ਗਰਮੀਆਂ ਦੇ ਵਿੱਚ ਖਾਓ ਇਹ ਤਿੰਨ ਚੀਜ਼ਾਂ ,ਮੋਟਾਪਾ ਘਟੇਗਾ ਦਿਨਾਂ ਦੇ ਵਿੱਚ

Uncategorized

ਗਰਮੀ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਮੌਸਮ ਵਿੱਚ ਅਸੀਂ ਅਜਿਹਾ ਖਾਂਦੇ ਹਾਂ ਕਿ ਸਾਡਾ ਪੇਟ ਬਾਹਰ ਆਉਣ ਲੱਗਦਾ ਹੈ । ਜਿਸ ਕਰਕੇ ਸਾਨੂੰ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ ਇਸ ਤੋਂ ਇਲਾਵਾ ਜੇਕਰ ਅਸੀਂ ਕੁਝ ਤਲਿਆ ਹੋਇਆ ਖਾਂਦੇ ਹਾਂ ਤਾਂ ਉਹ ਮੋਟਾਪੇ ਦਾ ਰੂਪ ਲੈਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦੇਣ ਜਾ ਰਹੇ ਹਾਂ ਜਿਨ੍ਹਾਂ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਸਾਡੇ ਵਜ਼ਨ ਨੂੰ ਕੰਟਰੋਲ ਵਿੱਚ ਕਰਨ ਵਿੱਚ ਮਦਦ ਕਰਦੀਆਂ ਹਨ ।

ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ ਭੁੰਨੇ ਹੋਏ ਚਨੇ ਦੱਸ ਦੇਈਏ ਕਿ ਭੁੰਨੇ ਹੋਏ ਜਣਿਆਂ ਵਿੱਚ ਕੈਲੋਰੀ ਘੱਟ ਹੁੰਦੀ ਹੈ, ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਇਸ ਕਾਰਨ ਇਹ ਸਾਡੀ ਪਾਚਨ ਕਿਰਿਆ ਨੂੰ ਸਵਸਥ ਰੱਖਦਾ ਹੈ । ਮੁੱਠੀ ਭਰ ਚਨੇ ਵਿਚ ਪੰਜਾਹ ਤੋਂ ਸੱਠ ਕੈਲੋਰੀ ਹੁੰਦੀ ਹੈ , ਜੋ ਸਾਨੂੰ ਲੰਬੇ ਸਮੇਂ ਤੱਕ ਭੁੱਖ ਦੀ ਮਹਿਸੂਸ ਨਹੀਂ ਹੋਣ ਦਿੰਦਾ ਅਤੇ ਅਸੀਂ ਫਾਲਤੂ ਖਾਣਾ ਖਾਣ ਤੋਂ ਬਚੇ ਰਹਿੰਦੇ ਹਾਂ। ਜਿਸ ਕਾਰਨ ਸਾਡਾ ਵਜ਼ਨ ਘਟਣ ਲੱਗਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਖਾਣੇ ਵਿਚ ਉਹਨੇ ਹੋ ਜਣਿਆਂ ਦਾ ਇਸਤੇਮਾਲ ਜ਼ਰੂਰ ਕਰੀਏ। ਇਸ ਤੋਂ ਅੱਗੇ ਹੈ ਸੌਂਫ ।

ਸੌਂਫ ਠੰਢੀ ਤਾਸੀਰ ਵਾਲੀ ਹੁੰਦੀ ਹੈ ਅਤੇ ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜਿਸ ਕਾਰਨ ਸਾਡੇ ਸਰੀਰ ਚ ਮੈਟਾਬਾਲਿਜ਼ਮ ਸਹੀ ਬਣਿਆ ਰਹਿੰਦਾ ਹੈ ਅਤੇ ਸਾਡੇ ਸਰੀਰ ਦੀ ਹਰ ਕਿਰਿਆ ਸਹੀ ਢੰਗ ਨਾਲ ਵਾਪਰਦੀ ਹੈ ।ਜਿਸ ਕਰਕੇ ਸਾਡੇ ਸਰੀਰ ਵਿੱਚ ਗੈਸ ਦਾ ਬਣਨਾ ,ਖਾਣੇ ਦਾ ਨਾਂ ਪਚਨਾ ਵਰਗੀਆਂ ਸਮੱਸਿਆਵਾਂ ਨਹੀਂ ਆਉਂਦੀਆਂ। ਇਸ ਲਈ ਸਾਨੂੰ ਖਾਣਾ ਖਾਣ ਤੋਂ ਬਾਅਦ ਚੁਟਕੀ ਭਰ ਸੌਂਫ ਨੂੰ ਮੂੰਹ ਵਿੱਚ ਰੱਖ ਕੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ । ਕੁਝ ਲੋਕ ਇਸ ਨੂੰ ਪਾਣੀ ਵਿੱਚ ਉਬਾਲ ਕੇ ਪੀਂਦੇ ਹਨ ਪਰ ਇਹ ਸਾਡੇ ਸਰੀਰ ਲਈ ਗਰਮੀ ਪੈਦਾ ਕਰ ਸਕਦਾ ਹੈ ।ਇਸ ਲਈ ਇਸ ਨੂੰ ਸਾਬਤ ਹੀ ਚਬਾ ਕੇ ਖਾਣ ਵਿਚ ਜ਼ਿਆਦਾ ਫ਼ਾਇਦਾ ਮਿਲਦਾ ਹੈ।

ਇਸ ਤੋਂ ਅੱਗੇ ਹੈ ਦਹੀਂ ਦਹੀਂ ਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ। ਜਿਸ ਨਾਲ ਸਾਡਾ ਵਜ਼ਨ ਘਟਣ ਲੱਗਦਾ ਹੈ ਨਾਲ ਹੀ ਇਹ ਸਾਡੇ ਸਰੀਰ ਵਿੱਚੋਂ ਗਰਮੀ ਨੂੰ ਬਾਹਰ ਕੱਢਦਾ ਹੈ ਜਿਸ ਦੇ ਨਾਲ ਸਾਡੇ ਸਰੀਰ ਦਾ ਤਾਪਮਾਨ ਸਹੀ ਬਣਿਆ ਰਹਿੰਦਾ ਹੈ।

Leave a Reply

Your email address will not be published. Required fields are marked *