ਚੀਨ ਚ ਕਰੋਨਾ ਤੋਂ ਬਾਅਦ ਹੁਣ ਹੰਤਾ ਵਾਇਰਸ-ਸੋਸ਼ਲ ਮੀਡੀਆ ਤੇ ਮਚਿਆ ਹੜਕੰਪ

[ad_1]

ਇਹ ਖਬਰ ਚੀਨ ਦੇ ਬੀਜਿੰਗ ਤੋਂ ਆਈ ਹੈ, ਜਿਥੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਚੀਨ ਵਿੱਚ ਸੋਮਵਾਰ ਨੂੰ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦਾ ਕਾਰਨ ਹੰਤਾ ਵਾਇਰਸ ਦੱਸਿਆ ਜਾ ਰਿਹਾ ਹੈ। ਪੀੜਤ ਵਿਅਕਤੀ ਕੰਮ ਤੋਂ  ਬਾਅਦ ਬਸ ਵਿਚ ਸ਼ੈਂਡਾਂਗ ਜਾ ਰਿਹਾ ਸੀ। ਉਸ ਵਿੱਚ ਇਹ ਹੰਤਾ ਵਾਇਰਸ ਪਾਜੀਟਿਵ ਮਿਲਿਆ। ਬੱਸ ਵਿੱਚ ਸਵਾਰ ਬਾਕੀ 32 ਸਵਾਰੀਆਂ ਦੀ ਵੀ ਜਾਂਚ ਕੀਤੀ ਗਈ ਹੈ।

ਚੀਨੀ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੀਨ ਨੂੰ ਹੁਣ ਸੁਧਰਨਾ ਚਾਹੀਦਾ ਹੈ ਅਤੇ ਜਾਨਵਰਾਂ ਨੂੰ ਖਾਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਗਲਤੀਆਂ ਦੇ ਨਤੀਜੇ ਪੂਰੀ ਦੁਨੀਆਂ ਭੁਗਤ ਰਹੀ ਹੈ।

ਮਾਹਿਰਾਂ ਦੀ ਮੰਨੀਏ ਤਾਂ ਹੰਤਾ ਵਾਇਰਸ ਕਰੋਨਾ ਜਿੰਨਾ ਮਾਰੂ ਨਹੀਂ ਹੈ। ਕਰੋਨਾ ਹਵਾ ਰਾਹੀਂ ਫੈਲਦਾ ਹੈ। ਜਦ ਕਿ ਹੰਤਾਂ ਚੂਹੇ ਜਾਂ ਗੱਲੜ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਹੰਤਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਜਾਂਦਾ। ਪਰ ਜੇਕਰ ਕੋਈ ਵਿਅਕਤੀ ਚੂਹੇ ਦੇ ਗੁੱਦੇ- ਪਸ਼ਾਬ ਆਦਿ ਨੂੰ ਹੱਥ ਲਾਉਣ ਤੋਂ ਬਾਅਦ ਉਨ੍ਹਾਂ ਹੱਥਾਂ ਨੂੰ ਆਪਣੇ ਮੂੰਹ, ਨੱਕ ਜਾਂ ਅੱਖ ਨੂੰ ਲਾਉਂਦਾ ਹੈ ਤਾਂ

ਉਸ ਵਿਅਕਤੀ ਵਿੱਚ ਹੰਤਾ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ। ਇਸ ਵਾਇਰਸ ਨਾਲ ਪੀੜਤ ਵਿਅਕਤੀ ਨੂੰ ਬੁਖਾਰ, ਸਿਰਦਰਦ, ਢਿੱਡ ਦਰਦ, ਉਲਟੀਆਂ, ਦਸਤ, ਬਦਨ ਦਰਦ ਵਗੈਰਾ ਦੀ ਪਰੇਸ਼ਾਨੀ ਹੁੰਦੀ ਹੈ। ਸੰਕ੍ਰਮਿਤ ਵਿਅਕਤੀ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ। ਸੀਡੀਸੀ ਅਨੁਸਾਰ ਹੰਤਾ ਵਾਇਰਸ ਨਾਲ ਮੌਤ ਦਰ ਦਾ 38 ਫੀਸਦੀ ਖਤਰਾ ਹੁੰਦਾ ਹੈ।

[ad_2]

Leave a Reply

Your email address will not be published. Required fields are marked *