ਭਿੱਜੇ ਹੋਏ ਬਦਾਮ ਕਦੋਂ ਅਤੇ ਕਿਵੇਂ ਖਾਣੇ ਚਾਹੀਦੇ ਹਨ ,ਦੇਖੋ ਤਰੀਕਾ

Uncategorized

ਬਦਾਮ ਖਾਣਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ, ਜਦੋਂ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇ। ਕੁਝ ਲੋਕ ਜਦੋਂ ਬਦਾਮ ਖਾਣ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਹਨ। ਕਿ ਬਦਾਮ ਨੂੰ ਕਦੋਂ ,ਕਿਵੇਂ, ਕਿੰਨੀ ਮਾਤਰਾ ਵਿਚ ਖਾਣਾ ਚਾਹੀਦਾ ਹੈ? ਜਾਂ ਕਿਹੜੇ ਲੋਕ ਬਦਾਮ ਦਾ ਇਸਤੇਮਾਲ ਨਹੀਂ ਕਰ ਸਕਦੇ ਜਾਂ ਫਿਰ ਬਦਾਮ ਨੂੰ ਕਿਸ ਸਮੇਂ ਖਾਧਾ ਜਾਵੇ ਕਿ ਇਸ ਦਾ ਜ਼ਿਆਦਾ ਫਾਇਦਾ ਹੋ ਸਕੇ? ਸੋ ਅੱਜ ਅਸੀਂ ਤੁਹਾਡੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਬਦਾਮਾਂ ਵਿੱਚ ਪ੍ਰੋਟੀਨ, ਐਂਟੀ ਆਕਸਾਈਡ ,ਫਾਇਵਰ, ਕਾਰਬੋਹਾਈਡ੍ਰੇਟ, ਕਾਪਰ ,ਜਿੰਕ, ਮੈਗਨੀਸ਼ੀਅਮ ਆਦਿ ਦੀ ਮਾਤਰਾ ਭਰਪੂਰ ਹੁੰਦੀ ਹੈ।

ਜਿਸ ਨਾਲ ਸਾਡੇ ਸਰੀਰ ਵਿਚ ਤਾਕਤ ਬਣੀ ਰਹਿੰਦੀ ਹੈ। ਅਸੀਂ ਬਦਾਮ ਦਾ ਸੇਵਨ ਕਦੋਂ ਕਰ ਸਕਦੇ ਹਾਂ ਪਰ ਇਹ ਨਿਰਭਰ ਇਸ ਚੀਜ਼ ਤੇ ਵੀ ਕਰਦਾ ਹੈ ਕਿ ਅਸੀਂ ਬਦਾਮ ਨੂੰ ਕਿਸ ਮਕਸਦ ਲਈ ਵਰਤ ਰਹੇ ਹਾਂ ਜਿਵੇਂ ਕਿ ਕੁਝ ਲੋਕ ਬਦਾਮ ਨੂੰ ਵਜ਼ਨ ਘਟਾਉਣ ਲਈ ਅਤੇ ਕੁਝ ਵਜ਼ਨ ਵਧਾਉਣ ਵਾਸਤੇ ਖਾਂਦੇ ਹਨ । ਸ਼ੁਰੂਆਤੀ ਦਿਨਾਂ ਵਿੱਚ ਅਸੀਂ ਚਾਰ ਤੋਂ ਪੰਜ ਬਦਾਮ ਖਾ ਸਕਦੇ ਹਾਂ ਇਸ ਤੋਂ ਬਾਅਦ ਹੌਲੀ ਹੌਲੀ ਇਸ ਦੀ ਮਾਤਰਾ ਨੂੰ ਨੌੰ ਤੋਂ ਦੱਸ ਕੀਤਾ ਜਾ ਸਕਦਾ ਹੈ। ਕੁਝ ਲੋਕਾਂ ਦੇ ਦਿਮਾਗ ਵਿੱਚ ਸਵਾਲ ਉੱਠਦਾ ਹੈ ਕਿ ਸਾਨੂੰ ਬਦਾਮ ਨੂੰ ਛਿਲਕੇ ਸਮੇਤ ਖਾਣਾ ਚਾਹੀਦਾ ਹੈ ਜਾਂ ਨਹੀਂ ਦੱਸ ਦੇਈਏ ਕਿ ਬਦਾਮ ਦੇ ਛਿਲਕੇ ਨੂੰ ਪਚਾਉਣਾ ਥੋੜ੍ਹਾ ਔਖਾ ਹੁੰਦਾ ਹੈ

ਜੇਕਰ ਤੁਹਾਡਾ ਡਾਈਜੇਸ਼ਨ ਸਿਸਟਮ ਸਹੀ ਹੈ ਤਾਂ ਤੁਸੀਂ ਛਿਲਕੇ ਸਮੇਤ ਖਾ ਸਕਦੇ ਹੋ ਨਹੀਂ ਤਾਂ ਰਾਤ ਸਮੇਂ ਇਸ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਇਸ ਦਾ ਸੇਵਨ ਕਰੋ ।ਜਿਨ੍ਹਾਂ ਲੋਕਾਂ ਦੇ ਗੁਰਦੇ ਵਿਚ ਪੱਥਰੀ ਹੁੰਦੀ ਹੈ ਉਨ੍ਹਾਂ ਲੋਕਾਂ ਨੂੰ ਕਦੇ ਵੀ ਬਦਾਮ ਦਾ ਜਾਂ ਕਿਸੇ ਹੋਰ ਡ੍ਰਾਈ ਫਰੂਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ , ਕਿਉਂਕਿ ਇਹ ਗੁਰਦੇ ਦੀ ਪੱਥਰੀ ਨੂੰ ਦੁੱਗਣੀ ਤੇਜ਼ੀ ਵਿੱਚ ਵਧਣ ਵਿੱਚ ਮਦਦ ਕਰਦਾ ਹੈ। ਬਦਾਮ ਖਾਣ ਵਾਲੇ ਲੋਕਾਂ ਦੀ ਇਮਿਊਨਿਟੀ ਸਟ੍ਰੌਂਗ ਹੁੰਦੀ ਹੈ ,

ਜਿਸ ਕਰਕੇ ਉਹ ਬਿਮਾਰੀਆਂ ਦਾ ਸਾਹਮਣਾ ਕਰ ਸਕਦੇ ਹਨ । ਇਸ ਤੋਂ ਇਲਾਵਾ ਇਹ ਹੱਡੀਆਂ ਦੀ ਮਜ਼ਬੂਤੀ, ਚਮੜੀ ਅਤੇ ਵਾਲਾਂ ਨੂੰ ਸਵਸਥ ਰੱਖਣ ਵਿਚ ਮਦਦ ਕਰਦਾ ਹੈ।

Leave a Reply

Your email address will not be published. Required fields are marked *