ਹਰ ਬੁਖਾਰ ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ- ਇਹ ਹਨ ਸਹੀ ਲੱਛਣ

[ad_1]

ਇਹ ਹਨ ਸਹੀ ਲੱਛਣ

ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਹੌਲੀ-ਹੌਲੀ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵੈੱਬਸਾਈਟ ਵਰਲਡਓਮੀਟਰ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਨਾਮੁਰਾਦ ਬੀਮਾਰੀ ਕਾਰਨ 16,558 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਕਰੀਬ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਕੋਰੋਨਾ ਵਾਇਰਸ ਪ੍ਰਤੀ ਸਾਡੀ ਜਾਣਕਾਰੀ ਐਨੀ ਥੋੜ੍ਹੀ ਹੈ ਕਿ ਅਜੇ ਤੱਕ ਸਾਡੇ ਵਿਗਿਆਨੀ ਵੀ ਇਸ ਬੀਮਾਰੀ ਨੂੰ ਸਮਝਣ ਵਿਚ ਅਸਮਰੱਥ ਹਨ। ਪਿਛਲੇ ਦਿਨਾਂ ਦੌਰਾਨ ਸਾਡੇ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਵੱਲੋਂ ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਹੁਣ ਤੱਕ ਜੋ ਜਾਣਕਾਰੀ ਦਿੱਤੀ ਗਈ ਸੀ ਉਸ ਅਨੁਸਾਰ ਪੀੜਤ ਨੂੰ ਬੁਖਾਰ ਹੋਣਾ, ਗਲ੍ਹ ਵਿਚ ਖਾਰਸ਼ ਹੋਣਾ, ਸੁੱਕੀ ਖੰਘ ਆਉਣਾ ਅਤੇ ਮਾਸ-ਪੇਸ਼ੀਆਂ ਵਿਚ ਦਰਦ ਹੋਣਾ

ਦੱਸੇ ਜਾ ਰਹੇ ਸਨ ਪਰ ਭਾਰਤ ਸਰਕਾਰ ਨੇ ਆਪਣੇ ਟਵਿਟਰ ਪੇਜ ’ਤੇ ਇਸ ਨੂੰ ਲੈ ਕੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਵਿਚ ਡਾ. ਪ੍ਰਿਆ ਬੰਸਲ ਨੇ ਦੱਸਿਆ ਕਿ ਹਰ, ਬੁਖਾਰ, ਖੰਘ ਅਤੇ ਜੁਕਾਮ ਕੋਰੋਨਾ ਵਾਇਰਸ ਦਾ ਲੱਛਣ ਨਹੀਂ ਹੈ। ਡਾ. ਬੰਸਲ ਨੇ ਦੱਸਿਆ ਕਿ ਇਸ ਬਦਲਦੇ ਮੌਸਮ ਅਨੁਸਾਰ ਬੁਖਾਰ, ਖੰਘ ਅਤੇ ਜੁਕਾਮ ਹੋਣਾ ਆਮ ਗੱਲ ਹੈ। ਜੁਕਾਮ ਜ਼ਿਆਦਾਤਰ ਮੌਸਮੀ ਐਲਰਜੀ ਕਾਰਨ ਹੋ ਸਕਦਾ ਹੈ। ਇਸੇ ਤਰ੍ਹਾਂ ਖੰਘ ਵੀ ਪ੍ਰਦੂਸ਼ਣ ਕਾਰਨ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਬੁਖਾਰ ਦਾ ਰੂਪ ਮੌਸਮੀ ਵੀ ਹੋ ਸਕਦਾ ਹੈ। ਡਾ. ਬੰਸਲ ਨੇ ਦੱਸਿਆ ਕਿ ਜੇਕਰ ਬੁਖਾਰ ਅਤੇ ਖੰਘ ਇਕੱਠੇ ਹੋਏ ਅਤੇ ਮਰੀਜ਼ ਦਾ ਸਾਹ ਵੀ ਫੁੱਲ ਰਿਹਾ ਤਾਂ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਸਾਨੂੰ ਤੁਰੰਤ ਸਿਵਲ ਹਸਪਤਾਲ ਵਿਚ ਪੁੱਜਣਾ ਚਾਹੀਦਾ ਹੈ। ਇਸ ਦੇ ਨਾਲ ਇਹ ਵੀ ਧਿਆਨ ਰੱਖਣ ਦੀ ਵੀ ਲੋੜ ਹੈ ਕਿ ਮਰੀਜ਼ ‘ਹਾਈ ਰਿਸਕ ਏਰੀਆ’ ਭਾਵ ਕੋਰੋਨਾ ਵਾਇਰ ਪ੍ਰਭਾਵਿਤ ਇਲਾਕੇ ’ਚੋਂ ਤਾਂ ਨਹੀਂ ਆਇਆ। ਇਸ ਦੇ ਨਾਲ-ਨਾਲ ਜੇਕਰ ਕਿਸੇ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ ਤਾਂ ਉਸਦੇ ਸੰਪਰਕ ਵਿਚ ਰਹਿਣ ਵਾਲਿਆਂ ਨੂੰ ਵੀ ਖਾਸ ਧਿਆਨ ਦੇਣ ਦੀ ਲੋੜ ਹੈ।

