ਛੋਟੀ ਇਲਾਇਚੀ ਦੇ ਗੁਣ ਜਾਣ ਕੇ ਹੋ ਜਾਵੋਗੇ ਹੈਰਾਨ, ਦੇਖੋ ਵਰਤਨ ਦਾ ਸਹੀ ਤਰੀਕਾ

Uncategorized

ਇੱਕ ਛੋਟੀ ਜਿਹੀ ਇਲਾਇਚੀ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ । ਕੁਝ ਲੋਕ ਅਸੀਂ ਅਕਸਰ ਹੀ ਦੇਖੀਆਂ ਹਨ ਜੋ ਖਾਣਾ ਖਾਣ ਤੋਂ ਬਾਅਦ ਇੱਕ ਜਾਂ ਦੋ ਇਲਾਇਚੀ ਦਾ ਇਸਤੇਮਾਲ ਕਰਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਸ ਨਾਲ ਪੇਟ ਚ ਗੈਸ ਨਹੀਂ ਬਣਦੀ ਅਤੇ ਪੇਟ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ । ਇਸ ਤੋਂ ਇਲਾਵਾ ਜੇਕਰ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਦਿਖਣ ਲੱਗੇ ਹੋ, ਚਿਹਰੇ ਉੱਤੇ ਝੁਰੜੀਆਂ ਆ ਗਈਆਂ ਹਨ ਜਾਂ ਤੁਹਾਡੇ ਚਿਹਰੇ ਉੱਤੇ ਬਿਲਕੁਲ ਦੀ ਚਮਕ ਜਾਂ ਗਲੋਅ ਨਹੀਂ ਹੈ ,

ਤਾਂ ਵੀ ਸਾਨੂੰ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ । ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤਾਂਬੇ ਦੇ ਬਰਤਨ ਵਿੱਚ ਪਾਣੀ ਪਾ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਗਰਮ ਕਰ ਕੇ ਇਸ ਵਿੱਚ ਅੱਧਾ ਚਮਚ ਤ੍ਰਿਫਲਾ ਪਾਓ ਅਤੇ ਇਸ ਪਾਣੀ ਦਾ ਸੇਵਨ ਇੱਕ ਇਲਾਇਚੀ ਦੇ ਨਾਲ ਕਰੋ । ਇੱਥੇ ਧਿਆਨ ਰਹੇ ਕਿ ਇਲਾਇਚੀ ਨੂੰ ਤੁਸੀਂ ਚਬਾ ਕੇ ਖਾਣਾ ਹੈ ।ਅਜਿਹਾ ਹਫ਼ਤੇ ਵਿਚ ਤਿੰਨ ਤੋਂ ਚਾਰ ਦਿਨ ਕਰੋ । ਇਸ ਨਾਲ ਸਾਡੇ ਸਰੀਰ ਵਿੱਚ ਖ਼ੂਨ ਸਾਫ਼ ਹੋਣ ਲੱਗੇਗਾ। ਜਿਸ ਕਾਰਨ ਸਾਡੇ ਚਿਹਰੇ ਉੱਤੇ ਜੋ ਝੁਰੜੀਆਂ ਮੁਹਾਸੇ ਆ ਰਹੇ ਹਨ ਉਹ ਖ਼ਤਮ ਹੋਣ ਲੱਗਣਗੇ ਅਤੇ ਸਾਡੇ ਚਿਹਰੇ ਉੱਤੇ ਚਮਕ ਵਧੇਗੀ। ਅੱਜਕੱਲ੍ਹ ਦੇ ਲੋਕਾਂ ਦਾ ਜ਼ਿੰਦਗੀ ਜਿਊਣ ਦਾ ਢਾਂਚਾ ਵਿਗੜ ਚੁੱਕਿਆ ਹੈ

ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਉਹ ਥੱਕੇ ਥੱਕੇ ਮਹਿਸੂਸ ਕਰਦੇ ਹਨ ਬਿਲਕੁਲ ਵੀ ਚੁਸਤੀ ਫੁਰਤੀ ਨਹੀਂ । ਇਸ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਇਕ ਗਲਾਸ ਹਲਕਾ ਗਰਮ ਦੁੱਧ ਚਾਹੀਦਾ ਹੈ ਇੱਥੇ ਗਾਂ ਦਾ ਦੁੱਧ ਲੈਣਾ ਜ਼ਿਆਦਾ ਫ਼ਾਇਦੇਮੰਦ ਰਹੇਗਾ । ਉਸ ਤੋਂ ਬਾਅਦ ਇਸ ਦੁੱਧ ਵਿਚ ਇਕੋ ਚੁਥਾਈ ਚਮਚ ਅਸ਼ਵਗੰਧਾ ਪਾਓ ਅਤੇ ਇਸ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰੋ ਫਿਰ ਇਸ ਨੂੰ ਕੋਸਾ ਹੋਣ ਲਈ ਰੱਖ ਦਿਓ ਅਤੇ ਕੋਸਾ ਹੋਣ ਤੇ ਇਸ ਦਾ ਸੇਵਨ ਇੱਕ ਇਲਾਇਚੀ ਨਾਲ ਕਰੋ ।ਮਹੀਨੇ ਭਰ ਲਈ ਤੁਸੀਂ ਅਜਿਹਾ ਕਰ ਸਕਦੇ ਹੋ ਇਸ ਨਾਲ ਤੁਹਾਡੇ ਸਰੀਰ ਵਿਚ ਤਾਕਤ ਚੁਸਤੀ ਫੁਰਤੀ ਆਵੇਗੀ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਕੰਮ ਬੜੀ ਖ਼ੁਸ਼ੀ ਨਾਲ ਕਰ ਸਕੋਗੇ ।

ਯਾਦ ਰਹੇ ਕਿ ਜਿਨ੍ਹਾਂ ਲੋਕਾਂ ਦੇ ਪੇਟ ਵਿੱਚ ਪਥਰੀ ਹੈ ਜਾਂ ਗਰਭਵਤੀ ਮਹਿਲਾਵਾਂ ਇਲਾਇਚੀ ਦਾ ਸੇਵਨ ਨਾ ਕਰਨ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ । ਇਸ ਤੋਂ ਇਲਾਵਾ ਜੇਕਰ ਤੁਹਾਡੇ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੈ ਤਾਂ ਇਕ ਤੋਂ ਦੋ ਇਲਾਇਚੀ ਰੋਜ਼ਾਨਾ ਚਬਾ ਕੇ ਖਾਓ ,ਮੂੰਹ ਦੀ ਦੁਰਗੰਧ ਆਉਣੀ ਬੰਦ ਹੋ ਜਾਵੇਗੀ।

Leave a Reply

Your email address will not be published. Required fields are marked *