ਨਿੰਬੂ ਦੇ ਇੰਨੇ ਗੁਣ ਜਾਣ ਕੇ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਨਿੰਬੂ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਇਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਸਰੀਰ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ । ਜੇਕਰ ਤੁਹਾਨੂੰ ਦੰਦਾਂ ਦੀ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਇੱਕ ਚੱਮਚ ਨਿੰਬੂ ਦੇ ਰਸ ਵਿਚ ਲੌਂਗ ਦਾ ਚੂਰਨ ਮਿਲਾ ਕੇ ਆਪਣੇ ਦੰਦਾਂ ਉੱਤੇ ਮਲੋ ਛੇਤੀ ਹੀ ਤੁਹਾਡੇ ਦੰਦ ਠੀਕ ਹੋ ਜਾਣਗੇ । ਜੇਕਰ ਤੁਹਾਨੂੰ ਤੇਜ਼ ਜ਼ੁਕਾਮ ਹੈ ਤਾਂ ਤਿੰਨ ਨਿੰਬੂਆਂ ਦੇ ਰਸ ਨੂੰ ਗਰਮ ਪਾਣੀ ਵਿੱਚ ਪਾ ਕੇ ਥੋੜ੍ਹਾ ਸ਼ਹਿਦ ਮਿਲਾਓ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ , ਅਜਿਹਾ ਕਰਨ ਨਾਲ ਰਾਹਤ ਮਿਲੇਗੀ। ਜੇਕਰ ਤੁਹਾਡਾ ਖ਼ੂਨ ਗੰਦਾ ਹੋ ਰਿਹਾ ਹੈ ਅਤੇ ਚਿਹਰੇ ਤੇ ਕਿੱਲ ਮੁਹਾਂਸੇ ਨਿਕਲ ਰਹੇ ਹਨ ਤਾਂ ਢਾਈ ਸੌ ਗਰਾਮ ਉਬਲਦੇ ਦੁੱਧ ਵਿਚ ਦੋ ਨਿੰਬੂ ਦਾ ਰਸ ਮਿਲਾਓ

ਅਤੇ ਇਸ ਨੂੰ ਹਿਲਾਉਂਦੇ ਰਹੋ ਤਾਂ ਜੋ ਇਸ ਉੱਤੇ ਮਲਾਈ ਨਾ ਆਵੇ ਇਸ ਨੂੰ ਉਦੋਂ ਤਕ ਪਕਾਓ ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ ।ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਤੇ ਇਸ ਦੀ ਮਸਾਜ ਕਰੋ ਜਲਦੀ ਹੀ ਤੁਹਾਡੇ ਚਿਹਰੇ ਉੱਤੇ ਚਮਕ ਆ ਜਾਵੇਗੀ । ਜੇਕਰ ਤੁਹਾਨੂੰ ਖਾਂਸੀ ਹੈ ਤਾਂ ਇਕ ਲੌਂਗ ਪੀਸ ਲਓ ਉਸ ਵਿਚ ਥੋੜ੍ਹਾ ਪਾਣੀ ਪਾਓ ਅਤੇ ਨਿੰਬੂ ਰਸ ਮਿਲਾ ਕੇ ਇੱਕ ਇੱਕ ਘੰਟੇ ਬਾਅਦ ਅੱਠ ਵਾਰੀ ਦਿਨ ਵਿੱਚ ਪੀਓ ਇਸ ਨਾਲ ਖਾਂਸੀ ਠੀਕ ਹੋ ਜਾਵੇਗਾ । ਜੇਕਰ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੈ ਤਾਂ ਜ਼ੀਰਾ ,ਖੰਡ ,ਜਵੈਣ ਨੂੰ ਪੀਸੋ ਇਸ ਵਿੱਚ ਥੋੜ੍ਹਾ ਨਮਕ ਪਾਓ ਅਤੇ ਨਿੰਬੂ ਦਾ ਰਸ ਮਿਲਾ ਕੇ ਇਸ ਦਾ ਸੇਵਨ ਕਰੋ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਉੱਤੇ ਕਿਤੇ ਵੀ ਖਾਰਸ਼ ਜਾਂ ਕੁਝ ਨਹੀਂ ਹੈ ਤਾਂ ਨਾਰੀਅਲ ਦਾ ਤੇਲ ਲਓ ਉਸ ਨੂੰ ਅੱਗ ਤੇ ਰੱਖੋ ।ਉਸ ਵਿਚ ਦੋ ਨਿੰਬੂ ਦਾ ਰਸ ਪਾਓ ਅਤੇ ਉਦੋਂ ਤਕ ਪਕਾਓ ਜਦੋਂ ਤਕ ਇਹ ਸੜ ਨਾ ਜਾਣ। ਉਸ ਤੋਂ ਬਾਅਦ ਠੰਡਾ ਕਰਕੇ ਇਸ ਨੂੰ ਖੁਜਲੀ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਸਮੱਸਿਆ ਦੂਰ ਹੋਵੇਗੀ। ਜੇਕਰ ਤੁਹਾਨੂੰ ਹੈਜ਼ੇ ਦੀ ਬਿਮਾਰੀ ਹੈ ਅਤੇ ਲਗਾਤਾਰ ਉਲਟੀਆਂ ਟੱਟੀਆਂ ਲੱਗ ਰਹੀਆਂ ਹਨ ਤਾਂ ਗਰਮ ਨਿੰਬੂ ਉੱਤੇ ਖੰਭ ਲਗਾ ਕੇ ਚੱਟਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਡਾ ਸਿਰ ਚਕਰਾ ਰਿਹਾ ਹੈ ਜਾਂ ਸੀਨੇ ਵਿੱਚ ਜਲਣ ਹੈ ਇੱਕ ਕੱਪ ਗਰਮ ਪਾਣੀ ਲੈ ਕੇ ਉਸ ਵਿੱਚ ਇੱਕ ਨਿੰਬੂ ਪਾਓ ਇਸ ਦਾ ਸੇਵਨ ਕਰਨ ਨਾਲ ਸਮੱਸਿਆਵਾਂ ਦੂਰ ਹੋਣਗੀਆਂ।

Leave a Reply

Your email address will not be published. Required fields are marked *