ਗਰਮੀਆਂ ਦੇ ਲਈ ਸਪੈਸ਼ਲ ,ਸਿਰ ਦਰਦ, ਅੱਖਾਂ ਦੀ ਥਕਾਨ ਅਤੇ ਦਿਮਾਗ ਤੇਜ਼ ਕਰਨ ਲਈ ਘਰੇਲੂ ਨੁਸਖਾ

Uncategorized

ਗਰਮੀਆਂ ਵਿੱਚ ਅਕਸਰ ਹੀ ਸਿਰਦਰਦ ਸਾਡੀਆਂ ਅੱਖਾਂ ਵਿੱਚ ਥਕਾਵਟ ਦਿਮਾਗ ਭਾਰਾ ਰਹਿਣ ਲੱਗ ਜਾਂਦਾ ਹੈ ।ਪਰ ਅੱਜ ਤੁਹਾਨੂੰ ਅਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੱਡੂ ਬਣਾਉਣ ਦਾ ਇੱਕ ਤਰੀਕਾ ਦੱਸਣ ਜਾ ਰਹੇ ਹਾਂ। ਇਹ ਲੱਡੂ ਖਾਣ ਵਿੱਚ ਵੀ ਬਹੁਤ ਸਵਾਦ ਹਨ ਅਤੇ ਸਾਡੇ ਸਰੀਰ ਦੀ ਤਾਕਤ ਵਧਾਉਣ ਵਿਚ ਵੀ ਕਾਫੀ ਮਦਦ ਕਰਦੇ ਹਨ । ਇਨ੍ਹਾਂ ਲੱਡੂਆਂ ਨੂੰ ਬਣਾਉਣ ਲਈ ਸਾਨੂੰ ਨਾਰੀਅਲ ਸੁੱਕਾ,3ਚਮਚ ਧਨੀਆ ਦੇਸੀ,1ਚਮਚ ਘਿਓ,ਅੱਧਾ ਚਮਚ ਕਾਲੀ ਮਿਰਚ, ਚਾਰੇ ਮਗਜ਼, ਮਿਸਰੀ ,ਮਖਾਣੇ ਅਤੇ ਬਦਾਮ ਚਾਹੀਦੇ ਹਨ। ਇਨ੍ਹਾਂ ਲੱਡੂਆਂ ਨੂੰ ਤਿਆਰ ਕਰਨ ਲਈ ਪਹਿਲਾਂ ਅਸੀਂ ਨਾਰੀਅਲ ਨੂੰ ਕੱਦੂਕਸ ਕਰ ਲਵਾਂਗੇ ,

ਧਿਆਨ ਰਹੇ ਕਿ ਨਾਰੀਅਲ ਨੂੰ ਜ਼ਿਆਦਾ ਪਤਲਾ ਭੀ ਨਹੀਂ ਕਰਨਾ ਹੈ । ਇਸ ਤੋਂ ਬਾਅਦ ਅਸੀਂ ਮਖਾਣੇ ਬਦਾਮ ਅਤੇ ਚਾਰੇ ਮਗਜ਼ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ ਇਨ੍ਹਾਂ ਨੂੰ ਅਸੀਂ ਦਰਦਰਾ ਪੀਸ ਕਰਾਂਗੇ ,ਪਤਲਾ ਪਾਊਡਰ ਨਹੀਂ ਬਣਾਵਾਂਗੇ। ਇਸ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅੱਸੀ ਅੱਗ ਉੱਤੇ ਕਢਾਈ ਰੱਖਾਂਗੇ । ਉਸ ਵਿੱਚ ਇੱਕ ਚਮਚ ਦੇਸੀ ਘਿਓ ਫਿਰ ਜੋ ਅਸੀਂ ਨਾਰੀਅਲ ਕੱਦੂਕਸ ਕੀਤਾ ਹੈ ।ਉਸ ਨੂੰ ਪਾਵਾਂਗੇ ਥੋੜ੍ਹਾ ਸੇਕ ਲਗਵਾਉਣ ਤੋਂ ਬਾਅਦ ਇਸ ਵਿਚ ਜੋ ਅਸੀਂ ਬਦਾਮ ਮਖਾਣੇ ਮਗਜ਼ ਦਾ ਮਿਸ਼ਰਣ ਤਿਆਰ ਕੀਤਾ ਸੀ, ਉਹ ਪਾਵਾਂਗੇ । ਇਸ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਬਾਅਦ ਵਿਚ ਇਸ ਵਿਚ ਧਨੀਏ ਪਾਊਡਰ ਅਤੇ ਕਾਲੀ ਮਿਰਚ ਪਾਊਡਰ ਪਾਓ ।

ਚੰਗੀ ਤਰ੍ਹਾਂ ਪਕਾ ਕੇ ਇਸ ਨੂੰ ਹੇਠਾਂ ਉਤਾਰ ਦਵੋ ਉਸ ਤੋਂ ਬਾਅਦ ਚਾਸ਼ਨੀ ਤਿਆਰ ਕਰਨ ਲਈ ਸਾਨੂੰ ਇੱਕ ਬਰਤਨ ਵਿੱਚ ਇਕ ਗਲਾਸ ਪਾਣੀ ਪਾ ਕੇ ਉਸ ਵਿਚ ਮਿਸ਼ਰੀ ਪਾਓ ਅਤੇ ਅੱਗ ਉੱਤੇ ਪਕਾਓ।ਫਿਰ ਨਾਰੀਅਲ ਨਾਲ ਜੋ ਅਸੀਂ ਮਿਸ਼ਨ ਪਕਾਇਆ ਸੀ ਉਸ ਨੂੰ ਚਾਸ਼ਨੀ ਵਿੱਚ ਪਾ ਦਿਓ ਅਤੇ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ।ਥੋੜ੍ਹਾ ਸੇਕ ਲਗਵਾਉਣ ਤੋਂ ਬਾਅਦ ਇਸ ਨੂੰ ਹੇਠਾਂ ਉਤਾਰੋ ਅਤੇ ਇਸ ਦੇ ਲੱਡੂ ਤਿਆਰ ਕਰੋ ਅਸੀਂ ਇਸ ਨੂੰ ਰਾਤ ਨੂੰ ਦੁੱਧ ਨਾਲ ਲੈ ਸਕਦੇ ਹਾਂ ਅਤੇ ਆਪਣੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।

Leave a Reply

Your email address will not be published. Required fields are marked *