ਦੋਸਤੋ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੁਣ ਤੁਸੀਂ ਘਰ ਵਿੱਚ ਹੀ ਅਜਿਹਾ ਤੇਲ ਤਿਆਰ ਕਰ ਸਕਦੇ ਹੋ ਜਿਸ ਦੇ ਨਾਲ ਤੁਸੀ ਵਾਲਾਂ ਦੀ ਹਰ ਸਮੱਸਿਆ ਨਾਲ ਲੜ ਸਕਦੇ ਹੋ ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਨੂੰ ਵਾਲਾਂ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਆ ਰਹੀਆਂ ਹਨ।ਹਲਕੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋਣਾ ਅਤੇ ਵਾਲਾਂ ਦਾ ਝੜਨਾ ਬਹੁਤ ਹੀ ਗੰਭੀਰ ਸਮੱਸਿਆ ਹੈ। ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਮਦਦ ਕਰੇਗਾ।ਦੋਸਤੋ ਇਸ ਤੇਲ ਨੂੰ ਤਿਆਰ ਕਰਨ ਸਾਨੂੰ ਕਲੌਂਜੀ ਅਤੇ ਮੇਥੀ ਦਾਣਾ ਚਾਹੀਦਾ ਹੈ।ਦੋਸਤੋ ਕਲੌਂਜੀ ਦੇ 2 ਚੱਮਚ ਲੈ ਕੇ ਮਿਕਸੀ ਦੀ ਸਹਾਇਤਾ ਦੀ ਨਾਲ ਪਾਊਡਰ ਤਿਆਰ ਕਰ ਲਵੋ।ਮੇਥੀ ਦਾਣੇ ਦੇ ਵੀ ਦੋ ਚੱਮਚ ਲੈ ਕੇ ਪਾਊਡਰ ਤਿਆਰ ਕਰ ਲਵੋ।ਹੁਣ ਦੋਸਤੋ ਇੱਕ ਕੱਚ ਦੀ ਮਜ਼ਬੂਤ ਬੋਤਲ ਲੈ ਲਵੋ।
ਇਸ ਵਿੱਚ ਕਲੌਂਜੀ ਅਤੇ ਮੇਥੀ ਦਾਣਿਆਂ ਦਾ ਪਾਊਡਰ ਮਿਕਸ ਕਰਕੇ ਪਾ ਲਵੋ।ਹੁਣ ਇਸ ਵਿੱਚ 200 ਮਿਲੀਲੀਟਰ ਸ਼ੁੱਧ ਨਾਰੀਅਲ ਦਾ ਤੇਲ ਪਾ ਲਵੋ।ਇਸ ਤੋਂ ਬਾਅਦ 50 ਮਿਲੀਲੀਟਰ ਆਰੰਡੀ ਦਾ ਤੇਲ ਪਾ ਲਵੋ।ਇੱਕ ਬਰਤਨ ਦੇ ਵਿੱਚ ਗਰਮ ਪਾਣੀ ਪਾ ਕੇ ਇਸ ਬੋਤਲ ਨੂੰ ਉਸ ਵਿੱਚ ਰੱਖ ਲਵੋ।ਪਾਣੀ ਠੰਢਾ ਹੋਣ ਤੱਕ ਇਸ ਤੇਲ ਨੂੰ ਉਸ ਵਿੱਚ ਹੀ ਰੱਖੋ।ਇਸ ਤੋਂ ਬਾਅਦ ਦੋਸਤੋ ਤੁਸੀਂ ਪੰਜ ਦਿਨ ਇਸ ਤੇਲ ਨੂੰ ਸਿੱਧੀ ਧੁੱਪ ਦੇ ਵਿੱਚ ਰੱਖਣਾ ਹੈ।ਧੁੱਪ ਵਿੱਚ ਰੱਖਣ ਨਾਲਇਹ ਤੇਲ ਬਣਕੇ ਤਿਆਰ ਹੋ ਜਾਵੇਗਾ।ਇਸ ਤੇਲ ਨੂੰ ਤੁਸੀਂ ਆਪਣੇ ਸਿਰ ਅਤੇ ਵਾਲਾਂ ਉੱਤੇ ਚੰਗੀ ਤਰ੍ਹਾਂ ਮਸਾਜ ਕਰਕੇ ਲਗਾਉਣਾ ਹੈ।ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਤੁਸੀਂ ਆਪਣੇ ਵਾਲ ਧੋ ਸਕਦੇ ਹੋ।ਇਸ ਤਰ੍ਹਾਂ ਇਸ ਤੇਲ ਦਾ ਇਸਤੇਮਾਲ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ।ਇਸ ਤੇਲ ਦਾ ਇਸਤੇਮਾਲ ਜਰੂਰ ਕਰੋ।
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
