7 ਦਿਨਾਂ ਵਿਚ ਉਤਾਰੋ ਅੱਖਾਂ ਦਾ ਚਸ਼ਮਾ , ਘਰੇਲੂ ਨੁਸਖਾ

Uncategorized

ਅੱਜਕੱਲ੍ਹ ਜ਼ਿੰਦਗੀ ਵਿੱਚ ਵਧਦੇ ਤਣਾਅ ਕਰਕੇ ਅੱਖਾਂ ਦੀ ਰੋਸ਼ਨੀ ਉੱਤੇ ਅਸਰ ਪੈਂਦਾ ਹੈ । ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਖਾਂ ਅਤੇ ਦਿਮਾਗ ਦਾ ਆਪਸੀ ਤਾਲਮੇਲ ਹੁੰਦਾ ਹੈ ਤੇ ਜਦੋਂ ਅਸੀਂ ਟੀ ਵੀ ਜਾਂ ਮੋਬਾਇਲ ਨੂੰ ਲਗਾਤਾਰ ਦੇਖਦੇ ਰਹਿੰਦੇ ਹਾਂ, ਇਸ ਨਾਲ ਸਾਡੀਆਂ ਨਸਾਂ ਤੇ ਦਬਾਅ ਪੈਂਦਾ ਹੈ ਤੇ ਹੌਲੀ ਹੌਲੀ ਸਿਰਦਰਦ ,ਅੱਖਾਂ ਵਿੱਚ ਦਰਦ, ਅੱਖਾਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਸਾਡੀ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ ।

ਪਰ ਕੁਝ ਘਰੇਲੂ ਉਪਾਅ ਦਾ ਪ੍ਰਯੋਗ ਕਰਦੇ ਹੋਏ ਅਸੀਂ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਜਿਵੇਂ ਕਿ ਸਾਨੂੰ ਸਾਡੀਆਂ ਅੱਖਾਂ ਨੂੰ ਘੁੰਮਾਉਂਦੇ ਰਹਿਣਾ ਚਾਹੀਦਾ ਹੈ , ਅੱਖਾਂ ਦੀ ਕਸਰਤ ਕਰਨੀ ਚਾਹੀਦੀ ਹੈ । ਦਿਨ ਵਿੱਚ ਦੋ ਤੋਂ ਤਿੰਨ ਵਾਰ ਸਾਨੂੰ ਸਾਡੀਆਂ ਅੱਖਾਂ ਨੂੰ ਸਾਫ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਦਾਮ, ਸੌਂਫ, ਮਿਸਰੀ ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਲਾਭਦਾਇਕ ਹਨ।

ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਸਮਾਨ ਮਾਤਰਾ ਵਿੱਚ ਲੈ ਕੇ ਇਸ ਦਾ ਪਾਊਡਰ ਬਣਾ ਲਓ । ਇਸ ਪਾਊਡਰ ਦਾ ਉਪਯੋਗ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ।ਇਸ ਲਈ ਦਸ ਗ੍ਰਾਮ ਪਾਊਡਰ ਨੂੰ ਢਾਈ ਸੌ ਐਮਐਲ ਪਾਣੀ ਵਿੱਚ ਮਿਲਾ ਕੇ ਪੀਓ ।40 ਦਿਨ ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਔਲੇ ,ਗਾਜਰਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ । ਜੇਕਰ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਤਾ ਜਾਵੇ ਤਾਂ ਉਹ ਵੀ ਅੱਖਾਂ ਦੀ ਰੌਸ਼ਨੀ ਲਈ ਵਧੀਆ ਹੁੰਦਾ ਹੈ।

Leave a Reply

Your email address will not be published. Required fields are marked *