ਤੇਜ਼ਾਬ ਬਣਨਾ ,ਖੱਟੇ ਡਕਾਰ ਆਉਣੇ,ਬਦਹਜ਼ਮੀ ਦੂਰ ਕਰਨ ਦਾ ਅਸਰਦਾਰ ਘਰੇਲੂ ਨੁਸਖਾ

Uncategorized

ਤੇਜ਼ਾਬ ਬਣਨਾ, ਖੱਟੇ ਡਕਾਰ ਆਉਣਾ, ਪੇਟ ਦਰਦ ਜਾਂ ਬਦਹਜ਼ਮੀ ਜਿਹੀਆਂ ਸਮੱਸਿਆਵਾਂ ਸਾਨੂੰ ਉਦੋਂ ਆਉਂਦੀਆਂ ਹਨ । ਜਦੋਂ ਸਾਡੇ ਖਾਣ ਪੀਣ ਦੀਆਂ ਆਦਤਾਂ ਸਹੀ ਨਹੀਂ ਹੁੰਦੀਆਂ ਜਾਂ ਜੋ ਅਸੀਂ ਖਾਂਦੇ ਹਾਂ ਉਨ੍ਹਾਂ ਚੀਜ਼ਾਂ ਵਿੱਚ ਮਿਲਾਵਟ ਹੁੰਦੀ ਹੈ । ਜਦੋਂ ਸਾਡਾ ਸਰੀਰ ਸਾਡਾ ਖਾਧਾ ਪੀਤਾ ਹਜ਼ਮ ਨਹੀਂ ਕਰ ਪਾਉਂਦਾ ਤਾਂ ਸਾਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਸ ਕਰਕੇ ਸਾਨੂੰ ਬਹੁਤ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਸਾਡਾ ਮਨ ਕੁਝ ਵੀ ਖਾਣ ਨੂੰ ਨਹੀਂ ਕਰਦਾ। ਪਰ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਮਾਂ ਰਹਿੰਦੇ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਸਮੱਸਿਆਵਾਂ ਵਿੱਚ ਬਦਲ ਸਕਦੀਆਂ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਇਸ ਦਾ ਇਸਤੇਮਾਲ ਕਰਨ ਨਾਲ ਸਾਡੇ ਸਰੀਰ ਵਿਚ ਜੋ ਗਰਮੀ ਪੈਦਾ ਹੁੰਦੀ ਹੈ ਉਸ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਇਸ ਨੁਸਖੇ ਨੂੰ ਬਣਾਉਣ ਲਈ ਸਾਨੂੰ ਸੌ ਗਰਾਮ ਅੌਲੇ, ਦੋ ਸੌ ਗਰਾਮ ਸੌਂਫ, ਢਾਈ ਸੌ ਗ੍ਰਾਮ ਮਿਸ਼ਰੀ, ਅੱਧਾ ਚਮਚ ਪਿਪਲਾਮਿੰਟ ਅਤੇ ਦੋ ਤੋਲੇ ਛੋਟੀ ਇਲਾਇਚੀ ਚਾਹੀਦੀ ਹੈ। ਸਭ ਤੋਂ ਪਹਿਲਾਂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਇੱਕ ਭਾਂਡੇ ਵਿੱਚ ਮਿਕਸ ਕਰ ਲੈਣਾ ਹੈ । ਮਿਕਸ ਕਰਨ ਤੋਂ ਬਾਅਦ ਇਹ ਨੁਸਖਾ ਤਿਆਰ ਹੈ ਸਾਡੇ ਵਰਤਣ ਲਈ। ਸੋ ਜੇਕਰ ਕੋਈ ਵਿਅਕਤੀ ਉਮਰ ਵਿਚ ਵੱਡਾ ਹੈ ਤਾਂ ਉਹ ਇਸ ਚੂਰਨ ਦੇ ਇੱਕ ਜਾਂ ਦੋ ਚਮਚੇ ਪਾਣੀ ਨਾਲ ਲੈ ਸਕਦਾ ਹੈ। ਜੇਕਰ ਅਸੀਂ ਛੋਟੇ ਬੱਚਿਆਂ ਨੂੰ ਇਹ ਚੂਰਨ ਦੇਣਾ ਹੋਵੇ ਤਾਂ ਬਹੁਤ ਥੋੜ੍ਹੀ ਮਾਤਰਾ ਵਿਚ ਉਨ੍ਹਾਂ ਨੂੰ ਇਹ ਚੂਰਨ ਚਟਾਇਆ ਜਾ ਸਕਦਾ ਹੈ।

ਸੋ ਅਜਿਹਾ ਕਰਨ ਨਾਲ ਸਾਡੀਆਂ ਤੇਜ਼ਾਬ ਬਣਨਾ, ਖੱਟੇ ਡਕਾਰ ਆਉਣਾ, ਪੇਟ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ । ਕਿਉਂ ਕੇ ਔਲੇ ਅਤੇ ਸੌਂਫ ਜੋਕੇ ਠੰਢੀਆਂ ਹੁੰਦੀਆਂ ਹਨ ਸਾਡੇ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਕਰਦੀਅਾਂ ਹਨ। ਇਨ੍ਹਾਂ ਦਾ ਪ੍ਰਯੋਗ ਕਰਨ ਨਾਲ ਸਾਡੇ ਲਿਵਰ ਦੀ ਗਰਮੀ ਘੱਟ ਹੋ ਜਾਂਦੀ ਹੈ ਅਤੇ ਖਾਧਾ ਪੀਤਾ ਹਜ਼ਮ ਹੋਣ ਲੱਗਦਾ ਹੈ ।

Leave a Reply

Your email address will not be published. Required fields are marked *