ਐਸੀਡਿਟੀ ਅਤੇ ਪੇਟ ਗੈਸ ਨੂੰ ਦੂਰ ਕਰਨ ਦਾ ਅਸਰਦਾਰ ਘਰੇਲੂ ਨੁਸਖੇ

Uncategorized

ਅੱਜਕੱਲ੍ਹ ਲੋਕ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣਾ ਪਸੰਦ ਕਰਦੇ ਹਨ ਪਰ ਕੁਝ ਲੋਕਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ ।ਜਿਸ ਕਰਕੇ ਉਹ ਆਪਣਾ ਮਨਪਸੰਦ ਦਾ ਭੋਜਨ ਨਹੀਂ ਖਾ ਸਕਦੇ। ਜੇਕਰ ਐਸੀਡਿਟੀ ਨਾਲ ਪੀਡ਼ਤ ਲੋਕ ਕੁਝ ਵੀ ਤਲਿਆ ਹੋਇਆ ਜਾਂ ਕੁਝ ਅਜਿਹਾ ਭੋਜਨ ਖਾਂਦੇ ਹਨ ਜਿਸ ਨਾਲ ਐਸਿਡ ਪੈਦਾ ਹੁੰਦਾ ਹੈ ਤਾਂ ਉਨ੍ਹਾਂ ਦੇ ਪੇਟ ਵਿਚ ਦਰਦ ਹੋਣ ਲੱਗਦੀ ਹੈ ਜਾਂ ਫਿਰ ਉਨ੍ਹਾਂ ਦਾ ਜੀਅ ਕੱਚਾ ਹੋਣ ਲੱਗਦਾ ਹੈ ਕਈ ਵਾਰ ਇਹ ਸਮੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਿਰ ਵਿੱਚ ਵੀ ਦਰਦ ਹੋਣ ਲੱਗਦਾ ਹੈ ।ਕੁਝ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਲੋਪੈਥੀ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ

ਪਰ ਇਹ ਦਵਾਈਆਂ ਕੁਝ ਸਮੇਂ ਲਈ ਰਾਹਤ ਦਿੰਦੀਆਂ ਹਨ ਪਰ ਇਸ ਦਾ ਪੱਕਾ ਇਲਾਜ ਨਹੀਂ ਕਰਦੀਆਂ। ਸੋ ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਵਰਤਣਾ ਵੀ ਬਹੁਤ ਆਸਾਨ ਹੈ ਅਤੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਮੁੱਦਾ ਅਤੇ ਸਾਡੀ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ । ਐਸੀਡਿਟੀ ਦੀ ਸਮੱਸਿਆ ਦੂਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਠੰਢਾ ਦੁੱਧ ਜਾਂ ਕੱਚੀ ਲੱਸੀ ਦਾ ਇਸਤੇਮਾਲ ਕਰ ਸਕਦੇ ਹਾਂ। ਦੁੱਧ ਜਿੱਥੇ ਸਾਡੀਆਂ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ ਉੱਥੇ ਹੀ ਸਾਡੀ ਐਸੀਡਿਟੀ ਦੀ ਸਮੱਸਿਆ ਨੂੰ ਵੀ ਕਾਬੂ ਕਰਦਾ ਹੈ। ਇਸ ਤੋਂ ਇਲਾਵਾ ਖੀਰਾ ਖਾਣ ਨਾਲ ਸਾਡੀਆਂ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਕਿਉਂਕਿ ਖੀਰੇ ਵਿਚ ਕਾਫੀ ਮਾਤਰਾ ਵਿਚ ਪਾਣੀ ਹੁੰਦਾ ਹੈ

ਅਤੇ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ। ਅੱਗੇ ਹੈ ਕੇਲਾ ਜਿਸ ਵਿਚ ਕਿ ਪੋਟਾਸ਼ੀਅਮ ਫਾਈਬਰ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ਅਤੇ ਇਹ ਐਸਿਡ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ਅਤੇ ਜੇਕਰ ਅਸੀਂ ਤਲੇ ਹੋਏ ਭੋਜਨ ਖਾਣ ਤੋਂ ਬਾਅਦ ਕੇਰਲਾ ਖਾਂਦੇ ਹਾਂ ਤਾਂ ਸਾਡੇ ਸਰੀਰ ਵਿੱਚ ਐਸਿਡ ਦੀ ਮਾਤਰਾ ਘਟਣ ਲੱਗਦੀ ਹੈ। ਇਸ ਤੋਂ ਇਲਾਵਾ ਤਰਬੂਜ ਦਾ ਸੇਵਨ ਕਰਨ ਨਾਲ ਬੀ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਕਿਉਂਕਿ ਇਹ ਸਾਡੇ ਸਰੀਰ ਵਿੱਚੋਂ ਪੀਐਚ ਲੈਵਲ ਨੂੰ ਘੱਟ ਕਰਦਾ ਹੈ ਇੱਥੇ ਇਸ ਵਿੱਚ ਪਾਣੀ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਹਾਈਡ੍ਰੇਟ ਕਰਦੀ ਹੈ ।

ਇਸ ਤੋਂ ਇਲਾਵਾ ਨਾਰੀਅਲ ਪਾਣੀ ਪੀਣ ਨਾਲ ਸਾਡੇ ਸਰੀਰ ਵਿਚ ਠੰਡਕ ਪਹੁੰਚਦੀ ਹੈ ਅਤੇ ਐਸੀਡਿਟੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਸੋ ਸਾਨੂੰ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾ ਘਰੇਲੂ ਉਪਾਅ ਵਰਤਣੇ ਚਾਹੀਦੇ ਹਨ ।

Leave a Reply

Your email address will not be published. Required fields are marked *