ਨਿੰਮ ,ਜਾਮਣ ,ਅੰਬ ,ਟਾਹਲੀ ਦੀ ਦਾਤਣ ਦੇ ਫ਼ਾਇਦੇ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਦਰੱਖਤਾਂ ਜਿਵੇਂ ਕਿ ਨਿੰਮ ਜਾਮਣ ਅੰਬ ਟਾਹਲੀ ਕਿੱਕਰ ਆਦਿ ਦੀਆਂ ਦਾਤਣਾਂ ਸਾਡੇ ਦੰਦਾਂ ਨੂੰ ਮਜ਼ਬੂਤ ਰੱਖਦੀਆਂ ਹਨ । ਪਰ ਸ਼ਾਇਦ ਅਸੀਂ ਇਹ ਨਹੀਂ ਜਾਣਦੇ ਕਿ ਇਹ ਦਾਤਣ ਦੰਦਾਂ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਸਾਡੇ ਸਰੀਰ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦੀਅਾਂ ਹਨ ।.

ਨਿੰਮ ਦੀ ਦਾਤਣ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਾਡੇ ਚਮੜੀ ਦੇ ਰੋਗ , ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਅਤੇ ਬੁਖਾਰ ਨੂੰ ਸਹੀ ਕਰਨ ਵਿੱਚ ਸਹਾਈ ਹੁੰਦੇ ਹਨ। ਕਿੱਕਰ ਦੀ ਦਾਤਣ ਕਰਨ ਨਾਲ ਗੋਡਿਆਂ ਚੋਂ ਆਵਾਜ਼ ਆਉਣਾ ਅਤੇ ਮੂੰਹ ਚੋਂ ਲਾਰ ਵਗਣਾ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਜਾਮਣ ਅਤੇ ਅੰਬ ਦੀ ਦਾਤਣ ਪੀਲੇ ਦੰਦਾਂ ਨੂੰ ਸਫੈਦ ਕਰਦੀ ਹੈ ਅਤੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਧੌਲੇ ਹਨ ਜਾਂ ਉਨ੍ਹਾਂ ਨੂੰ ਨਜ਼ਲਾ ਜੁਕਾਮ ਰਹਿੰਦਾ ਹੈ , ਉਨ੍ਹਾਂ ਲਈ ਵੀ ਜਾਮਣ ਅਤੇ ਅੰਬ ਦੀ ਦਾਤਣ ਵਧੀਆ ਹੁੰਦੀ ਹੈ।

ਗਰਮੀ ਕਰਕੇ ਜਿਹੜੇ ਰੋਗ ਲੱਗਦੇ ਹਨ ਉਨ੍ਹਾਂ ਤੋਂ ਬਚਣ ਲਈ ਟਾਹਲੀ ਦੀ ਦਾਤਣ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਨਿੰਮ ਅਤੇ ਕਿੱਕਰ ਦੀ ਦਾਤਣ ਅਪਰੈਲ ਤੋਂ ਜੁਲਾਈ ਤਕ ਭਾਵ ਗਰਮੀਆਂ ਵਿੱਚ ਵਰਤਣੀ ਚਾਹੀਦੀ ਹੈ। ਟਾਹਲੀ ਦੀ ਦਾਤਣ ਬਾਰਸ਼ ਭਾਵ ਜੁਲਾਈ ਤੋਂ ਲੈ ਕੇ ਸਤੰਬਰ ਤੱਕ । ਜਾਮਣਾਂ ਅਤੇ ਅੰਬ ਦੀ ਦਾਤਣ ਸਤੰਬਰ ਤੋਂ ਲੈ ਕੇ ਅਪ੍ਰੈਲ ਤਕ ਭਾਵ ਸਰਦੀਆਂ ਵਿੱਚ ਵਰਤਣੀ ਚਾਹੀਦੀ ਹੈ।

Leave a Reply

Your email address will not be published. Required fields are marked *