸੋਮਵਾਰ ਨੂੰ ਦਿੱਲੀ ਸਮੇਤ ਕਈ ਸ਼ਹਿਰਾਂ ਸੜਕਾਂ ਤੇ ਲੋਕ ਦਿਖਾਈ ਦਿੱਤੇ। ਬੱਸਾਂ ਵਿਚ ਲੋਕਾਂ ਦੀ ਭੀੜ ਵੀ ਦਿਸੀ ਜੋ ਕਿ ਕੋਰੋਨਾ ਵਾਇਰਸ ਦੇ ਫੈਲਣ ਦੌਰਾਨ ਨਾ ਸਿਰਫ ਘਾਤਕ ਸਾਬਿਤ ਹੋਵੇਗਾ ਸਗੋਂ ਜਨਤਾ ਕਰਫਿਊ ਵਰਗੇ ਅਭਿਆਨ ਦੀ ਵੀ ਉਲੰਘਣਾ ਕਰਦਾ ਹੈ। ਸਿਹਤ ਵਿਭਾਗ ਵੱਲੋਂ ਤਿੰਨ ਦਿਨ ਪਹਿਲਾਂ ਹੀ ਰਾਜਾਂ ਨੂੰ ਕਿਹਾ ਗਿਆ ਸੀ ਕਿ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਸੋਮਵਾਰ ਨੂੰ ਫਿਰ ਨਿਰਦੇਸ਼ ਦਿੱਤਾ ਗਿਆ ਕਿ ਹੁਣ ਸਖ਼ਤੀ ਵਰਤਣ ਦਾ ਸਮਾਂ ਹੈ। ਸੋਸ਼ਲ ਡਿਸਟੇਂਸਿੰਗ ਲਈ ਲਾਕਡਾਊਨ ਵਰਗੇ ਪ੍ਰਬੰਧ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਦਮ ਚੁੱਕਣੇ ਪੈਣਗੇ। ਇਸ ਵਿਚ ਛੇ ਮਹੀਨਿਆਂ ਦੀ ਜੇਲ੍ਹ ਜਾਂ ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਜ਼ਾਹਿਰ ਹੈ ਕਿ ਇਹ ਉਹਨਾਂ ਨੇਤਾਵਾਂ ਲਈ ਵੀ ਸੰਕੇਤ ਹੈ ਜੋ ਅਪਣੀ ਧੌਂਸ ਜਮਾਉਣ ਲਈ ਹੁਣ ਵੀ ਭੀੜ ਨਾਲ ਚਲਦੇ ਨਜ਼ਰ ਆ ਰਹੇ ਹਨ।

ਮਹਾਂਮਾਰੀ ਰੋਗ ਕਾਨੂੰਨ 1897 ਤਹਿਤ ਇਸ ਦਾ ਪ੍ਰਬੰਧ ਹੈ। ਕੋਰੋਨਾ ਦੇ ਸ਼ੱਕੀ ਲੋਕਾਂ ਵਿਚੋਂ ਜਿਹਨਾਂ ਨੇ ਆਈਸੋਲੇਸ਼ਨ ਵਿਚ ਜਾਣ ਦੇ ਨਿਰਦੇਸ਼ ਦਾ ਉਲੰਘਣ ਕੀਤਾ ਹੈ ਇਹ ਉਹਨਾਂ ਤੇ ਲਾਗੂ ਹੁੰਦਾ ਹੈ। ਕੇਰਲ ਸਮੇਤ ਕੁੱਝ ਰਾਜਾਂ ਵਿਚ ਲਾਕਡਾਊਨ ਅਤੇ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਤੇ ਇਹ ਧਾਰਾ ਲਗਾਈ ਗਈ ਹੈ।


Post Views:
34

[ad_2]

Leave a Reply

Your email address will not be published. Required fields are marked *