ਕੁਝ ਨਵੇਂ ਅਧਿਐਨਾਂ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਨਵੇਂ ਲੱਛਣ ਵੀ ਸਾਹਮਣੇ ਆਏ ਸਨ। ਇਨ੍ਹਾਂ ਨਵੇਂ ਲੱਛਣਾ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਸਵਾਦ ਸ਼ਕਤੀ ਅਤੇ ਬਦਬੂਦਾਰ ਚੀਜ਼ਾਂ ਨੂੰ ਸੁੰਘਣ ਦੀ ਸ਼ਕਤੀ ਖਰਾਬ ਹੋ ਜਾਂਦੀ ਹੈ। ਪੀੜਤ ਮਰੀਜ਼ਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸਵਾਦ ਪਤਾ ਲੱਗਣੋ ਹਟ ਜਾਂਦਾ ਹੈ। ਇਸ ਦੇ ਨਾਲ-ਨਾਲ ਉਸਨੂੰ ਬੱਚਿਆਂ ਦੇ ਗੰਦੇ ਡਾਇਪਰ ਸੁੰਘਣ ਵਿਚ ਵੀ ਕੋਈ ਤਕਲੀਫ ਨਹੀਂ ਹੁੰਦੀ।

ਸਰੀਰ ’ਤੇ ਇਸ ਤਰ੍ਹਾਂ ਹਮਲਾ ਕਰਦਾ ਹੈ ਕੋਰੋਨਾ
ਕੋਰੋਨਾ ਵਾਇਰਸ ਦੇ ਮਰੀਜ਼ਾਂ ’ਤੇ ਹੋਏ ਹੁਣ ਤੱਕ ਦੇ ਤਜ਼ਰਬਿਆਂ ਨੂੰ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ ਨੂੰ ਤੇਜ਼ ਬੁਖਾਰ ਅਤੇ ਖੰਘ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ, ਇਹ ਲੱਛਣ ਨਮੂਨੀਆ ਦੇ ਲੱਛਣਾਂ ਵਿਚ ਤਬਦੀਲ ਹੋ ਜਾਂਦੇ ਹਨ। ਇਸ ਕਾਰਨ ਫੇਫੜਿਆਂ ਵਿਚ ਸੋਜ ਪੈ ਜਾਂਦੀ ਹੈ। ਫੇਫੜਿਆਂ ਵਿੱਚ ਗੰਭੀਰ ਕਿਸਮ ਦੀ ਇਨਫੈਕਸ਼ਨ ਹੋ ਜਾਂਦਾ ਹੈ। ਜਿਸ ਦਾ ਨਤੀਜ਼ਾ ਇਹ ਹੁੰਦਾ ਹੈ ਕਿ ਖੂਨ ਵਿਚ ਆਕਸੀਜਨ ਦਾ ਸਹੀ ਸੰਚਾਰ ਪ੍ਰਭਾਵਿਤ ਹੋ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ ਦੇ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਸਥਿਤੀ ਗੰਭੀਰ ਹੋਣ ਦੀ ਸੂਰਤ ਵਿਚ ਉਸਦੀ ਮੌਤ ਹੋ ਜਾਂਦੀ ਹੈ।

[ad_2]

Leave a Reply

Your email address will not be published. Required fields are marked *