ਜੇਕਰ ਬਣਾਉਣਾ ਚਾਹੁੰਦੇ ਹੋ ਵਾਲਾਂ ਨੂੰ ਬਹੁਤ ਜ਼ਿਆਦਾ ਸੁੰਦਰ ਵਰਤੋ ਇਹ ਦੇਸੀ ਨੁਸਖਾ

Uncategorized

ਵਾਲਾਂ ਦੀਆਂ ਸਮੱਸਿਆਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ ਜਿਵੇਂ ਕਿ ਵਾਲ ਸਫੈਦ ਹੋਣਾ ,ਵਾਲਾਂ ਦਾ ਝੜਨਾ, ਸਿਕਰੀ ਪੈਣਾ ਆਦਿ। ਇਹ ਸਮੱਸਿਆਵਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਅਸੀਂ ਆਪਣੇ ਵਾਲਾਂ ਦਾ ਧਿਆਨ ਨਹੀਂ ਰੱਖਦੇ ਜਾਂ ਉਨ੍ਹਾਂ ਨੂੰ ਸਹੀ ਪੋਸ਼ਨ ਨਹੀਂ ਦਿੰਦੇ। ਸੋ ਬਾਲਾਂ ਨੂੰ ਸਹੀ ਖੁਰਾਕ ਦੇਣ ਲਈ ਸਾਨੂੰ ਆਪਣੇ ਭੋਜਨ ਵਿੱਚ ਹਰੀਆਂ ਸਬਜ਼ੀਆਂ, ਬਦਾਮ ਅਤੇ ਫਲ ਆਦਿ ਸ਼ਾਮਲ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਬਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਸਕਣ ਅਤੇ ਵਾਲ ਛੇਤੀ ਚਿੱਟੇ ਨਾ ਹੋਣ ।

ਅੱਜ ਕੱਲ੍ਹ ਬਾਜ਼ਾਰਾਂ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਸ਼ੈਂਪੂ ਮਿਲਦੇ ਹਨ ਜਿਸ ਦੀ ਵਰਤੋਂ ਕਰਨ ਨਾਲ ਸਾਡੇ ਵਾਲ ਛੇਤੀ ਚਿੱਟੇ ਹੋਣ ਲੱਗ ਜਾਂਦੇ ਹਨ । ਜਿਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਬਹੁਤ ਕੁਝ ਕਰਦੇ ਹਾਂ ਪਰ ਕੋਈ ਨਤੀਜਾ ਨਹੀਂ ਨਿਕਲਦਾ। ਪਰ ਅੱਜ ਜੋ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਉਹ ਸੌ ਪ੍ਰਤੀਸ਼ਤ ਕਾਰਗਰ ਹੈ। ਇਸ ਲਈ ਸਾਨੂੰ ਇੱਕ ਕੱਪ ਪਾਣੀ ਚਾਹੀਦਾ ਹੈ ।

ਪਾਣੀ ਨੂੰ ਕਿਸੇ ਭਾਂਡੇ ਵਿੱਚ ਪਾ ਕੇ ਅੱਗ ਉੱਤੇ ਰੱਖਣਾ ਹੈ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ ਇੱਕ ਚਮਚ ਚਾਹ ਪੱਤੀ ਜਾਂ ਕੌਫੀ ਪਾਉਣੀ ਹੈ ਅਤੇ ਉਦੋਂ ਤੱਕ ਪਕਾਉਣਾ ਹੈ ਜਦੋਂ ਪਾਣੀ ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ। ਉਸ ਤੋਂ ਬਾਅਦ ਸਾਨੂੰ ਦਹੀ ਚਾਹੀਦੀ ਹੈ ।ਦਹੀਂ ਅਸੀ ਉਸ ਹਿਸਾਬ ਨਾਲ ਲੈਣੀ ਹੈ ਜਿਸ ਤਰ੍ਹਾਂ ਦੇ ਸਾਡੇ ਵਾਲਾਂ ਦੀ ਲੰਬਾਈ ਹੈ। ਉਸ ਤੋਂ ਬਾਅਦ ਦਹੀਂ ਨੂੰ ਇਕ ਲੋਹੇ ਦੇ ਬਰਤਨ ਵਿੱਚ ਪਾਉਣਾ ਹੈ ਨਾਲ ਹੀ ਔਲੇ ਦਾ ਪਾਊਡਰਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੂਰ , ਇੱਕ ਚੱਮਚ ਮਹਿੰਦੀ ਅਤੇ ਨਾਲ ਹੀ ਥੋਡ਼੍ਹਾ ਚਾਹ ਪੱਤੀ ਵਾਲਾ ਪਾਣੀ ਮਿਲਾ ਦੇਣਾ ਹੈ ।

ਇਸ ਤੋਂ ਬਾਅਦ ਲਗਪਗ ਇੱਕ ਘੰਟੇ ਲਈ ਸਾਨੂੰ ਇਸੇ ਲੋਹੇ ਦੇ ਬਰਤਨ ਵਿੱਚ ਇਸ ਮਿਕਸਚਰ ਨੂੰ ਪਿਆ ਰਹਿਣ ਦੇਣਾ ਹੈ। ਉਸ ਤੋਂ ਬਾਅਦ ਤਿੰਨ ਚਾਰ ਘੰਟੇ ਲਈ ਇਸ ਨੂੰ ਆਪਣੇ ਵਾਲਾਂ ਉਤੇ ਲੱਗੇ ਰਹਿਣ ਦੇਨਾ ਹੈ , ਫਿਰ ਆਪਣੇ ਬਾਲਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ।

ਇਸ ਤੋਂ ਬਾਅਦ ਸਾਡੇ ਬਾਲਾਂ ਦਾ ਰੰਗ ਕਾਲਾ ਹੋ ਜਾਵੇਗਾ ਜੜ੍ਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਬਾਲਾਂ ਨਾਲ ਸਬੰਧਿਤ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

Leave a Reply

Your email address will not be published. Required fields are marked *