ਸਿਰਫ 10 ਰੁਪਏ ਵਿਚ ਤਾਕਤ ਵਧਾਉਣ ਦਾ ਅਸਰਦਾਰ ਘਰੇਲੂ ਨੁਸਖਾ

Uncategorized

ਜੇਕਰ ਤੁਹਾਨੂੰ ਵਾਇਰਲ ਬੁਖਾਰ ,ਡੇਂਗੂ ਮਲੇਰੀਆ ,ਕਮਜ਼ੋਰੀ ਇਨ੍ਹਾਂ ਚੋਂ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਜੋ ਅਸੀਂ ਨੁਸਖਾ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਇਸ ਨੁਸਖੇ ਵਿੱਚ ਅਸੀਂ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਜਿਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੇ ਬੁਖਾਰ ਜਾਂ ਕਮਜ਼ੋਰੀ ਨੂੰ ਖ਼ਤਮ ਕਰਨ ਦੇ ਗੁਣ ਹੁੰਦੇ ਹਨ ।ਇਹ ਚੀਜ਼ਾਂ ਸਾਨੂੰ ਆਸਾਨੀ ਨਾਲ ਆਪਣੇ ਆਪ ਪਾਸ ਮਿਲ ਸਕਦੀਆਂ ਹਨ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਨਿੰਮ ਦੇ ਪੱਤੇ, ਨਿੰਮ ਦਾ ਪਾਊਡਰ ਵੀ ਲੈ ਸਕਦੇ ਹਾਂ ,ਇਹ ਇਕ ਨੈਚੁਰਲ ਪੈਰਾਸੀਟਾਮੋਲ ਦੀ ਤਰ੍ਹਾਂ ਕੰਮ ਕਰਦੀ ਹੈ ।

ਦੂਸਰਾ ਪਿੱਪਲ ਇਸਦਾ ਸਾਨੂੰ ਪਾਲਿਆ ਪੱਤਾ ਚਾਹੀਦਾ ਹੈ ਇਹ ਦਸਤ ਅਤੇ ਉਲਟੀਆਂ ਤੋਂ ਰਾਹਤ ਦਵਾਉਂਦਾ ਹੈ ਅਤੇ ਨਾਲ ਹੀ ਐਨਰਜੀ ਬੂਸਟਰ ਦੀ ਤਰ੍ਹਾਂ ਕੰਮ ਕਰਦਾ ਹੈ । ਅੱਗੇ ਗਲੋਅ ,ਗਲੋਅ ਕਿਸੇ ਵੀ ਤਰ੍ਹਾਂ ਦੇ ਬੁਖਾਰ ਜਾਂ ਮਲੇਰੀਆ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੀ ਹੈ । ਅਕਸਨ ਨੂੰ ਜਿਸ ਨੂੰ ਅਸੀਂ ਅਸਵਗੰਧਾ ਵੀ ਕਹਿੰਦੇ ਹਾਂ ਸਾਡੇ ਸਰੀਰ ਵਿਚ ਹਰ ਪ੍ਰਕਾਰ ਦੀ ਕਮਜ਼ੋਰੀ ਨੂੰ ਦੂਰ ਕਰਦੀ ਹੈ । ਸੁੰਡ ਜਿਸ ਨੂੰ ਅਦਰਕ ਨੂੰ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ ,ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਕਾਲੀਆਂ ਮਿਰਚਾਂ ਅਜਵੈਣ ਅਤੇ ਤੁਲਸੀ ।ਇਹ ਸਾਰੀਆਂ ਚੀਜ਼ਾਂ ਦਾ ਅਸੀਂ ਕਾੜ੍ਹਾ ਤਿਆਰ ਕਰਨਾ ਹੈ ।

ਇਸ ਲਈ ਸਭ ਤੋਂ ਪਹਿਲਾ ਦੋ ਕੱਪ ਪਾਣੀ ਇੱਕ ਪਤੀਲੇ ਵਿੱਚ ਪਾ ਕੇ ਅੱਗ ਉੱਤੇ ਰੱਖੋ ਜਦੋਂ ਪਾਣੀ ਵਿਚ ਉਬਾਲ ਆਉਣ ਲੱਗੇ ਤਾਂ ਇੱਕ ਚੱਮਚ ਅਜਵਾਇਨ ਪਾਓ ।ਉਸ ਤੋਂ ਬਾਅਦ ਨਿੰਮ ਦੇ ਅੱਠ ਤੋਂ ਦਸ ਪੱਤੇ, ਪਿੱਪਲ ਦਾ ਇੱਕ ਪੱਤਾ, ਗਲੋਅ ਦੀ ਚਾਰ ਇੰਚ ਦੀ ਡੰਡੀ ਜਿਸ ਨੂੰ ਕਿ ਰਾਤ ਨੂੰ ਭਿਓਂ ਕੇ ਰੱਖਿਆ ਹੋਵੇ, ਅਕਸਨ ਦਾ ਇੱਕ ਪੱਤਾ, ਇੱਕ ਗ੍ਰਾਮ ਕਾਲੀਆਂ ਮਿਰਚਾਂ ਇਸ ਤੋਂ ਬਾਅਦ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਪਕਾਓ ਜਦੋਂ ਤਕ ਇਸ ਦਾ ਪਾਣੀ ਅੱਧਾ ਨਾ ਰਹਿ ਜਾਵੇ ।ਧਿਆਨ ਰਹੇ ਕਿ ਇਸ ਨੂੰ ਹਲਕੀ ਅੱਗ ਉੱਤੇ ਪਕਾਉਣਾ ਹੈ

ਜਦੋਂ ਕਾੜ੍ਹਾ ਤਿਆਰ ਹੋ ਜਾਵੇ ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਇਸ ਵਿਚ ਇਕ ਗ੍ਰਾਮ ਸੁੰਢ ਅਤੇ ਤੁਲਸੀ ਦੀਆਂ ਛੇ ਬੂੰਦਾਂ ਪਾਉਣੀਆਂ ਹਨ। ਇਸ ਕਾਰੇ ਦਾ ਪ੍ਰਯੋਗ ਅਸੀਂ ਸਵੇਰੇ ਜਾਂ ਸ਼ਾਮ ਕਰ ਸਕਦੇ ਹਾਂ ਪਰ ਦੁਪਹਿਰ ਵਿੱਚ ਨਹੀਂ । ਤਿੰਨ ਦਿਨਾਂ ਵਿੱਚ ਹੀ ਇਹ ਸਾਡੇ ਸਰੀਰ ਨੂੰ ਚੰਗੀ ਤਰ੍ਹਾਂ ਠੀਕ ਕਰ ਦੇਵੇਗਾ ।

Leave a Reply

Your email address will not be published. Required fields are marked *