ਜਾਮਣ ਖਾਣ ਦੇ ਫਾਇਦੇ ਅਤੇ ਨੁਕਸਾਨ,ਕਿਸ ਵਿਅਕਤੀ ਨੂੰ ਖਾਣੀ ਚਾਹੀਦੀ ਹੈ ਅਤੇ ਕਿਸ ਨੂੰ ਨਹੀਂ,ਸੁਣੋ ਸਾਰੀ ਜਾਣਕਾਰੀ

Uncategorized

ਜਾਮਣ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਾਮਣ ਦੇ ਫ਼ਲ ਬੀਜ ਅਤੇ ਪੱਤੀਆਂ ਤਿੰਨੋਂ ਨੂੰ ਹੀ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵਰਤਿਆ ਜਾਂਦਾ ਹੈ। ਕਿਉਂਕਿ ਜਾਮਣ ਵਿੱਚ ਵਿਟਾਮਿਨ ਏ, ਗੁਲੂਕੋਜ਼ ,ਫੌਲਿਕ ਐਸਿਡ ,ਪ੍ਰੋਟੀਨ, ਪੋਟਾਸ਼ੀਅਮ, ਕੈਲਸ਼ੀਅਮ, ਜਿੰਕ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੇਕਰ ਤੁਹਾਨੂੰ ਗੁਰਦੇ ਵਿੱਚ ਪਥਰੀ ਹੈ ਤਾਂ ਜਾਮਣ ਦੇ ਬੀਜ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਦਹੀਂ ਨਾਲ ਇਸ ਦਾ ਸੇਵਨ ਕਰੋ । ਗੁਰਦੇ ਦੀ ਪੱਥਰੀ ਖੁਰਨ ਲੱਗੇਗੀ ਅਤੇ ਨਾਲ ਹੀ ਗੁਰਦੇ ਸਹੀ ਤਰੀਕੇ ਨਾਲ ਕੰਮ ਕਰ ਲੱਗਣਗੇ ।

ਜੇਕਰ ਤੁਹਾਨੂੰ ਸਰੀਰ ਉੱਤੇ ਕਿਤੇ ਵੀ ਦਰਦ ਜਾਂ ਖੁਜਲੀ ਹੈ ਤਾਂ ਜਾਮਣ ਦੇ ਰਸ ਨੂੰ ਪਾਣੀ ਵਿੱਚ ਮਿਲਾ ਕੇ ਉਸ ਜਗ੍ਹਾ ਤੇ ਲਗਾਓ ਤਾਂ ਇਹ ਸਮੱਸਿਆ ਦੂਰ ਹੋ ਜਾਵੇਗੀ । ਜੇਕਰ ਤੁਹਾਨੂੰ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਕਮਜ਼ੋਰੀ ਹੈ ਤਾਂ ਜਾਮਣ ਦਾ ਰਸ ਆਂਵਲੇ ਦਾ ਰਸ ਅਤੇ ਸ਼ਹਿਦ ਤਿੰਨਾਂ ਨੂੰ ਮਿਲਾ ਕੇ ਸਵੇਰੇ ਨਾਸ਼ਤੇ ਤੋਂ ਪਹਿਲਾਂ ਪੀਓ ,ਇਹ ਸਮੱਸਿਆ ਦੂਰ ਹੋਵੇਗੀ । ਜੇਕਰ ਤੁਹਾਡੇ ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੇ ਦਾਗ ਧੱਬੇ ਜਾਂ ਤੁਹਾਨੂੰ ਕੁਝ ਚਮੜੀ ਦਾ ਰੋਗ ਹੈ ਤਾਂ ਤੁਸੀਂ ਜਾਮਣ ਦੇ ਬੀਜਾਂ ਦਾ ਪਾਊਡਰ ਵਿੱਚ ਕੱਚਾ ਦੁੱਧ ਮਿਲਾ ਕੇ ਆਪਣੇ ਚਿਹਰੇ ਉੱਤੇ ਇਸ ਨੂੰ ਪੈਕ ਦੀ ਤਰ੍ਹਾਂ ਵਰਤੋਂ ਅਤੇ ਸੁੱਕਣ ਤੇ ਪਾਣੀ ਨਾਲ ਧੋ ਦਵੋ ਹੌਲੀ ਹੌਲੀ ਇਹ ਸਮੱਸਿਆ ਦੂਰ ਹੋਣ ਲੱਗੇਗੀ।

ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹਨ ਜਾਂ ਮਸੂੜਿਆਂ ਵਿੱਚੋਂ ਖ਼ੂਨ ਆਉਂਦਾ ਹੈ ਤਾਂ ਜਾਮਣ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਚਬਾਓ , ਮੂੰਹ ਦੇ ਛਾਲੇ ਠੀਕ ਹੋ ਜਾਣਗੇ। ਜਾਮਣ ਸਾਡੇ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ ਅਤੇ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਸਹਾਇਤਾ ਕਰਦਾ ਹੈ, ਕਿਉਂਕਿ ਇਸ ਵਿੱਚ ਵਿਟਾਮਿਨ ਸੀ ਅਤੇ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਸਾਡੀਆਂ ਅੱਖਾਂ ਲਈ ਜ਼ਰੂਰੀ ਹੁੰਦਾ ਹੈ। ਪਰ ਜਿਹੜੇ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਘੱਟ ਹੈ ਜਾਂ ਕਿਸੇ ਤਰ੍ਹਾਂ ਦੀ ਸਰਜਰੀ ਹੋਈ ਹੈ ,

ਸਰੀਰ ਉੱਤੇ ਸੋਜ ਹੈ ਅਜਿਹੇ ਲੋਕਾਂ ਨੂੰ ਜਾਮਣ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ । ਜਾਮਣ ਦਾ ਇਸਤੇਮਾਲ ਖਾਲੀ ਪੇਟ ਜਾਂ ਦੁੱਧ ਨਾਲ ਵੀ ਨਹੀਂ ਕਰਨਾ ਚਾਹੀਦਾ ।

Leave a Reply

Your email address will not be published. Required fields are marked *