ਦਾੜ੍ਹੀ ਮੁੱਛ ਨੂੰ ਸੰਘਣੇ ਬਣਾਉਣ ਲਈ, ਦੇਸੀ ਨੁਸਖਾ

Uncategorized

ਅੱਜਕੱਲ੍ਹ ਕੁਝ ਲੜਕਿਆਂ ਦੇ ਦਾੜ੍ਹੀ ਮੁੱਛ ਘੱਟ ਆਉਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸੁੰਦਰਤਾ ਤੇ ਪ੍ਰਭਾਵ ਪੈਂਦਾ ਹੈ। ਕੁਝ ਨੌਜਵਾਨਾਂ ਦੀ ਉਮਰ ਪੱਚੀ ਤੋਂ ਤੀਹ ਸਾਲ ਹੋ ਜਾਂਦੀ ਹੈ ਪਰ ਉਨ੍ਹਾਂ ਦੇ ਦਾੜ੍ਹੀ ਮੁੱਛ ਨਹੀਂ ਆਉਂਦੀ ।ਉਨ੍ਹਾਂ ਦੁਬਾਰਾ ਇਸ ਸਮੱਸਿਆ ਦਾ ਹੱਲ ਕਰਨ ਲਈ ਬਹੁਤ ਸਾਰੇ ਪ੍ਰੋਡਕਟ ਇਸਤੇਮਾਲ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ ।

ਪਰ ਸਾਡੀ ਰਸੋਈ ਵਿਚ ਪਈਆਂ ਕੁਝ ਚੀਜ਼ਾਂ ਇਸ ਸਮੱਸਿਆ ਦਾ ਹੱਲ ਕਰ ਸਕਦੀਆਂ ਹਨ ਜੇਕਰ ਅਸੀਂ ਜੈਤੂਨ ਦਾ ਤੇਲ ਅਤੇ ਔਲੇ ਦਾ ਚੂਰਨ ਨੂੰ ਸਮਾਨ ਮਾਤਰਾ ਵਿੱਚ ਲੈ ਕੇ ਉਨ੍ਹਾਂ ਨੂੰ ਮਿਕਸ ਕਰ ਲਈਏ ਤਾਂ ਇਸ ਦਾ ਇੱਕ ਪੇਸਟ ਬਣ ਜਾਵੇਗਾ। ਇਸ ਪੇਸਟ ਦੀ ਵਰਤੋਂ ਅਸੀਂ ਇਕ ਮਹੀਨੇ ਤਕ ਕਰ ਸਕਦੇ ਹਾਂ , ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਪੰਦਰਾਂ ਮਿੰਟ ਤੱਕ ਇਸ ਨੂੰ ਆਪਣੇ ਚਿਹਰੇ ਤੇ ਮਸਾਜ ਕਰੋ ਜਿੱਥੇ ਅਸੀਂ ਦਾੜ੍ਹੀ ਮੁੱਛ ਚਾਹੁੰਦੇ ਹਾਂ।

ਇਸ ਪੇਸਟ ਨੂੰ ਰੋਜ਼ਾਨਾ ਆਪਣੇ ਚਿਹਰੇ ਉੱਤੇ ਲਗਾਉਣ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਇਕ ਹੋਰ ਨੁਸਖਾ ਹੈ ਜਿਸ ਵਿੱਚ ਅਸੀਂ ਇੱਕ ਚਮਚ ਦਾਲਚੀਨੀ ਦਾ ਪਾਊਡਰ ਵਿੱਚ ਅੱਧਾ ਨਿੰਬੂ ਪਾ ਕੇ ਪੇਸਟ ਬਣਾ ਕੇ ਇਕ ਮਹੀਨੇ ਤੱਕ ਇਸ ਨੂੰ ਆਪਣੇ ਚਿਹਰੇ ਉੱਪਰ ਮਸਾਜ ਕਰੋ। ਇਸ ਨਾਲ ਵੀ ਵਧੀਆ ਨਤੀਜਾ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸਾਨੂੰ ਆਪਣੇ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ ।

Leave a Reply

Your email address will not be published. Required fields are marked *