ਚਿਹਰੇ ਉੱਪਰ ਹੋਏ ਦਾਗ਼ ,ਧੱਬੇ ਪਿੰਪਲਸ ਦਾ ਪੱਕਾ ਘਰੇਲੂ ਇਲਾਜ

Uncategorized

ਅੱਜ ਕੱਲ੍ਹ ਵਧਦੇ ਹੋਏ ਪ੍ਰਦੂਸ਼ਣ ਮਿਲਾਵਟੀ ਭੋਜਨ ਅਤੇ ਕੰਮ ਦੇ ਤਣਾਅ ਕਾਰਨ ਸਾਡੇ ਚਿਹਰੇ ਉੱਤੇ ਝੁਰੜੀਆਂ, ਦਾਗ ਧੱਬੇ ਮੁਹਾਸੇ ਅਤੇ ਫਿਨਸੀਆਂ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਚਿਹਰੇ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਮਾਰਕੀਟ ਵਿੱਚੋਂ ਕੁਝ ਪ੍ਰੋਡਕਟਸ ਦਾ ਯੂਜ਼ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੀ ਇਹ ਸਮੱਸਿਆ ਠੀਕ ਨਹੀਂ ਹੋ ਪਾਉਂਦੀ । ਪਰ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਦੀ ਸਹਾਇਤਾ ਨਾਲ ਅਸੀਂ ਆਸਾਨੀ ਨਾਲ ਸਾਡੇ ਚਿਹਰੇ ਹੋਣ ਵਾਲੀਆਂ ਫਿਨਸੀਆਂ ਨੂੰ ਠੀਕ ਕਰ ਸਕਦੇ ਹਾਂ ।

ਚਿਹਰੇ ਉੱਤੇ ਫਿਨਸੀਆਂ ਜ਼ਿਆਦਾਤਰ ਤੇਰਾਂ ਸਾਲ ਦੀ ਉਮਰ ਤੋਂ ਲੈ ਕੇ ਇੱਕੀ ਸਾਲ ਦੀ ਉਮਰ ਵਿੱਚ ਹੁੰਦੀਆਂ ਹਨ ਕਿਉਂਕਿ ਇਸ ਸਮੇਂ ਸਾਡੇ ਹਾਰਮੋਨ ਵਿਚ ਚੇਂਜਜ਼ ਆਉਂਦੇ ਹਨ । ਇਸ ਤੋਂ ਇਲਾਵਾ ਪੇਟ ਵਿੱਚ ਜਮ੍ਹਾਂ ਹੋਈ ਗੰਦਗੀ ਨਾਲ , ਚਿਹਰੇ ਉੱਤੇ ਗੰਦਗੀ ਜਮ੍ਹਾਂ ਹੋ ਜਾਵੇ ਉਸ ਨਾਲ ਚਿਹਰੇ ਦੇ ਰੋਮ ਬੰਦ ਹੋਣ ਲੱਗਦੇ ਹਨ ਅਤੇ ਪਿੰਪਲ ਬਣਦੇ ਹਨ । ਇਸ ਨੂੰ ਠੀਕ ਕਰਨ ਲਈ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਨਿੰਬੂ ਦਹੀਂ ਅਤੇ ਹਲਦੀ। ਦਹੀਂ ਚ ਬਹੁਤ ਸਾਰੇ ਗੁਣ ਹੁੰਦੇ ਹਨ ਇਸ ਤੋਂ ਇਲਾਵਾ ਇਹ ਇੱਕ ਬ੍ਰਾਈਟਰ ਟੋਨਰ ,ਮੋਈਸਚਰਾਈਜ਼ਰ ਦੀ ਤਰ੍ਹਾਂ ਕੰਮ ਕਰਦਾ ਹੈ।

ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੇ ਚਿਹਰੇ ਉੱਤੋਂ ਆਇਲ ਖ਼ਤਮ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਹਲਦੀ ਇਕ ਐਂਟੀਸੈਪਟਿਕ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਸਾਡੇ ਚਿਹਰੇ ਤੇ ਫੰਗਲ ਇਨਫੈਕਸ਼ਨ ਨੂੰ ਘੱਟ ਕਰਦਾ ਹੈ । ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਨੂੰ ਸਭ ਤੋਂ ਪਹਿਲਾਂ ਤਿੰਨ ਚਮਚ ਦਹੀਂ ਦੇ ਲੈਣੇ ਚਾਹੀਦੇ ਹਨ । ਉਸ ਤੋਂ ਬਾਅਦ ਅੱਧਾ ਚਮਚ ਹਲਦੀ ਦਾ ਪਾ ਕੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ।ਇਸ ਤੋਂ ਬਾਅਦ ਦੱਸ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਵੋ । ਇਸ ਨੁਸਖੇ ਦਾ ਇਸਤੇਮਾਲ ਅਸੀਂ ਰਾਤ ਨੂੰ ਕਰ ਸਕਦੇ ਹਾਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ। ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਵੋ ਅਤੇ ਲਗਾਤਾਰ ਦੋ ਮਿੰਟ ਤੱਕ ਮਸਾਜ ਕਰੋ ਅਤੇ ਉਸ ਤੋਂ ਬਾਅਦ ਪੰਜ ਮਿੰਟ ਲਈ ਸੁੱਕਣਾ ਵਾਸਤੇ ਛੱਡ ਦਿਓ। ਅਜਿਹਾ ਕਰਨ ਤੋਂ ਬਾਅਦ ਹਲਕੇ ਗੁਣਗੁਣੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਦਵੋ ਧਿਆਨ ਰਹੇ ਕਿ ਇੱਥੇ ਅਸੀਂ ਕਿਸੇ ਕੱਪੜੇ ਨਾਲ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੋਂ ਨਹੀਂ ਉਤਾਰਨਾ ।

ਜੇਕਰ ਤੁਹਾਡੇ ਚਿਹਰੇ ਉੱਤੇ ਜ਼ਿਆਦਾ ਪਿੰਪਲ ਦੀ ਸਮੱਸਿਆ ਹੈ ਤਾਂ ਇਸ ਪੈਕ ਦਾ ਇਸਤੇਮਾਲ ਸੀ ਲਗਾਤਾਰ ਇਕ ਹਫ਼ਤਾ ਕਰ ਸਕਦੇ ਹਾਂ ਨਹੀਂ ਤਾਂ ਅਸੀਂ ਹਫ਼ਤੇ ਵਿਚ ਦੋ ਵਾਰ ਇਸ ਦਾ ਇਸਤੇਮਾਲ ਕਰ ਸਕਦੇ ਹਾਂ।

Leave a Reply

Your email address will not be published. Required fields are marked *