ਜਦੋਂ ਤਾਪਮਾਨ ਹੋਵੇ 35 ਤੋਂ 50 ਡਿਗਰੀ,ਉਨ੍ਹਾਂ ਦਿਨਾਂ ਵਿੱਚ ਕਦੇ ਨਾ ਖਾਓ ਇਹ ਸਬਜ਼ੀਆਂ ਅਤੇ ਪਦਾਰਥ ਨਹੀਂ ਸਰੀਰ ਹੋ ਜਾਵੇਗਾ ਬਰਬਾਦ

Uncategorized

ਜਿਸ ਇਲਾਕੇ ਵਿੱਚ ਗਰਮੀਆਂ ਦੇ ਮੌਸਮ ਵਿਚ ਪੈਂਤੀ ਤੋਂ ਪੰਜਾਹ ਡਿਗਰੀ ਤਕ ਦਾ ਤਾਪਮਾਨ ਰਹਿੰਦਾ ਹੈ। ਉੱਥੇ ਰਹਿਣ ਵਾਲੇ ਲੋਕਾਂ ਨੂੰ ਹੇਠਾਂ ਦੱਸੀਆਂ ਗਈਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੁਝ ਲੋਕ ਆਪਣੇ ਸਰੀਰ ਦੀ ਤਾਕਤ ਵਧਾਉਣ ਲਈ ਬਦਾਮ, ਛੁਹਾਰੇ, ਮੁਨੱਕਾ ਨਾਰੀਅਲ ਦੀ ਠੂਠੀ ਆਦਿ ਦਾ ਸੇਵਨ ਰੋਜ਼ਾਨਾ ਕਰਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਿਰਫ਼ ਸਰਦੀ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ । ਜੇਕਰ ਇਨ੍ਹਾਂ ਚੀਜ਼ਾਂ ਦਾ ਅਸੀਂ ਜ਼ਿਆਦਾ ਇਸਤੇਮਾਲ ਗਰਮੀ ਦੇ ਮਹੀਨਿਆਂ ਵਿੱਚ ਕਰਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ।

ਇਸ ਤੋਂ ਇਲਾਵਾ ਜੇਕਰ ਅਸੀਂ ਮਈ ਜੂਨ ਦੇ ਮਹੀਨੇ ਵਿੱਚ ਲਾਲ ਮਿਰਚ, ਕਾਲੀ ਮਿਰਚ ਜਾਂ ਹੋਰ ਗਰਮ ਮਸਾਲਿਆਂ ਦਾ ਪ੍ਰਯੋਗ ਕਰ ਰਹੇ ਹਾਂ ਤਾਂ ਵੀ ਸਾਡਾ ਸਰੀਰ ਇਨ੍ਹਾਂ ਨੂੰ ਨਹੀਂ ਝੱਲ ਪਾਉਂਦਾ ਅਤੇ ਸਾਡਾ ਸਰੀਰਕ ਕਾਫ਼ੀ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਕਿਉਂਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਦਾ ਤਾਪਮਾਨ ਵਧਣ ਲੱਗਦਾ ਹੈ । ਮਈ ਜੂਨ ਦੇ ਮਹੀਨੇ ਵਿੱਚ ਸਾਡਾ ਸਰੀਰ ਬਾਹਰੋਂ ਵੀ ਤਪਦਾ ਹੈ ਅਤੇ ਅੰਦਰੋਂ ਵੀ ਗਰਮੀ ਪੈਦਾ ਹੋਣ ਕਰਕੇ ਸਾਡੇ ਸਰੀਰ ਨੂੰ ਅਗਨੀ ਜਿਹੀ ਲੱਗਣ ਲੱਗਦੀ ਹੈ, ਜਿਸ ਤੋਂ ਬਾਅਦ ਸਾਨੂੰ ਚੱਕਰ ਆਉਣੇ , ਹਾਰਟ ਅਟੈਕ ਤੇ ਪਾਸਾ ਮਾਰਿਆ ਜਾਣਾ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਅਸੀਂ ਹਸਪਤਾਲਾਂ ਵਿੱਚ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਾਂ। ਗਰਮੀ ਦੇ ਮੌਸਮ ਵਿੱਚ ਸਾਨੂੰ ਗਰਮ ਗਰਮ ਰੋਟੀ ਸਬਜ਼ੀ ਨਹੀਂ ਖਾਣੀ ਚਾਹੀਦੀ ਅਤੇ ਜਿਹੜੇ ਲੋਕ ਮੀਟ ਮੱਛੀ ਦਾ ਇਸਤੇਮਾਲ ਕਰਦੇ ਹਨ ,ਉਨ੍ਹਾਂ ਨੂੰ ਵੀ ਇਸ ਦਾ ਇਸਤੇਮਾਲ ਘੱਟ ਕਰ ਦੇਣਾ ਚਾਹੀਦਾ ਹੈ ਤਾਂ ਸਾਡਾ ਸਰੀਰ ਅੰਦਰੋਂ ਠੰਢਾ ਰਹਿ ਸਕੇ ਅਤੇ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਸਕੇ।

Leave a Reply

Your email address will not be published. Required fields are marked *