ਅੱਖਾਂ ਵਿੱਚ ਹੋ ਰਹੀ ਇਨਫੈਕਸ਼ਨ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ,ਬਿਨਾਂ ਕਿਸੇ ਸਾਈਡ ਇਫੈਕਟ ਦੇ

Uncategorized

ਅੱਜਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕੇ ਘੰਟਿਆਂ ਬੱਧੀ ਉਹ ਟੀ ਵੀ ,ਮੋਬਾਈਲ ,ਲੈਪਟਾਪ ਜਾਂ ਕਿਸੇ ਹੋਰ ਉਪਕਰਨ ਦੇ ਸਾਹਮਣੇ ਅੱਖਾਂ ਲਗਾਈ ਰੱਖਦੇ ਹਨ। ਜਿਸ ਨਾਲ ਅੱਖਾਂ ਵਿੱਚ ਜਲਣ ਜਾਂ ਦਰਦ ਹੋਣ ਲੱਗਦਾ ਹੈ, ਕਈ ਵਾਰ ਅੱਖਾਂ ਲਾਲ ਹੋ ਜਾਂਦੀਆਂ ਹਨ । ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਜਗ੍ਹਾ ਤੇ ਕਾਫ਼ੀ ਸਮਾਂ ਆਪਣੀਆਂ ਅੱਖਾਂ ਨੂੰ ਰੱਖਦੇ ਹਾਂ ਤਾਂ ਅੱਖਾਂ ਥੱਕ ਜਾਂਦੀਆਂ ਹਨ, ਅੱਖਾਂ ਦਾ ਬਲੱਡ ਸਰਕੁਲੇਸ਼ਨ ਰੁਕ ਜਾਂਦਾ ਹੈ। ਜਿਸ ਕਾਰਨ ਅੱਖਾਂ ਵਿੱਚ ਦਰਦ ਹੋਣਾ ਸ਼ੁਰੂ ਜਾਂਦਾ ਹੈ । ਇਸ ਦੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ ਜਿਵੇਂ ਕਿ ਵਧਦਾ ਪ੍ਰਦੂਸ਼ਣ ,ਗੰਦੇ ਹੱਥਾਂ ਨਾਲ ਅੱਖਾਂ ਨੂੰ ਮਲਣਾ, ਅੱਖਾਂ ਦੀ ਸਫ਼ਾਈ ਨਾ ਕਰਨਾ,

ਕਿਸੇ ਹੋਰ ਦੁਆਰਾ ਵਰਤਿਆ ਹੋਇਆ ਸੁਰਮਾ ਆਪਣੀ ਅੱਖਾਂ ਵਿੱਚ ਪਾਉਣਾ ਆਦਿ ।ਪਰ ਜੇਕਰ ਅਸੀਂ ਆਪਣੀਆਂ ਅੱਖਾਂ ਨੂੰ ਸਵਸਥ ਰੱਖਣਾ ਚਾਹੁੰਦੇ ਹਾਂ ਅਤੇ ਨਹੀਂ ਚਾਹੁੰਦੇ ਕਿ ਕਦੇ ਵੀ ਸਾਡੀਆਂ ਅੱਖਾਂ ਉੱਤੇ ਚਸ਼ਮਾ ਲੱਗੇ ਤਾਂ ਸਾਨੂੰ ਆਪਣੀਆਂ ਅੱਖਾਂ ਦੀ ਰੱਖਿਆ ਕਰਨੀ ਚਾਹੀਦੀ ਹੈ । ਇਸ ਲਈ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ ਰੋਜ਼ਾਨਾ ਠੰਡੇ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਵਿੱਚ ਮਾਰੋ।ਇਸ ਤੋਂ ਇਲਾਵਾ ਗੁਲਾਬ ਜਲ ਦੀ ਅੱਖਾਂ ਲਈ ਵਧੀਆ ਹੁੰਦਾ ਹੈ।

ਰੋਜ਼ਾਨਾ ਦੋ ਬੂੰਦਾਂ ਗੁਲਾਬ ਜਲ ਦੀਆਂ ਦਿਨ ਵਿੱਚ ਦੋ ਵਾਰ ਆਪਣੀਆਂ ਅੱਖਾਂ ਵਿੱਚ ਪਾਓ, ਇਸ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ। ਪਾਲਕ ਅਤੇ ਗਾਜਰ ਵਿੱਚ ਮਿਲਣ ਵਾਲੇ ਵਿਟਾਮਿਨਸ ਅੱਖਾਂ ਲਈ ਵਧੀਆ ਹੁੰਦੇ ਹਨ, ਇਸ ਲਈ ਪਾਲਕ ਜਾਂ ਗਾਜਰ ਦਾ ਜੂਸ ਆਪਣੇ ਰੋਜ਼ਾਨਾ ਦੀ ਡਾਈਟ ਵਿਚ ਸ਼ਾਮਲ ਕਰੋ । ਇਸ ਤੋਂ ਇਲਾਵਾ ਆਂਵਲੇ ਦਾ ਰਸ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ ਤਿੰਨ ਚਾਰ ਆਂਵਲੇ ਦਾ ਰਸ ਇਕ ਗਲਾਸ ਪਾਣੀ ਵਿਚ ਪਾ ਕੇ ਸਵੇਰੇ ਖਾਲੀ ਪੇਟ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।

ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਥਕਾਨ ਦੂਰ ਕਰਨਾ ਚਾਹੁੰਦੇ ਹੋ ਤਾਂ ਖੀਰੇ ਨੂੰ ਪਤਲੇ ਟੁਕੜਿਆਂ ਵਿੱਚ ਕੱਟ ਕੇ ਆਪਣੀਆਂ ਅੱਖਾਂ ਉੱਤੇ ਰੱਖੋ।

Leave a Reply

Your email address will not be published. Required fields are marked *