ਸਿਰ ਦਰਦ ਠੀਕ ਸਿਰਫ ਪੰਜ ਮਿੰਟ ਵਿੱਚ ,ਅਪਣਾਓ ਇਹ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਲੋਕਾਂ ਉੱਤੇ ਕੰਮਕਾਰ ਦਾ ਬੋਝ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਨੂੰ ਸਾਹ ਲੈਣ ਦੀ ਫੁਰਸਤ ਨਹੀਂ ਹੈ ਜਿਸ ਕਾਰਨ ਉਨ੍ਹਾਂ ਦਾ ਦਿਮਾਗ ਭਾਰਾ ਭਾਰਾ ਰਹਿਣ ਲੱਗ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸਿਰ ਵਿੱਚ ਦਰਦ ਕਰਨ ਲੱਗਦਾ ਹੈ। ਸਿਰਦਰਦ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੇਕਰ ਸਾਡੇ ਦਿਮਾਗ ਤਕ ਸਹੀ ਤਰੀਕੇ ਨਾਲ ਬਲੱਡ ਸਰਕੁਲੇਸ਼ਨ ਨਹੀਂ ਹੋ ਰਿਹਾ ਤਾਂ ਵੀ ਸਾਡਾ ਸਿਰਦਰਦ ਕਰਨ ਲੱਗਦਾ ਹੈ । ਇਸ ਤੋਂ ਇਲਾਵਾ ਜੇਕਰ ਅਸੀਂ ਅਜਿਹੇ ਮਾਹੌਲ ਵਿੱਚ ਨਹੀਂ ਰਹਿ ਰਹੇ ਜਿਹੜਾ ਕਿ ਸਾਡੇ ਅਨੁਕੂਲ ਹੈ ਇਹ ਵੀ ਸਿਰਦਰਦ ਹੋਣ ਦਾ ਵੱਡਾ ਕਾਰਨ ਹੋ ਸਕਦਾ ਹੈ ਜਾਂ ਅੱਜਕੱਲ੍ਹ ਲੋਕਾਂ ਦੇ ਦਿਮਾਗ਼ ਉੱਤੇ ਬਹੁਤ ਸਾਰੀਆਂ ਟੈਨਸ਼ਨਾਂ ਹਨ ਜਿਸ ਕਰਕੇ ਸਿਰਦਰਦ ਹੋਣਾ ਆਮ ਜਿਹੀ ਗੱਲ ਹੋ ਗਿਆ ਹੈ ।

ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਐਲੋਪੈਥੀ ਵਿੱਚ ਵਰਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਪਰ ਮੈਡੀਕਲ ਵਾਲੀਆਂ ਦਵਾਈਆਂ ਦਾ ਸਾਡੇ ਸਰੀਰ ਉੱਤੇ ਸਾਈਡ ਇਫੈਕਟ ਹੁੰਦਾ ਹੈ । ਪਰ ਸਿਰ ਦਰਦ ਦਾ ਆਯੁਰਵੇਦ ਵਿੱਚ ਇੱਕ ਵਧੀਆ ਇਲਾਜ ਹੈ ਜੋ ਕਿ ਸਾਡੇ ਸਰੀਰ ਲਈ ਬਿਲਕੁਲ ਸਹੀ ਹੁੰਦਾ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਜੋ ਅੱਜ ਅਸੀਂ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਸ ਨੂੰ ਵਰਤਣਾ ਬਹੁਤ ਆਸਾਨ ਹੈ ਕਿਉਂਕਿ ਜੋ ਚੀਜ਼ ਅਸੀਂ ਦੱਸਣ ਜਾ ਰਹੇ ਹਾਂ ਉਹ ਆਸਾਨੀ ਨਾਲ ਸਾਡੀ ਰਸੋਈ ਵਿੱਚ ਮਿਲ ਜਾਂਦੀ ਹੈ।

ਅਸੀਂ ਗੱਲ ਕਰ ਰਹੇ ਹਾਂ ਲਸਣ ਦੀ। ਲਸਣ ਵਿੱਚ ਬਹੁਤ ਸਾਰੇ ਅਜਿਹੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ। ਲਸਣ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਵਰਤ ਕੇ ਸਾਡੇ ਸਰੀਰ ਨੂੰ ਸਵਸਥ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਸਿਰਦਰਦ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇੱਥੇ ਤਿੰਨ ਤੋਂ ਚਾਰ ਕਲੀਆਂ ਲਸਨ ਦੀਆਂ ਚਾਹੀਦੀਆਂ ਹਨ। ਜੇਕਰ ਤੁਹਾਡਾ ਸਿਰ ਦਰਦ ਕਰ ਰਿਹਾ ਹੈ ਤਾਂ ਇਨ੍ਹਾਂ ਤਿੱਨ ਚਾਰ ਕਲੀਆਂ ਨੂੰ ਛਿੱਲ ਕੇ ਆਪਣੇ ਮੂੰਹ ਵਿੱਚ ਚੰਗੀ ਤਰ੍ਹਾਂ ਚਬਾ ਕੇ ਖਾਓ।

ਇਸ ਤੋਂ ਬਾਅਦ ਤੁਸੀਂ ਥੋੜ੍ਹਾ ਕੋਸਾ ਪਾਣੀ ਪੀ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਡਾ ਸਿਰਦਰਦ ਬਿਲਕੁਲ ਠੀਕ ਹੋ ਜਾਵੇਗਾ। ਪਰ ਇੱਥੇ ਲੋੜ ਤੋਂ ਵੱਧ ਲਸਣ ਖਾਣ ਦੀ ਜ਼ਰੂਰਤ ਨਹੀਂ ਹੈ ।

Leave a Reply

Your email address will not be published. Required fields are marked *