ਜੇਕਰ ਤੁਹਾਡੇ ਗ੍ਰਹਿਸਤ ਜੀਵਨ ਵਿੱਚ ਹਨ ਇਹ ਪਰੇਸ਼ਾਨੀਆਂ,ਵਰਤੋ ਇਹ ਘਰੇਲੂ ਨੁਸਖੇ

Uncategorized

ਅੱਜਕੱਲ੍ਹ ਲੋਕਾਂ ਕੋਲ ਕੋਠੀਆਂ ,ਕਾਰਾਂ ਜ਼ਮੀਨ ਜਾਇਦਾਦ ਸਭ ਕੁਝ ਹੈ ,ਪਰ ਫਿਰ ਵੀ ਟੈਨਸ਼ਨਾਂ ਦੇ ਮਾਰੇ ਹੋਏ ਹਨ। ਜਿਸ ਕਾਰਨ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਖੁਸ਼ ਨਹੀਂ ਰਹਿ ਪਾਉਂਦੇ ਅਤੇ ਨਾਲ ਹੀ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਕੁਝ ਲੋਕ ਟੈਨਸ਼ਨ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਜੋ ਉਨ੍ਹਾਂ ਦੇ ਸਰੀਰ ਉੱਤੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਕਰਦੀਅਾਂ ਹਨ । ਪਰ ਦੱਸ ਦੇਈਏ ਕਿ ਹਰ ਇੱਕ ਬਿਮਾਰੀ ਦਾ ਇਲਾਜ ਸਿਰਫ਼ ਦਵਾਈ ਨਹੀਂ ਹੁੰਦੀ ਕਈ ਪਰ ਸਾਡੀ ਜ਼ਿੰਦਗੀ ਵਿੱਚ ਬਦਲਾਅ ਹੋਣ ਕਾਰਨ ਵੀ ਕੁਝ ਬਿਮਾਰੀਆਂ ਸਹੀ ਕੀਤੀਅਾਂ ਜਾ ਸਕਦੀਅਾਂ ਹਨ।

ਇਸ ਟੈਨਸ਼ਨ ਦੀ ਬਿਮਾਰੀ ਤੇ ਚਾਨਣਾ ਪਾਉਂਦੇ ਹੋਏ ਵੈਦ ਜਗਦੀਪ ਨੇ ਦੱਸਿਆ ਕਿ ਅੱਜਕੱਲ੍ਹ ਲੋਕਾਂ ਦਾ ਦਿਮਾਗ਼ ਉਲਝਣ ਵਿਚ ਚੱਲ ਰਿਹਾ ਹੈ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਜ਼ਿੰਦਗੀ ਤੋਂ ਕੀ ਚਾਹੁੰਦੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਪਰਿਵਾਰ ਛੋਟੇ ਹੋਣ ਕਾਰਨ ਉਹ ਆਪਣੇ ਦਿਲ ਦੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੇ । ਜਿਸ ਕਾਰਨ ਉਨ੍ਹਾਂ ਦੇ ਦਿਲ ਦੀਆਂ ਜੋ ਗੱਲਾਂ ਹਨ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਾਸਾ ਠੱਠਾ ਕਰਨਾ ਚਾਹੀਦਾ ਹੈ ਨਾਲ ਹੀ ਆਸਪਾਸ ਦੇ ਲੋਕਾਂ ਦੇ ਦੁੱਖ ਸੁੱਖ ਸੁਣਨੇ ਚਾਹੀਦੇ ਹਨ।

ਵੈਦ ਜਗਦੀਪ ਨੇ ਦੱਸਿਆ ਕਿ ਲੋਕ ਅੱਜਕੱਲ੍ਹ ਖ਼ੁਸ਼ੀ ਦੀ ਭਾਲ ਵਿੱਚ ਭਟਕਦੇ ਫਿਰਦੇ ਹਨ ,ਪਰ ਉਨ੍ਹਾਂ ਨੂੰ ਖੁਸ਼ੀ ਨਹੀਂ ਮਿਲਦੀ। ਪਰ ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ ਕਿ ਖ਼ੁਸ਼ੀ ਮਨ ਦੇ ਅੰਦਰ ਹੁੰਦੀ ਹੈ। ਪਰ ਲੋਕਾਂ ਦਾ ਮਨ ਤਾਂ ਭਟਕਦਾ ਫਿਰਦਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਸਾਨੂੰ ਗੁਰਬਾਣੀ ਦਾ ਸਹਾਰਾ ਲੈ ਕੇ ਆਪਣੇ ਮਨ ਨੂੰ ਇਕਾਗਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਸਾਡੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕੀਏ ।

Leave a Reply

Your email address will not be published. Required fields are marked *