ਲਸਣ ਖਾਣ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

Uncategorized

ਕੱਚਾ ਲਸਣ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪਰ ਕੁਝ ਲੋਕ ਲਸਣ ਦਾ ਇਸਤੇਮਾਲ ਗਲਤ ਤਰੀਕੇ ਨਾਲ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ ਅਤੇ ਬਦਬੂ ਦੇ ਡਰ ਤੋਂ ਕੁਝ ਲੋਕ ਇਸ ਦਾ ਇਸਤੇਮਾਲ ਕਰਨਾ ਪਸੰਦ ਹੀ ਨਹੀਂ ਕਰਦੇ । ਮੂੰਹ ਚੋਂ ਬਦਬੂ ਆਉਣ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਅਸੀਂ ਲਸਣ ਨੂੰ ਛਿਲਕਾ ਉਤਾਰ ਕੇ ਤੁਰੰਤ ਹੀ ਮੂੰਹ ਵਿੱਚ ਪਾ ਕੇ ਚਬਾ ਕੇ ਖਾ ਜਾਂਦੇ ਹਾਂ ਅਤੇ ਉੱਪਰ ਦੀ ਪਾਣੀ ਪੀ ਲੈਂਦੇ ਹਾਂ । ਇੱਥੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਲਸਣ ਨੂੰ ਤੁਰੰਤ ਛਿੱਲ ਕੇ ਨਹੀਂ ਖਾਣਾ ਚਾਹੀਦਾ।

ਉਸ ਨੂੰ ਕੁਝ ਸਮੇਂ ਲਈ ਉਸੇ ਤਰ੍ਹਾਂ ਰੱਖ ਦੇਣਾ ਚਾਹੀਦਾ ਹੈ ਅਤੇ ਫਿਰ ਉਸ ਦਾ ਉਪਯੋਗ ਕਰਨਾ ਚਾਹੀਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਸਣ ਨੂੰ ਕਿਸ ਤਰ੍ਹਾਂ ਇਸਤੇਮਾਲ ਕਰੀਏ ਕਿ ਮੂੰਹ ਵਿੱਚੋਂ ਬਦਬੂ ਵੀ ਨਾ ਆਵੇ ਅਤੇ ਇਸ ਦਾ ਸੌ ਪ੍ਰਤੀਸ਼ਤ ਫ਼ਾਇਦਾ ਸਾਨੂੰ ਮਿਲੇ । ਇਸ ਲਈ ਸਭ ਤੋਂ ਪਹਿਲਾਂ ਸਾਨੂੰ ਦੋ ਲਸਣ ਦੀਆਂ ਕਲੀਆਂ ਚਾਹੀਦੀਆਂ ਹਨ । ਇਨ੍ਹਾਂ ਕਲੀਆਂ ਨੂੰ ਛਿੱਲ ਲਓ। ਛਿੱਲ ਕੇ ਬਰੀਕ ਬਰੀਕ ਕੱਟ ਲਓ ਜਾਂ ਕਿਸੇ ਕੂੰਡੇ ਘੋਟਣੇ ਦੀ ਮਦਦ ਨਾਲ ਇਸ ਨੂੰ ਪੀਸ ਲਓ ।

ਅਜਿਹਾ ਕਰਨ ਤੋਂ ਬਾਅਦ ਇਸ ਲਸਣ ਨੂੰ ਇੱਕ ਕੌਲੀ ਵਿਚ ਪਾ ਕੇ ਪੰਦਰਾਂ ਮਿੰਟ ਲਈ ਛੱਡ ਦਿਓ । ਇਸ ਦੌਰਾਨ ਲਸਣ ਵਿੱਚ ਐਲ ਕਿਮ ਗੁਣ ਵਧਣ ਲੱਗਦਾ ਹੈ ਜੋ ਕਿ ਸਾਡੇ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਪੰਦਰਾਂ ਮਿੰਟ ਹੋਣ ਤੋਂ ਬਾਅਦ ਇਸ ਲਸਣ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰੋ। ਹੁਣ ਇਹ ਸਾਡੇ ਉਪਯੋਗ ਲਈ ਤਿਆਰ ਹੈ ਇਸ ਮਿਸ਼ਰਣ ਨੂੰ ਖਾਣ ਤੋਂ ਬਾਅਦ ਸਾਡੇ ਮੂੰਹ ਵਿੱਚੋਂ ਬਦਬੂ ਨਹੀਂ ਆਵੇਗੀ ਅਤੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ । ਕਿਉਂ ਕੇ ਲਸਣ ਸਾਡੇ ਸਰੀਰ ਵਿੱਚ ਖ਼ੂਨ ਨੂੰ ਪਤਲਾ ਕਰਦਾ ਹੈ ਜਿਸ ਕਾਰਨ ਹਾਰਟ ਅਟੈਕ ਦੀ ਸਮੱਸਿਆ ਦਾ ਖ਼ਤਰਾ ਘਟ ਜਾਂਦਾ ਹੈ ।

ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਤਾਂ ਖੂਨ ਗਾੜ੍ਹਾ ਹੋਣ ਕਰਕੇ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਡੀਆਂ ਨਾੜਾਂ ਵਿੱਚ ਖ਼ੂਨ ਜੰਮਣ ਲੱਗਦਾ ਹੈ। ਉਸ ਜੰਮੇ ਹੋਏ ਖੂਨ ਨੂੰ ਪਤਲਾ ਕਰਨ ਵਿੱਚ ਇਹ ਸਹਾਇਤਾ ਕਰਦਾ ਹੈ ਜਿਸ ਤੋਂ ਬਾਅਦ ਸਾਡੇ ਸਰੀਰ ਦੀਆਂ ਸਾਰੀਆਂ ਨਸਾਂ ਤੱਕ ਖੂਨ ਚੰਗੀ ਤਰ੍ਹਾਂ ਪਹੁੰਚਦਾ ਹੈ ਅਤੇ ਸਾਡਾ ਸਰੀਰਕ ਢਾਂਚਾ ਸਹੀ ਬਣਿਆ ਰਹਿੰਦਾ ਹੈ ।

ਕੱਚਾ ਲਸਣ ਖਾਣ ਨਾਲ ਸਾਡੇ ਸਰੀਰ ਵਿੱਚੋਂ ਕੋਲੈਸਟਰੋਲ ਦੀ ਮਾਤਰਾ ਘਟ ਜਾਂਦੀ ਹੈ ਅਤੇ ਇਸ ਦੁਆਰਾ ਹੋਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

Leave a Reply

Your email address will not be published. Required fields are marked *