ਪਿਲੇ ਹੋਏ ਦੰਦਾਂ ਨੂੰ ਬਿਲਕੁਲ ਚਿੱਟੇ ਕਰਨ ਦਾ ਘਰੇਲੂ ਨੁਸਖਾ

Uncategorized

ਪੁਰਾਣੇ ਲੋਕ ਆਪਣੇ ਦੰਦਾਂ ਨੂੰ ਸਾਫ ਕਰਨ ਲਈ ਦਾਤਣਾ ਦਾ ਪ੍ਰਯੋਗ ਕਰਿਆ ਕਰਦੇ ਸੀ , ਨਾ ਹੀ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਦੰਦਾਂ ਦੀ ਸਮੱਸਿਆ ਆਉਂਦੀ ਸੀ । ਪਰ ਅੱਜਕੱਲ੍ਹ ਲੋਕਾਂ ਦਾ ਖਾਣ ਪੀਣ ਗਲਤ ਹੋ ਚੁੱਕਿਆ ਹੈ, ਇਸ ਲਈ ਦੰਦਾਂ ਦੀਆਂ ਅਨੇਕਾਂ ਬਿਮਾਰੀਆਂ ਉਮਰ ਤੋਂ ਪਹਿਲਾਂ ਲੱਗ ਜਾਂਦੀਆਂ ਹਨ । ਇਸ ਤੋਂ ਇਲਾਵਾ ਦੰਦਾਂ ਦੀ ਸਫ਼ਾਈ ਲਈ ਬਣਾਈ ਹੈ ਪੇਸਟ ਵਿੱਚ ਕੈਮੀਕਲ ਹੁੰਦੇ ਹਨ ,ਜੋ ਸਾਡੇ ਦੰਦਾਂ ਦੀ ਸਿਹਤ ਨੂੰ ਵਿਗਾੜ ਦਿੰਦੇ ਹਨ । ਕੁਝ ਲੋਕਾਂ ਵੱਲੋਂ ਆਪਣੇ ਦੰਦਾਂ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਨ੍ਹਾਂ ਦੇ ਦੰਦਾਂ ਵਿੱਚੋਂ ਖ਼ੂਨ ਨਿਕਲਣ ਲੱਗਦਾ ਹੈ ਅਤੇ ਦੰਦਾਂ ਵਿੱਚ ਭਿਆਨਕ ਦਰਦ ਹੁੰਦਾ ਹੈ।

ਕੁਝ ਲੋਕ ਠਡੀਆਂ ਕੋਲਡ ਡ੍ਰਿੰਕਸ, ਟੌਫੀਆਂ ,ਚਾਕਲੇਟ , ਚਾਹ ਆਦਿ ਦਾ ਪ੍ਰਯੋਗ ਜ਼ਿਆਦਾ ਕਰਦੇ ਹਨ ।ਜਿਸ ਕਾਰਨ ਉਨ੍ਹਾਂ ਦੇ ਦੰਦਾਂ ਵਿਚ ਕੀੜਾ ਲੱਗਣ ਲੱਗਦਾ ਹੈ ਅਤੇ ਆਖਿਰਕਾਰ ਦਾ ਦੰਦ ਖ਼ਤਮ ਹੋ ਜਾਂਦਾ ਹੈ । ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਪ੍ਰਯੋਗ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਸਾਨੂੰ ਕੋਈ ਵੱਡੀ ਕੀਮਤ ਚੁਕਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਬਹੁਤ ਹੀ ਥੋੜ੍ਹੀ ਕੀਮਤ ਤੇ ਮਿਲ ਜਾਂਦੀਆਂ ਹਨ।

ਇਸ ਨੁਸਖ਼ੇ ਨੂੰ ਬਣਾਉਣ ਲਈ ਅਤੇ 3 ਲਸਣ ਦੀਆਂ ਕਲੀਆਂ ,ਚੁਟਕੀ ਭਰ ਨਮਕ ,ਇੱਕ ਚੱਮਚ ਨਿੰਬੂ ਦਾ ਰਸ ,ਅੱਧਾ ਚਮਚ ਕੋਈ ਵੀ ਚਿੱਟੀ ਟੂਥਪੇਸਟ ਦਾ ਇਸਤੇਮਾਲ ਕਰਾਂਗੇ। ਇਸ ਨੁਸਖੇ ਬਿਲਕੁਲ ਵੀ ਔਖਾ ਨਹੀਂ ਹੈ ਜੋ ਉੱਪਰ ਦੱਸੀਆਂ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਅਤੇ ਬੁਰਸ਼ ਉਤੇ ਲਗਾ ਕੇ ਆਪਣੇ ਦੰਦਾਂ ਉੱਤੇ ਲਗਪਗ ਚਾਰ ਮਿੰਟ ਤੱਕ ਮਸਾਜ ਕਰਨੀ ਹੈ ਅਤੇ ਦੰਦਾਂ ਨੂੰ ਜ਼ੋਰ ਲਗਾ ਕੇ ਨਹੀਂ ਰਗੜਨਾ । ਇਹ ਤੁਸੀਂ ਹਫਤੇ ਵਿਚ ਤਿੰਨ ਵਾਰ ਕਰਨਾ ਹੈ ਅਤੇ ਬਾਕੀ ਦਿਨ ਨਾਲਮਲ ਟੂਥਪੇਸਟ ਦੀ ਵਰਤੋਂ ਕਰਨੀ ਹੈ ।

ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਜਲਦੀ ਹੀ ਤੁਹਾਡੇ ਦੰਦ ਚਿੱਟੇ ਹੋ ਜਾਣਗੇ ਅਤੇ ਦੰਦਾਂ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

Leave a Reply

Your email address will not be published. Required fields are marked *