ਘਰ ਬਣਾ ਕੇ ਪੀਓ ਇਸ ਨੁਸਖੇ ਦਾ ਇਕ ਕੱਪ ,ਕਦੇ ਬਿਮਾਰੀ ਨੇੜੇ ਨਹੀਂ ਆਵੇਗੀ

Uncategorized

ਇਸ ਕੋਰੋਨਾ ਦੇ ਸਮੇਂ ਵਿਚ ਅੱਜ ਕੱਲ੍ਹ ਲੋਕ ਕੁਝ ਸਮੱਸਿਆਵਾਂ ਜਿਵੇਂ ਗਲੇ ਚ ਖਰਾਸ਼ ,ਗਲੇ ਚ ਦਰਦ ,ਖਾਂਸੀ ,ਜੁਕਾਮ, ਨੱਕ ਬੰਦ ਹੋਣਾ ਤੋਂ ਘਬਰਾ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚ ਕੋਰੂਨਾ ਦੇ ਲੱਛਣ ਆ ਗਏ ਹਨ । ਪਰ ਇਹ ਸਮੱਸਿਆਵਾਂ ਆਮ ਹੀ ਹੋ ਸਕਦੀਆਂ ਹਨ ਕਿਉਂਕਿ ਜਦੋਂ ਮੌਸਮ ਬਦਲਦਾ ਹੈ ਤਾਂ ਸਾਨੂੰ ਅਜਿਹੀਆਂ ਸਮੱਸਿਆਵਾਂ ਦਾ ਆਮ ਹੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਕਿਸੇ ਮੈਡੀਕਲ ਦੁਕਾਨ ਤੇ ਜਾਣ ਦੀ ਲੋੜ ਨਹੀਂ ਹੈ ।

ਕਿਉਂਕਿ ਸਾਡੇ ਘਰ ਵਿੱਚ ਹੀ ਅਜਿਹੀਆਂ ਚੀਜ਼ਾਂ ਪਈਆਂ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਅਸੀਂ ਇਨ੍ਹਾਂ ਛੋਟੀਆਂ ਛੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ । ਸੋ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਗਲੇ ਵਿਚ ਦਰਦ ਹੋਣਾ ,ਗਲੇ ਚ ਖਰਾਸ਼, ਖਾਂਸੀ ਜੁਕਾਮ ਆਦਿ ਵਰਗੀਆਂ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਨੁਸਖ਼ੇ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਡੀ ਰਸੋਈ ਵਿੱਚ ਹੀ ਮਿਲ ਜਾਂਦੀਆਂ ਹਨ । ਇਸ ਨੂੰ ਬਣਾਉਣ ਲਈ ਸਾਨੂੰ ਹਲਦੀ ,ਨਮਕ, ਨਿੰਬੂ, ਦੇਸੀ ਘਿਉ ਤੇ ਪਾਣੀ ਦੀ ਲੋੜ ਹੈ। ਸਭ ਤੋਂ ਪਹਿਲਾਂ ਅਸੀਂ ਇੱਕ ਪਤੀਲੀ ਲਵਾਂਗੇ ਉਸ ਨੂੰ ਗੈਸ ਉੱਤੇ ਰੱਖ ਦੇਵਾਂਗੇ ਅੱਗ ਜਲਾਉਣ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ ਅਤੇ ਉਹੋ ਤਕ ਪਾਣੀ ਨੂੰ ਗਰਮ ਕਰਾਂਗੇ।

ਜਦੋਂ ਤਕ ਇਸ ਵਿੱਚ ਉਬਾਲ ਨਹੀਂ ਆ ਜਾਂਦਾ ।ਉਬਾਲ ਆਉਣ ਤੋਂ ਇਕ ਮਿੰਟ ਬਾਅਦ ਤੱਕ ਇਸ ਪਾਣੀ ਨੂੰ ਚੰਗੀ ਤਰ੍ਹਾਂ ਉੱਬਲਣਾ ਦੇਵਾਂਗੇ । ਇਸ ਤੋਂ ਬਾਅਦ ਅਸੀਂ ਇਸ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਹਲਦੀ ਸ਼ਾਮਲ ਕਰਾਂਗੇ ਅਤੇ ਹਲਦੀ ਨੂੰ ਇਸ ਵਿੱਚ ਉਬਾਲ ਦਵਾਂਗੇ । ਇਸ ਤੋਂ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਨਮਕ ਅਤੇ ਦੇਸੀ ਘਿਓ ਪਾ ਲਵਾਂਗੇ ਅਤੇ ਚੰਗੀ ਤਰ੍ਹਾਂ ਪਕਾ ਲਵਾਂਗੇ। ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪਾਣੀ ਵਿਚ ਪੱਕ ਜਾਣ ਉਸ ਤੋਂ ਬਾਅਦ ਅਸੀਂ ਗੈਸ ਬੰਦ ਕਰਾਂਗੇ ।

ਇਸ ਘੋਲ ਨੂੰ ਕੋਸਾ ਜਿਹਾ ਹੋਣ ਤੱਕ ਇੰਤਜ਼ਾਰ ਕਰਾਂਗੇ ਅਤੇ ਉਸ ਤੋਂ ਬਾਅਦ ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਲਵਾਂਗੇ । ਹੁਣ ਇਹ ਘੋਲ ਸੇਵਨ ਕਰਨ ਲਈ ਬਿਲਕੁਲ ਤਿਆਰ ਹੈ । ਇਸ ਘੋਲ ਨੂੰ ਅਸੀਂ ਸਵੇਰ ਜਾਂ ਸ਼ਾਮ ਕਿਸੇ ਵੀ ਸਮੇਂ ਲੈ ਸਕਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ ।

Leave a Reply

Your email address will not be published. Required fields are marked *