ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣ ਦੇ ਫਾਇਦੇ ਵੇਖ ਕੇ ਹੋ ਜਾਵੋਗੇ ਹੈਰਾਨ

Uncategorized

ਨਾਰੀਅਲ ਪਾਣੀ ਪੀਣ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਹ ਸਾਡੇ ਸਰੀਰ ਅੰਦਰ ਠੰਢਕ ਪਹੁੰਚਾਉਂਦਾ ਹੈ। ਗਰਮੀਆਂ ਦੇ ਮੌਸਮ ਵਿੱਚ ਇਸ ਦਾ ਸੇਵਨ ਕਰਨਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ ।ਕੁਝ ਲੋਕਾਂ ਵੱਲੋਂ ਇਸ ਨੂੰ ਚਿੱਟਾ ਖੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਖ਼ੂਨ ਦੀ ਕਮੀ ਹੋਈ ਸੀ ਤਾਂ ਡਾਕਟਰਾਂ ਵੱਲੋਂ ਨਾਰੀਅਲ ਪਾਣੀ ਨੂੰ ਸਾਫ ਕਰਕੇ ਮਰੀਜ਼ਾਂ ਨੂੰ ਚੜ੍ਹਾਇਆ ਗਿਆ ਸੀ ।ਦੱਸ ਦਈਏ ਕਿ ਨਾਰੀਅਲ ਪਾਣੀ ਵਿਚ ਓਮੇਗਾ ਥ੍ਰੀ ਫੈਟੀ ਐਸਿਡ, ਵਿਟਾਮਿਨ ਸੀ ਅਤੇ ਐਮੀਨੋ ਐਸਿਡ ਹੁੰਦਾ ਹੈ, ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ।

ਸ਼ੂਗਰ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਵਰਦਾਨ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਇਹ ਸਾਡੇ ਸਰੀਰ ਵਿੱਚ ਮਿੱਠੇ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ । ਜਿਹੜੇ ਲੋਕ ਨਾਰੀਅਲ ਪਾਣੀ ਦਾ ਸੇਵਨ ਕਰਦੇ ਹਨ ਉਨ੍ਹਾਂ ਦੇ ਦਿਮਾਗ ਨੂੰ ਸ਼ਾਂਤੀ ਪਹੁੰਚਦੀ ਹੈ ਟੈਂਸ਼ਨ ਘਟਦੀ ਹੈ ਜਿਸ ਨਾਲ ਉਨ੍ਹਾਂ ਦਾ ਮੂਡ ਸਹੀ ਰਹਿੰਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਦੇ ਹਨ । ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਸਾਡੀ ਅੰਦਰੂਨੀ ਕਮਜ਼ੋਰੀ ਖ਼ਤਮ ਹੁੰਦੀ ਹੈ ਜਿਸ ਨਾਲ ਸਾਡਾ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਦਾ ਹੈ । ਜੇਕਰ ਸਾਡੇ ਚਿਹਰੇ ਉੱਤੇ ਕਿੱਲ ਮੁਹਾਸੇ ਦਾਗ ਧੱਬੇ ਅਤੇ ਫਿਨਸੀਆਂ ਹਨ ਤਾਂ ਨਾਰੀਅਲ ਪਾਣੀ ਨਾਲ ਮੂੰਹ ਧੋਣ ਤੇ ਇਹ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ ।

ਨਾਰੀਅਲ ਦਾ ਤੇਲ ਵਾਲਾਂ ਦੀ ਹਰ ਇਕ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ। ਜੇਕਰ ਅਸੀਂ ਆਪਣੇ ਵਾਲਾਂ ਨੂੰ ਮੁਲਾਇਮ ਕਰਨਾ ਚਾਹੁੰਦੇ ਹਾਂ ਤਾਂ ਨਾਰੀਅਲ ਪਾਣੀ ਵਿੱਚ ਥੋੜ੍ਹਾ ਨਾਰੀਅਲ ਦਾ ਤੇਲ ਮਿਲਾ ਕੇ ਦੋਨਾਂ ਨੂੰ ਗਰਮ ਕਰੋ ਉਸ ਤੋਂ ਬਾਅਦ ਆਪਣੇ ਸਿਰ ਵਿਚ ਲਗਾਓ , ਇਸ ਨਾਲ ਤੁਹਾਡੇ ਵਾਲ ਮੁਲਾਇਮ ਹੋ ਜਾਣਗੇ ਅਤੇ ਕਦੇ ਵੀ ਸਿਕਰੀ ਨਹੀਂ ਆਵੇਗੀ। ਜਿਹੜੇ ਲੋਕ ਨਾਰੀਅਲ ਪਾਣੀ ਦਾ ਗਰਮੀਆਂ ਵਿੱਚ ਇਸਤੇਮਾਲ ਕਰਦੇ ਹਨ ਉਨ੍ਹਾਂ ਦਾ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ

, ਜਿਸ ਨਾਲ ਉਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਸੋ ਸਾਨੂੰ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਾਡਾ ਸਰੀਰ ਤਾਕਤਵਰ ਅਤੇ ਸਵਸਥ ਰਹਿ ਸਕੇ ।

Leave a Reply

Your email address will not be published. Required fields are marked *