ਹੱਥ ਪੈਰ ਸੁੰਨ ਹੁੰਦੇ ਨੇ ਤਾ ਹੋ ਜਾਓ ਸਾਵਧਾਨ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰੀ ਹੋਈ ਹੈ।ਅਸੀਂ ਅਕਸਰ ਹੀ ਦੇਖਿਆ ਹੈ ਕਿ ਥੋੜ੍ਹਾ ਸਮਾਂ ਇੱਕੋ ਸਥਿਤੀ ਵਿੱਚ ਬੈਠੇ ਰਹਿਣ ਦੇ ਨਾਲ ਹੱਥ ਪੈਰ ਸੁੰਨ ਹੋ ਜਾਂਦੇ ਹਨ। ਥੋੜਾ ਸਮਾਂ ਹੱਥ ਪੈਰ ਸੁੰਨ ਹੋਣ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੇ ਹਨ।ਪਰ ਦੋਸਤੋ ਇਹ ਸਰੀਰ ਦੇ ਵਿੱਚ ਪੈਦਾ ਹੋ ਰਹੀਆਂ ਸਮੱਸਿਆਵਾਂ ਦੇ ਲੱਛਣ ਹੁੰਦੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੱਥ ਪੈਰ ਸੁੰਨ ਹੋਣ ਦੇ ਕੀ ਕਾਰਨ ਹਨ।ਦੋਸਤੋ ਜੇਕਰ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਬਾਰ-ਬਾਰ ਆਉਂਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਆ ਰਹੀ ਹੈ।

ਇਸ ਤੋਂ ਇਲਾਵਾ ਸਰੀਰ ਦੇ ਵਿੱਚ B12 ਦੀ ਕਮੀ ਆਉਂਦੀ ਹੈ,ਮੈਗਨੀਸ਼ਿਅਮ ਦੀ ਕਮੀ ਕਾਰਨ ਵੀ ਇਹ ਸਮੱਸਿਆ ਆਉਂਦੀ ਹੈ।ਸਰੀਰ ਦੇ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਹੋਣ ਕਾਰਨ ਕੀ ਸਮਸਿਆਵਾਂ ਆਉਂਦੀਆ ਹਨ।ਖੂਨ ਦਾ ਸੰਚਾਰ ਜੇਕਰ ਸਹੀ ਢੰਗ ਦੇ ਨਾਲ ਨਹੀਂ ਹੋ ਰਿਹਾ ਤਾਂ ਹੱਥ ਪੈਰ ਸੁੰਨ ਹੁੰਦੇ ਹਨ।ਦੋਸਤੋ ਇਸ ਸਥਿਤੀ ਦੇ ਵਿੱਚ ਤੁਹਾਨੂੰ ਯੋਗ ਆਸਣ ਜ਼ਰੂਰ ਕਰਨੇ ਚਾਹੀਦੇ ਹਨ।ਇਸ ਤੋਂ ਇਲਾਵਾ ਆਪਣੀ ਡਾਈਟ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।ਆਪਣੀ ਡਾਇਟ ਦੇ ਵਿੱਚ ਆਂਡਾ ਹਰੀਆਂ ਸਬਜ਼ੀਆਂ ਡਰਾਈ ਫਰੂਟ ਦੁੱਧ ਆਦਿ ਸ਼ਾਮਲ ਜਰੂਰ ਕਰੋ।ਜੇਕਰ ਅਸੀਂ ਆਪਣੇ ਸਰੀਰ ਵਿੱਚ ਕੈਲਸ਼ੀਅਮ ਮੈਗਨੀਸ਼ਮ ਦੀ ਕਮੀ ਨੂੰ ਦੂਰ ਕਰਨਾ ਹੈ ਤਾਂ ਪੌਸ਼ਟਿਕ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰੀਰ ਦੇ ਵਿੱਚ ਖੂਨ ਦਾ ਸੰਚਾਰ ਸਹੀ ਕਰਨ ਦੇ ਲਈ ਸਾਨੂੰ ਕਸਰਤਾਂ ਕਰਨੀਆਂ ਚਾਹੀਦੀਆਂ ਹਨ।ਜਦੋ ਸਾਡੇ ਸਰੀਰ ਵਿੱਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਪੂਰੀ ਹੋ ਜਾਵੇਗੀ ਤਾਂ ਸਾਨੂੰ ਇਹ ਸਮੱਸਿਆ ਨਹੀਂ ਹੋਵੇਗੀ।ਇਸ ਲਈ ਦੋਸਤੋਂ ਜੇਕਰ ਤੁਹਾਡੇ ਵੀ ਹੱਥ ਪੈਰ ਸੁੰਨ ਹੁੰਦੇ ਹਨ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *