ਹੁਣੇ ਹੁਣੇ ਕਰਨਾ ਵਾਇਰਸ ਦਾ ਕਰਕੇ ਪੰਜਾਬ ਚ ਵਾਪਰੀ ਅਨੋਖੀ ਘਟਨਾ – ਤਾਜਾ ਵੱਡੀ ਖਬਰ

[ad_1]

ਹੁਣੇ ਆਈ ਤਾਜਾ ਵੱਡੀ ਖਬਰ

ਗੁਰਾਇਆਂ ਨੇੜਲੇ ਪਿੰਡ ਧਲੇਤਾ ‘ਚ ਵੀਰਵਾਰ ਸਵੇਰੇ ਇਕ 60 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ, ਜੋ 22 ਮਾਰਚ ਨੂੰ ਦੋਹਾ-ਕਤਰ ਤੋਂ ਵਾਪਸ ਪਰਤਿਆ ਸੀ । ਪਿੰਡ ਵਾਸੀਆਂ ‘ਚ ਇਸ ਨੂੰ ਲੈ ਕੇ ਖ਼ਾਸਾ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ 3 ਦਿਨ ਪਹਿਲਾਂ ਪ੍ਰਦੀਪ ਕੁਮਾਰ ਉਰਫ ਬਿੱਟੂ ਪੁੱਤਰ ਚਮਨ ਲਾਲ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਬੀਮਾਰ ਹੋ ਗਿਆ ਸੀ। ਉਸ ਦੇ ਬੀਮਾਰ ਹੋਣ ਦੀ ਸੂਚਨਾ ਬੜਾ ਪਿੰਡ ਦੇ ਸਰਕਾਰੀ ਹਸਪਤਾਲ ਨੂੰ ਦਿੱਤੀ ਗਈ ਸੀ, ਜਿੱਥੋਂ ਡਾਕਟਰ ਪਿੰਡ ਆਏ ਤਾਂ ਜ਼ਰੂਰ ਸਨ ਪਰ ਉਸ ਨੂੰ ਚੈੱਕ ਨਹੀਂ ਕੀਤਾ ਗਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਸ਼ੁਗਰ ਦਾ ਮਰੀਜ਼ ਹੈ, ਜਿਸ ਤੋਂ ਬਾਅਦ ਡਾਕਟਰ ਬਿਨ੍ਹਾਂ ਕਿਸੇ ਜਾਂਚ ਦੇ ਉੱਥੋਂ ਚੱਲੇ ਗਏ ਸਨ। ਅੱਜ ਤੜਕੇ ਸਵੇਰੇ ਉਸ ਦੀ ਮੌਤ ਹੋ ਗਈ ਹੈ, ਜਿਸ ਨਾਲ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਕਾਰਨ ਕੋਈ ਵੀ ਪਿੰਡ ਵਾਸੀ ਉਸ ਦੀ ਲਾਸ਼ ਨੂੰ ਚੁੱਕਣ ਲਈ ਅੱਗੇ ਨਹੀਂ ਜਾ ਰਿਹਾ ਅਤੇ ਸਭ ਡਰ ਰਹੇ ਹਨ। ਇਸ ਦੀ ਸੂਚਨਾ ਮੀਡੀਆ ਵਲੋਂ ਪੁਲਸ ਅਤੇ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਤੇ ਸਿਹਤ ਵਿਭਾਗ ਦੀ ਟੀਮ ਮ੍ਰਿਤਕ ਦੇ ਘਰ ਪੁੱਜੀ। ਨੋਡਲ ਅਫਸਰ ਡਾ. ਅਵਿਨਾਸ਼ ਨੇ ਕਿਹਾ ਕਿ ਇਹ ਮੌਤ ਸ਼ੂਗਰ, ਸ਼ਰਾਬ ਅਤੇ ਮ੍ਰਿਤਕ ਨੂੰ ਫਿੱਟ ਪੈਣ ਕਾਰਨ ਹੋਈ ਹੈ ਅਤੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ।

ਪੰਜਾਬ ਦੇ ਡੀ. ਜੀ. ਪੀ. ਦੀ ਜਨਤਾ ਨੂੰ ਅਪੀਲ
ਪੰਜਾਬ ‘ਚ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪੰਜਾਬ ਦੇ ਡੀ. ਜੀ. ਪੀ. ਨੇ ਜਨਤਾ ਤੇ ਮੀਡੀਆ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਜ਼ਾਂ ਨੂੰ ਮੈਨਜ ਕਰਨ ‘ਚ ਥੋੜ੍ਹਾ ਸਮਾਂ ਤਾਂ ਲੱਗਦਾ ਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਸਖਤ ਪਾਬੰਦੀਆਂ ਅਤੇ ਨਿਯੰਤਰਣ ਦਰਮਿਆਨ ਪੰਜਾਬ ਪੁਲਸ ਜਮੈਟੋ, ਸਵਿੱਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਰਣਨੀਤਿਕ ਤਾਲਮੇਲ ਜ਼ਰੀਏ ਲੋਕਾਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਵਾਸਤੇ ਪਹਿਲ ਕਦਮੀਆਂ ਦੀ ਸ਼ੁਰੂਆਤ ਲਈ ਮਿਸ਼ਨ ਵਜੋਂ ਕੰਮ ਕਰ ਰਹੀ ਹੈ।
ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਅਧਿਕਾਰਤ ਵਿਕਰੇਤਾਵਾਂ ਨੂੰ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਦਵਾਈਆਂ ਦੀ ਹੋਮ ਡਲਿਵਰੀ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਲੋੜੀਂਦਾ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਫੋਨ ‘ਤੇ ਆਰਡਰ ਲੈ ਕੇ ਉਸ ਅਨੁਸਾਰ ਹੋਮ ਡਿਲਿਵਰੀ ਕੀਤੀ ਜਾ ਸਕੇ।

[ad_2]

Leave a Reply

Your email address will not be published. Required fields are marked *