ਖੂਨ ਨੂੰ ਸਾਫ ਰੱਖਣ ਦੇ ਘਰੇਲੂ ਨੁਸਖੇ ,ਦਵਾਈਆਂ ਤੋਂ ਪਾਓ ਛੁਟਕਾਰਾ

Uncategorized

ਗ਼ਲਤ ਭੋਜਨ ਖਾਣ ਅਤੇ ਦੂਸ਼ਿਤ ਪਾਣੀ ਪੀਣ ਕਰਕੇ ਸਾਡੇ ਸਰੀਰ ਦਾ ਲਹੂ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਦੇ ਨਤੀਜੇ ਵਜੋਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ। ਇਸ ਦਾ ਸਭ ਤੋਂ ਬੁਰਾ ਪ੍ਰਭਾਵ ਦਿਲ ਉੱਤੇ ਪੈਂਦਾ ਹੈ । ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਅੱਜ ਕੱਲ੍ਹ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਘਰੇਲੂ ਨੁਸਖੇ ਜਾਂ ਸਹੀ ਖ਼ੁਰਾਕ ਨਾਲ ਅਸੀਂ ਆਪਣੇ ਖ਼ੂਨ ਦੀਆਂ ਅਸ਼ੁੱਧੀਆਂ ਦੂਰ ਕਰ ਸਕਦੇ ਹਾਂ ਅਤੇ ਖੂਨ ਨੂੰ ਪਤਲਾ ਰੱਖ ਸਕਦੇ ਹਾਂ । ਪਰ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਖੂਨ ਗਾੜ੍ਹਾ ਜਾਂ ਸ਼ੁੱਧ ਕਿਉਂ ਹੁੰਦਾ ਹੈ ਜਦੋਂ ਸਾਡੇ ਸਰੀਰ ਵਿੱਚ ਸੋਡੀਅਮ ਜੂਰੀਆ ਆਦਿ ਵਧਣ ਲੱਗਦਾ ਹੈ, ਪਾਣੀ ਦੀ ਕਮੀ ਜਾਂ ਅਸੀਂ ਮਸਾਲੇਦਾਰ ਜਾਂ ਜੰਕ ਫੂਡ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ।

ਪਰ ਅਸੀਂ ਆਪਣੀ ਖਾਣ ਪੀਣ ਦੀ ਆਦਤ ਨੂੰ ਸੁਧਾਰ ਕੇ ਲਹੂ ਨੂੰ ਪਤਲਾ ਅਤੇ ਸ਼ੁੱਧ ਰੱਖ ਸਕਦੇ ਹਾਂ । ਅਜਿਹਾ ਕਰਨ ਲਈ ਸਾਨੂੰ ਤੁਲਸੀ ਦੇ ਪੱਤੇ, ਨਿੰਮ ਦਾ ਕਾੜ੍ਹਾ , ਹਲਦੀ , ਕਰੇਲਾ ,ਸੇਬ ਦਾ ਸਿਰਕਾ, ਸੌਂਫ ,ਐਲੋਵੇਰਾ ,ਸ਼ਹਿਦ ਨਿੰਬੂ , ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਕ ਦਿਨ ਵਿਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਹਨ।

Leave a Reply

Your email address will not be published. Required fields are marked *