ਕਰਫਿਊ ਦੌਰਾਨ ਪੁਲਿਸ ਨੇ ਕੀਤਾ ਵੱਡਾ ਸ਼ਲਾਘਾਯੋਗ ਕੰਮ-ਵੀਡੀਓ ਦੇਖ ਤੁਸੀਂ ਵੀ ਕਰੋਗੇ ਰੱਜਕੇ ਤਾਰੀਫਾਂ

[ad_1]

ਅੰਮ੍ਰਿਤਸਰ ਵਿੱਚ ਪੰਜਾਬ ਪੁਲੀਸ ਦੁਆਰਾ ਕਰਫਿਊ ਦੌਰਾਨ ਘਰਾਂ ਵਿੱਚ ਬੈਠੇ ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਜੀਵਨ ਦੀਆਂ ਵਸਤਾਂ ਪਹੁੰਚਾਈਆਂ ਗਈਆਂ। ਜਿਹੜੇ ਹਰ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ ਹੁਣ ਉਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਪੁਲਿਸ ਅਧਿਕਾਰੀ ਨਹੀਂ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਝੁੱਗੀ ਝੌਪੜੀ ਵਿਚ ਰਹਿੰਦੇ ਹਨ ਜਾਂ ਰੋਜ਼ਾਨਾ ਮਜ਼ਦੂਰੀ ਕਰਕੇ ਰੋਟੀ ਖਾਂਦੇ ਹਨ। ਪਰ ਹੁਣ ਉਨ੍ਹਾਂ ਦੀ ਕਮਾਈ ਰੁਕ ਗਈ ਹੈ।

ਕਰਫਿਊ ਕਾਰਨ ਉਹ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ। ਉਨ੍ਹਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਜਿਵੇਂ ਦੁੱਧ ਫਲ ਅਤੇ ਖਾਣਾ ਆਦਿ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਜਿਹੜੇ ਹੋਰ ਵਿਅਕਤੀ ਆਪਣੇ ਘਰਾਂ ਵਿਚ ਬੈਠੇ ਹਨ। ਇਨ੍ਹਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਦਿੱਤੇ ਗਏ ਹਨ। ਉਹ ਫੋਨ ਕਰਕੇ ਰਾਸ਼ਨ ਜਾਂ ਦਵਾਈਆਂ ਮੰਗਵਾ ਸਕਦੇ ਹਨ।

ਇਹ ਸਮਾਨ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਪਰ ਘਰਾਂ ਵਿੱਚੋਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ। ਲੋੜਵੰਦ ਵਿਅਕਤੀ ਫੋਨ ਕਰਵਾ ਕੇ ਆਪਣਾ ਘਰ ਵਿੱਚ ਹੀ ਸਾਮਾਨ ਮੰਗਵਾ ਸਕਦੇ ਹਨ। ਪਰ ਗ਼ਰੀਬ ਅਤੇ ਝੁੱਗੀ ਝੋਪੜੀ ਵਾਲਿਆਂ ਨੂੰ ਪੁਲਿਸ ਨੇ ਖੁਦ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

[ad_2]

Leave a Reply

Your email address will not be published. Required fields are marked *