ਕਾਲੀ ਮਿਰਚ ਦੇ 4 ਦਾਣੇ ਖਾਣ ਦੇ ਫਾਇਦੇ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਨੂੰ ਸਿਹਤ ਸੰਬੰਧੀ ਨੁਸਖਿਆਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ ਅਤੇ ਅੱਜ ਤੁਹਾਨੂੰ ਅਸੀਂ ਕਾਲੀ ਮਿਰਚ ਦੇ ਫ਼ਾਇਦੇ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੱਕ ਛੋਟੀ ਜਿਹੀ ਦਿਖਣ ਵਾਲੀ ਕਾਲੀ ਮਿਰਚ ਦੇ ਸਾਡੇ ਸਰੀਰ ਨੂੰ ਇੰਨੇ ਫਾਇਦੇ ਹੋ ਸਕਦੇ ਹਨ।ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਖਾਂਸੀ ਜਾ ਜੁਖਾਮ ਹੈ ਤਾਂ ਅੱਧਾ ਚੱਮਚ ਕਾਲੀ ਮਿਰਚ ਦਾ ਚੂਰਨ ਲਓ ਅਤੇ ਇਸ ਵਿੱਚ ਅੱਧਾ ਚਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ ਵਿਚ ਤਿੰਨ ਤੋਂ ਚਾਰ ਵਾਰ ਚੱਟੋ, ਤੁਹਾਡੀ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ । ਜੇਕਰ ਤੁਹਾਡੇ ਸਰੀਰ ਅੰਦਰ ਗੈਸ ਬਣਦੀ ਹੈ ਤਾਂ ਇੱਕ ਗਲਾਸ ਪਾਣੀ ਲਓ,

ਉਸ ਵਿਚ ਅੱਧਾ ਨਿੰਬੂ ਨਿਚੋੜੋ ਅਤੇ ਨਾਲ ਅੱਧਾ ਚੱਮਚ ਕਾਲੀ ਮਿਰਚ ਦਾ ਚੂਰਨ ਪਾਓ ਅਤੇ ਇਸ ਨੂੰ ਲਗਾਤਾਰ ਤਿੰਨ ਤੋਂ ਚਾਰ ਦਿਨ ਪੀਓ, ਤੁਹਾਡੇ ਸਰੀਰ ਵਿਚ ਗੈਸ ਬਣਨਾ ਬੰਦ ਹੋ ਜਾਵੇਗੀ । ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਅਤੇ ਆਵਾਜ਼ ਨਹੀਂ ਨਿਕਲਦੀ ਤਾਂ ਘਿਉ ਵਿਚ ਮਿਸ਼ਰੀ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾਓ ਅਤੇ ਇਸ ਨੂੰ ਚੱਟੋ, ਇਸ ਨਾਲ ਤੁਹਾਡਾ ਗਲਾ ਖੁੱਲ੍ਹ ਜਾਵੇਗਾ। ਇਸ ਤੋਂ ਇਲਾਵਾ ਕਾਲੀ ਮਿਰਚ ਚਮੜੀ ਦੇ ਰੋਗਾਂ ਵਿੱਚ ਵੀ ਫ਼ਾਇਦੇਮੰਦ ਹੁੰਦੀ ਹੈ, ਇਸ ਵਾਸਤੇ ਕੁਝ ਕਾਲੀਆਂ ਮਿਰਚਾਂ ਨੂੰ ਦੇਸੀ ਘਿਓ ਵਿੱਚ ਚੰਗੀ ਤਰ੍ਹਾਂ ਕੁੱਟ ਲਵੋ ।ਉਸ ਤੋਂ ਬਾਅਦ ਇਸ ਨੂੰ ਚਮੜੀ ਤੇ ਇਸਤੇਮਾਲ ਕਰੋ, ਇਸ ਨਾਲ ਤੁਹਾਡੀ ਚਮੜੀ ਉੱਤੇ ਫੋੜੇ ਫਿਨਸੀਆਂ ਨਹੀਂ ਨਿਕਲਣਗੇ ।

ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਰੋਜ਼ਾਨਾ ਲੱਸੀ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਓ ਤੁਹਾਡੇ ਪੇਟ ਦੇ ਕੀੜੇ ਮਰ ਜਾਣਗੇ ।ਇਸ ਤੋਂ ਇਲਾਵਾ ਜੇਕਰ ਤੁਹਾਡੇ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਕਾਲੀ ਮਿਰਚ ਦੇ ਪਾਊਡਰ ਚ ਦੇਸੀ ਗਾਂ ਦਾ ਸ਼ੁੱਧ ਘਿਓ ਮਿਲਾ ਕੇ ਖਾਓ, ਇਸ ਨਾਲ ਸਾਡੀਆਂ ਅੱਖਾਂ ਚਮਕਦਾਰ ਅਤੇ ਸੁਅਸਥ ਰਹਿੰਦੀਆਂ ਹਨ ।ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਇਕ ਚਮਚ ਜੀਰਾ, ਅੱਧਾ ਚਮਚ ਚੀਨੀ ਇੱਕ ਚੱਮਚ ਕਾਲੀ ਮਿਰਚ ਨੂੰ ਮਿਲਾ ਕੇ ਹਰ ਰੋਜ਼ ਸਵੇਰੇ ਸ਼ਾਮ ਖਾਓ ।

ਇਸ ਤੋਂ ਇਲਾਵਾ ਕਾਲੀ ਮਿਰਚ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਸਾਡੇ ਦੰਦਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਸੋ ਕਾਲੀ ਮਿਰਚ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ ਸਾਨੂੰ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *