ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ

Uncategorized

ਕਬਜ਼ ਦੀ ਸਮੱਸਿਆ ਸਾਡੇ ਸਰੀਰ ਵਿੱਚ ਹੋਰ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਕਰ ਸਕਦੀ ਹੈ । ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਡੀ ਪਾਚਨ ਸ਼ਕਤੀ ਘਟ ਜਾਂਦੀ ਹੈ ਅਤੇ ਸਾਡਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ। ਕਬਜ਼ ਹੋਣ ਨਾਲ ਸਾਡੇ ਲਿਵਰ ਤੇ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਲਿਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਤੋਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀ ਤੁਹਾਨੂੰ ਦੋ ਨੁਸਖ਼ੇ ਦੱਸਾਂਗੇ ।

ਜਿਨ੍ਹਾਂ ਵਿੱਚੋਂ ਇੱਕ ਸਮੇਂ ਤੇ ਤੁਸੀਂ ਸਿਰਫ ਇਕ ਨੁਸਖਾ ਹੀ ਅਪਣਾ ਸਕਦੇ ਹੋ । ਪਹਿਲੇ ਨੁਸਖੇ ਵਿਚ ਇਕ ਚਮਚ ਸੌਂਫ, ਦੋ ਚੱਮਚ ਅਜਵਾਇਨ, ਦੋ ਚਮਚ ਜ਼ੀਰਾ, ਅੱਧਾ ਚਮਚ ਕਾਲਾ ਨਮਕ ਲੈ ਕੇ ਇਨ੍ਹਾਂ ਨੂੰ ਮਿਕਸਚਰ ਵਿਚ ਚੰਗੀ ਤਰ੍ਹਾਂ ਪੀਸ ਲਓ ਇਸ ਤੋਂ ਜੋ ਚੂਰਨ ਤਿਆਰ ਹੋਵੇਗਾ। ਉਸ ਦਾ ਸੇਵਨ ਰਾਤ ਦਾ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਕਰਨਾ ਹੈ ।

ਇਸ ਲਈ ਇਕ ਗਿਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਚੂਰਨ ਮਿਲਾ ਕੇ ਪੀਣਾ ਹੈ ।ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਕ ਗਲਾਸ ਦੁੱਧ ਵਿਚ ਇੱਕ ਚਮਚ ਅਰੰਡੀ ਦਾ ਤੇਲ ਮਿਲਾ ਕੇ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *