ਕਮਰ ਦਰਦ ,ਕੈਲਸ਼ੀਅਮ ਦੀ ਕਮੀ ਅਤੇ ਨੀਂਦ ਨਾ ਆਉਣ ਦਾ ਪੱਕਾ ਘਰੇਲੂ ਇਲਾਜ

Uncategorized

ਬਹੁਤ ਸਾਰੇ ਲੋਕਾਂ ਨੂੰ ਜੋਡ਼ਾਂ ਚ ਦਰਦ, ਕਮਰ ਦਰਦ ,ਨੀਂਦ ਨਾ ਆਉਣਾ ਅਤੇ ਕੈਲਸ਼ੀਅਮ ਦੀ ਕਮੀ ਵਰਗੀਆਂ ਸਮੱਸਿਆਵਾਂ ਹਨ। ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਵੱਲੋਂ ਬਹੁਤ ਸਾਰੇ ਹੱਥ ਪੈਰ ਮਾਰੇ ਜਾਂਦੇ ਹਨ ਪਰ ਕੋਈ ਫ਼ਾਇਦਾ ਨਹੀਂ ਨਿਕਲਦਾ। ਪਰ ਅੱਜ ਤੁਹਾਨੂੰ ਅਸੀਂ ਅਜਿਹੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਨਾਲ ਹੀ ਉਸ ਦਾ ਸੰਵਾਦ ਬਹੁਤ ਹੀ ਲਾਜਵਾਬ ਹੁੰਦਾ ਹੈ। ਸੋ ਅੱਜ ਅਸੀਂ ਤੁਹਾਨੂੰ ਫੁੱਲ ਮਖਾਣਿਆਂ ਦੇ ਲੱਡੂ ਬਣਾਉਣੇ ਦੱਸਾਂਗੇ। ਦੱਸ ਦਈਏ ਕਿ ਫੁੱਲ ਮਖਾਣਿਆਂ ਦੀ ਤਾਸੀਰ ਠੰਢੀ ਹੁੰਦੀ ਹੈ ਜਿਸ ਨੂੰ ਕਿਸੇ ਵੀ ਮੌਸਮ ਵਿੱਚ ਖਾਇਆ ਜਾ ਸਕਦਾ ਹੈ ।

ਫੁੱਲ ਮਖਾਣੇ ਕਮਲ ਦੇ ਫੁੱਲ ਦੇ ਬੀਜ ਹੁੰਦੇ ਹਨ ਅਤੇ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦੇ ਹਨ। ਸ਼ੂਗਰ ਦੇ ਮਰੀਜ਼ਾਂ ਲਈ ਇਹ ਵਧੀਆ ਮੰਨੇ ਜਾਂਦੇ ਹਨ ਕਿਉਂਕਿ ਇਹ ਸਾਡੇ ਤੇ ਅੰਦਰ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦੇ ਹਨ । ਇਸ ਤੋਂ ਇਲਾਵਾ ਇਨ੍ਹਾਂ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਕਰਕੇ ਜੋੜਾਂ ਦਾ ਦਰਦ ਕਮਰ ਦਰਦ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ।ਫੁੱਲ ਮਖਾਣਿਆਂ ਦੇ ਲੱਡੂ ਤਿਆਰ ਕਰਨ ਲਈ ਸਾਨੂੰ ਦੋ ਚਮਚ ਦੇਸੀ ਘਿਓ ,ਥੋੜ੍ਹੀ ਸ਼ੱਕਰ ਅਸੀਂ ਆਪਣੇ ਸੁਆਦ ਅਨੁਸਾਰ ਲੈ ਸਕਦੇ ਹਾਂ ,ਤਿੱਨ ਇਲਾਇਚੀਆਂ ਥੋੜ੍ਹੇ ਕਾਜੂ ਅਤੇ ਬਦਾਮ ਚਾਹੀਦੇ ਹਨ।

ਸਭ ਤੋਂ ਪਹਿਲਾਂ ਇਕ ਕੜਾਹੀ ਲੈ ਕੇ ਉਸ ਵਿਚ ਥੋੜ੍ਹਾ ਦੇਸੀ ਘਿਓ ਪਾ ਕੇ ਅਸੀਂ ਫੁੱਲ ਮਖਾਣਿਆਂ ਨੂੰ ਤਲਾਗੇ। ਉਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ । ਉਸ ਤੋਂ ਬਾਅਦ ਅਸੀਂ ਥੋੜ੍ਹਾ ਦੇਸੀ ਘਿਓ ਪਾ ਕੇ ਉਸ ਵਿਚ ਕਾਜੂ ਅਤੇ ਬਦਾਮ ਤਲਾਂਗੇ ਜਿਨ੍ਹਾਂ ਨੂੰ ਬਾਅਦ ਵਿੱਚ ਅਸੀਂ ਕਰਦ ਨਾਲ ਛੋਟਾ ਛੋਟਾ ਬਰੀਕ ਕੱਟ ਲਵਾਂਗੇ ।ਉਸ ਤੋਂ ਬਾਅਦ ਅਸੀਂ ਇੱਕ ਬਰਤਨ ਲਵਾਂਗੇ ਇਸ ਵਿਚ ਜੋ ਸੀ ਫੁੱਲ ਮਖਾਣਿਆਂ ਦਾ ਪਾਊਡਰ ਬਣਾਇਆ ਹੈ, ਉਹ ਪਾਵਾਂਗੇ।

ਫਿਰ ਅੱਸੀ ਸ਼ੱਕਰ ਪਾਵਾਂਗੇ ਤੇ ਫਿਰ ਇਲਾਇਚੀ ਦੇ ਦਾਣਿਆਂ ਨੂੰ ਪੀਸ ਕੇ ਇਸ ਵਿਚ ਮਿਕਸ ਕਰਾਂਗ ਬਾਅਦ ਵਿੱਚ ਅਸੀਂ ਇਸ ਵਿੱਚ ਕਾਜੂ ਅਤੇ ਬਦਾਮ ਪਾਵਾਂਗੇ ਅਤੇ ਨਾਲ ਹੀ ਥੋੜ੍ਹਾ ਕੋਸਾ ਦੁੱਧ ਲੈ ਕੇ ਜ਼ਰੂਰਤ ਅਨੁਸਾਰ ਇਸ ਵਿੱਚ ਪਾ ਕੇ ਇਨ੍ਹਾਂ ਦੇ ਲੱਡੂ ਬਣਾ ਦਿਆਂਗੇ।

Leave a Reply

Your email address will not be published. Required fields are marked *