ਖਸਖਾਸ ਸਰਦਾਈ ਪੀਣ ਨਾਲ ਹੁੰਦੇ ਹਨ ਇਹ ਰੋਗ ਦੂਰ

Uncategorized

ਖਸਖਾਸ ਦੀ ਸਰਦਈ ਪੀਣ ਵਾਲੇ ਲੋਕਾਂ ਨੂੰ ਕਮਜ਼ੋਰੀ ਦਿਲ ਦੀਆਂ ਬੀਮਾਰੀਆਂ ,ਚੱਕਰ ਆਉਣੇ ,ਹਾਈ ਜਾਂ ਲੋਅ ਬੀ ਪੀ, ਨਸਾਂ ਵਿੱਚ ਕਮਜ਼ੋਰੀ ਅਜਿਹੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਪਰ ਇਸ ਸਰਦਈ ਦਾ ਇਸਤੇਮਾਲ ਸਿਰਫ ਗਰਮੀਆਂ ਵਿੱਚ ਦੁਪਹਿਰ ਵੇਲੇ ਹੀ ਕਰ ਸਕਦੀ ਹਾਂ ।

ਖਸਖਾਸ ਦੀ ਸ਼ਰਦਈ ਬਣਾਉਣ ਲਈ ਸਾਨੂੰ ਦਸ ਬਦਾਮ ,ਚਾਰ ਚਮਚ ਖਸਖਾਸ ,ਦੋ ਚੱਮਚ ਚਾਰੇ ਮਗਜ਼, ਪੰਜ ਕਾਜੂ, ਪੰਜ ਛੋਟੀ ਇਲਾਇਚੀ, ਚਾਰ ਕਾਲੀਆਂ ਮਿਰਚਾਂ ,ਦਸ ਗਰਾਮ ਧਾਗੇ ਵਾਲੀ ਮਿਸ਼ਰੀ, ਸਵਾਦ ਅਨੁਸਾਰ ਕਾਲਾ ਨਮਕ ਅਤੇ ਦੋ ਗਲਾਸ ਦੁੱਧ ਦੇ ਚਾਹੀਦੇ ਹਨ । ਬਦਾਮ, ਖਸਖਾਸ, ਚਾਰੇ ਮਗਜ਼, ਕਾਜੂ, ਛੋਟੀ ਇਲਾਇਚੀ, ਕਾਲੀਆਂ ਮਿਰਚਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਰਾਤ ਨੂੰ ਭਿਗੋ ਕੇ ਰੱਖਣਾ ਹੈ ਪਰ ਅਲੱਗ ਅਲੱਗ ਭਾਂਡਿਆਂ ਵਿਚ। ਇਸ ਸਰਦਈ ਨੂੰ ਬਣਾਉਣ ਵਾਸਤੇ ਬਦਾਮ, ਖਸਖਾਸ, ਚਾਰੇ ਮਗਜ਼ ,ਕਾਜੂ ਛੋਟੀ ਇਲਾਇਚੀ, ਕਾਲੀਆਂ ਮਿਰਚਾਂ ਨੂੰ ਇਕ ਕੂੰਡੇ ਘੋਟਣੇ ਦੀ ਸਹਾਇਤਾ ਨਾਲ ਰਗੜਨਾ ਹੈ।

ਚੰਗੀ ਤਰ੍ਹਾਂ ਰਗਡਣ ਤੋਂ ਬਾਅਦ ਇਸ ਵਿਚ ਦੋ ਗਲਾਸ ਦੁੱਧ ਦੇ ਪਾਉਣੇ ਹਨ ਅਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਹੈ ਅਤੇ ਇਸ ਨੂੰ ਬਿਨਾਂ ਛਾਣੇ ਸੇਵਨ ਕਰਨਾ ਹੈ। ਸਿਰਫ਼ ਇੱਕ ਹਫ਼ਤਾ ਲਗਾਤਾਰ ਇਸ ਦਾ ਉਪਯੋਗ ਕਰਨ ਨਾਲ ਸਾਨੂੰ ਚੰਗੇ ਰਿਜ਼ਲਟ ਮਿਲਦੇ ਹਨ ।ਵਧੇਰੇ ਜਾਣਕਾਰੀ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ ।

Leave a Reply

Your email address will not be published. Required fields are marked *