ਟੈਨਸ਼ਨ ,ਡਿਪ੍ਰੈਸ਼ਨ ਅਤੇ ਨੀਂਦ ਨਾ ਆਉਣਾ ਦਾ ਪੱਕਾ ਇਲਾਜ ,ਘਰੇਲੂ ਨੁਸਖਾ

Uncategorized

ਅੱਜਕੱਲ੍ਹ ਲੋਕਾਂ ਉਤੇ ਟੈਨਸ਼ਨਾਂ ਜ਼ਿਆਦਾ ਹੋਣ ਕਾਰਨ ਅਤੇ ਕੰਮਕਾਜਾਂ ਦਾ ਬੋਝ ਜ਼ਿਆਦਾ ਹੋਣ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ । ਜਦੋਂ ਇੱਕ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦਾ ਸੁਭਾਅ ਉਦਾਸ, ਖ਼ਾਮੋਸ਼ ਅਤੇ ਸੋਚਣ ਵਾਲਾ ਹੋ ਜਾਂਦਾ ਹੈ । ਇਸ ਨਾਲ ਸਾਡੀ ਦਿਮਾਗੀ ਕਮਜ਼ੋਰੀ ਵੀ ਵਧਦੀ ਹੈ ਅਤੇ ਸਾਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਡਿਪਰੈਸ਼ਨ ਦਾ ਸ਼ਿਕਾਰ ਹੋਏ ਲੋਕ ਕਈ ਵਾਰ ਗ਼ਲਤ ਕਦਮ ਉਠਾ ਲੈਂਦੇ ਹਨ ਅਤੇ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਅਸੀਂ ਆਪਣੇ ਦਿਮਾਗ ਨੂੰ ਸ਼ਾਂਤ ਰੱਖ ਸਕਦੇ ਹਾਂ ਅਤੇ ਡਿਪਰੈਸ਼ਨ ਵਰਗੀ ਗੰਭੀਰ ਬੀਮਾਰੀ ਤੋਂ ਬਚ ਸਕਦੇ ਹਾਂ ।

ਇਸ ਵਾਸਤੇ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਮੱਖਣੀ ,ਪਿਪਰਾਮਿੰਟ ਜਾਂ ਪੁਦੀਨੇ ਦਾ ਤੇਲ ਅਤੇ ਬਦਾਮਾਂ ਦਾ ਤੇਲ।ਮਖਣੀ ਇਕ ਅਜਿਹੀ ਫੈਟ ਹੈ ਜਿਸ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਚਿਪਚਿਪੀ ਨਹੀਂ ਹੁੰਦੀ ਅਤੇ ਜਦੋਂ ਅਸੀਂ ਇਸ ਨੂੰ ਖਾਂਦੇ ਹਾਂ ਤਾਂ ਇਹ ਸਭ ਤੋਂ ਜਲਦੀ ਹਜ਼ਮ ਹੋ ਜਾਂਦੀ ਹੈ। ਇਸ ਨੂੰ ਸਿਰ ਤੇ ਮਾਲਿਸ਼ ਕਰਨ ਲਈ ਵੀ ਵਰਤਿਆ ਜਾਂਦਾ ਹੈ । ਪੁਦੀਨੇ ਦਾ ਤੇਲ ਸਾਡੇ ਸਿਰ ਦੀ ਮਸਾਜ ਲਈ ਬਹੁਤ ਅਹਿਮੀਅਤ ਰੱਖਦਾ ਹੈ ਇਸ ਨਾਲ ਸਾਡੀ ਯਾਦਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਟੈਨਸ਼ਨ ਅਤੇ ਡਿਪਰੈਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਬਦਾਮਾਂ ਦਾ ਤੇਲ ਵੀ ਸਾਡੇ ਸਿਰ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਦੋ ਚਮਚ ਮੱਖਣੀ ,ਦੋ ਐੱਮਐੱਲ ਜਾਂ ਸੱਤ ਤੋਂ ਦੱਸ ਬੂੰਦਾਂ ਪੁਦੀਨੇ ਦੇ ਤੇਲ ਦੀਆਂ, ਤਿੱਨ ਐਮ ਐੱਲ ਜਾਂ ਪੰਦਰਾਂ ਬੂੰਦਾਂ ਬਦਾਮਾਂ ਦੇ ਤੇਲ ਦੀਆਂ ਚਾਹੀਦੀਆਂ ਹਨ। ਇੱਕ ਬਰਤਨ ਵਿੱਚ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਅਸੀਂ ਅਪ੍ਰੈਲ ਮਹੀਨੇ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਵਰਤ ਸਕਦੇ ਹਾਂ । ਇਸ ਨੁਸਖੇ ਦਾ ਇਸਤੇਮਾਲ ਸਿਰਫ ਦੁਪਹਿਰ ਵਿੱਚ ਕਰਨਾ ਹੈ ,

ਕਿਉਂਕਿ ਇਸ ਵਿੱਚ ਠੰਢੀ ਤਾਸੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਕਿਸੇ ਸੈਂਪੂ ਨਾਲ ਧੋ ਲਵੋ ਉਸ ਤੋਂ ਬਾਅਦ ਇਸ ਮਿਸ਼ਰਣ ਦਾ ਵਾਲਾਂ ਦੀਆਂ ਜੜ੍ਹਾਂ ਵਿੱਚ ਇਸਤੇਮਾਲ ਕਰੋ ।ਅਜਿਹਾ ਕਰਨ ਨਾਲ ਸਾਡਾ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਤੋਂ ਅਸੀਂ ਦੂਰ ਰਹਿੰਦੇ ਹਾਂ ।

Leave a Reply

Your email address will not be published. Required fields are marked *