ਨਵਜੋਤ ਸਿੱਧੂ ਨੂੰ ਰਾਹੁਲ ਗਾਂਧੀ ਦਾ ਵੱਡਾ ਝਟਕਾ, ਗੁੱਡ ਬਾਏ ਸਿੱਧੂ!

[ad_1]

“ਪਿਛਲੇ 15 ਸਾਲਾਂ ਵਿੱਚ ਤਿੰਨ ਸਰਕਾਰਾਂ ਦੇ ਭਾਗੀਦਾਰ ਰਹੇ, ਜੱਦੋ-ਜਹਿਦ ਕਰਕੇ ਖੂਨ ਪਸੀਨਾ ਵਹਾ ਕੇ ਤਿੰਨ ਸਰਕਾਰਾਂ ਬਣਾਈਆਂ। ਪਰ ਜਦੋਂ ਵੀ ਸਰਕਾਰ ਬਣਾਈ ਇੱਕ ਦੈ ਤ ਰੂਪੀ ਸਿਸਟਮ ਸਾਹਮਣੇ ਖੜੋ ਕੇ ਵਾਜਾਂ ਮਾਰਦਾ ਸੀ- ‘ਆ- ਆ ਮੇਰੇ ਨਾਲ ਰਲਜਾ ਜਾਂ ਲਾਂਭੇ ਹੋ, ਨਾਲ ਰਲੇਂਗਾ ਤਾਂ ਮੌਜਾਂ ਮਨਾਏਂਗਾ, ਮੇਵੇ ਖਾਏਂਗਾ’।” “ਮੈਂ ਧਰਮ ਯੁੱ ਧ ਦਾ ਆਹਵਾਨ ਕਰਦਾ ਹਾਂ, ਧਰਮਾਂ ਚੋਂ ਵੱਡਾ ਧਰਮ ਰਾਸ਼ਟਰ ਧਰਮ। ਮਿੱਟੀ ਦੇ ਰਹਿਣ ਦੇ ਲਈ ਲੜਨਾ, ਉਹ ਭਾਵਨਾ ਜਗਾਉਣਾ ਜੋ ਤੁਹਾਡੇ ਰਾਸ਼ਟਰ ਨੂੰ ਸਮਰਪਿਤ ਹੋ ਜਾਵੇ ਜਿਸ ਨੇ ਭਗਤ ਸਿੰਘ ਬਣਾਇਆ।”

ਪਰ ਨਾਲ ਹੀ ਉਨ੍ਹਾਂ ਨੇ ਵਿਅੰਗ ਕੱਸਿਆ ਕਿ ਧਰਮ ਦਾ ਝੂਠ ਦਾ ਝੰਡਾ ਸਭ ਤੋਂ ਉੱਚਾ ਹੈ। ਕੁੱਝ ਮਹੀਨਿਆਂ ਤੋਂ ਪੰਜਾਬ ਦੀ ਸੱਤਾ ਤੋਂ ਗਾਇਬ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਰਾਹੀਂ ਇਹ ਸਭ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕਿਸੇ ਦੇ ਨਾਲ ਨਹੀਂ ਰਲੇ ਸਗੋਂ ਲੜੇ। “ਇਸ ਸਿਸਟਮ ਵਿੱਚ ਰਹਿ ਕੇ ਲੜੇ, ਦਰਕਿਨਾਰ ਹੋ ਗਏ ਪਰ ਲੜਾਈ ਅੱਜ ਵੀ ਜਾਰੀ ਹੈ। ਇੱਕ ਇੰਚ ਪਿੱਛੇ ਨਹੀਂ ਹੋਏ। ਮੈਂ 100 ਵਾਰ ਸੋਚਦਾ ਹਾਂ ਫਿਰ ਸਟੈਂਡ ਲੈਂਦਾ ਹਾਂ ਪਰ ਜੋ ਸਟੈਂਡ ਲੈ ਲੈਂਦਾ ਹਾਂ ਉਸ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਿਆ।”

[ad_2]

Leave a Reply

Your email address will not be published. Required fields are marked *