ਜੇਕਰ ਤੁਸੀਂ ਵੀ ਆਪਣਾ ਰੰਗ ਗੋਰਾ ਕਰਨਾ ਚਾਹੁੰਦੇ ਹੋ ਤਾਂ ਵਰਤੋ ਇਹ ਦੇਸੀ ਨੁਸਖਾ

Uncategorized

ਅੱਜ ਦੇ ਸਮੇਂ ਵਿੱਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਜਿਸ ਲਈ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕਰਦੇ ਹਨ। ਕਈ ਵਾਰ ਇਹ ਪ੍ਰੋਡਕਟ ਉਨ੍ਹਾਂ ਦੇ ਚਿਹਰੇ ਨੂੰ ਖ਼ਰਾਬ ਕਰ ਦਿੰਦੇ ਹਨ। ਚਿਹਰੇ ਉੱਤੇ ਦਾਗ਼ ਧੱਬੇ, ਝੁਰੜੀਆਂ ਆਦਿ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ।

ਕਿਉਂਕਿ ਘਰੇਲੂ ਨੁਸਖੇ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਬਹੁਤ ਹੀ ਆਸਾਨੀ ਨਾਲ ਮਿਲਣ ਵਾਲੀਆਂ ਚੀਜ਼ਾਂ ਅਸੀਂ ਆਪਣੀ ਦਾਗ ਧੱਬੇ, ਛਾਇਆਂ, ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਜੋ ਅਸੀਂ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਸ ਵਿਚ ਸਾਨੂੰ ਸਿਰਫ ਚਾਰ ਚੀਜ਼ਾਂ ਦੀ ਲੋੜ ਹੈ। ਜੋ ਸਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਣਗੀਆਂ ਇਨ੍ਹਾਂ ਵਿੱਚ ਵੇਸਣ, ਦੁੱਧ ,ਸ਼ਹਿਦ ਅਤੇ ਹਲਦੀ ਸ਼ਾਮਲ ਹਨ । ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਦੋ ਚਮਚ ਵੇਸਣ, ਦੋ ਚਮਚ ਦੁੱਧ ,ਇਕ ਚਮਚ ਸ਼ਹਿਦ ਅਤੇ ਇਕ ਚਮਚ ਹਲਦੀ ਨੂੰ ਮਿਲਾ ਕੇ ਇਨ੍ਹਾਂ ਦਾ ਪੇਸਟ ਤਿਆਰ ਕਰਨਾ ਹੈ ।

ਜਿਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਉਣਾ ਹੈ ਅਤੇ ਲਗਪਗ ਵੀਹ ਮਿੰਟ ਤੱਕ ਆਪਣੇ ਚਿਹਰੇ ਉੱਤੇ ਰੱਖਣਾ ਹੈ । ਅਸੀਂ ਇਸ ਨੁਸਖੇ ਦਾ ਇਸਤੇਮਾਲ ਹਫ਼ਤੇ ਵਿੱਚ ਇੱਕ ਵਾਰ ਕਰ ਸਕਦੇ ਹਾਂ ਅਤੇ ਕੁੱਝ ਹੀ ਹਫ਼ਤਿਅਾਂ ਵਿੱਚ ਅਸੀਂ ਦਾਗ ਧੱਬਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

Leave a Reply

Your email address will not be published. Required fields are marked *