ਭਾਰ ਵਧਾਉਣ ਦਾ ਸਭ ਤੋਂ ਅਸਰਦਾਰ ਅਤੇ ਘਰੇਲੂ ਨੁਸਖਾ

Uncategorized

ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਿ ਦੁਬਲੇ ਪਤਲੇ ਦਿਖਦੇ ਹਨ ਅਤੇ ਕਈ ਵਾਰ ਉਹ ਭਾਰ ਵਧਾਉਣ ਦੇ ਚੱਕਰ ਵਿੱਚ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਮੁਤਾਬਕ ਬਹੁਤ ਜ਼ਿਆਦਾ ਖਾਣ ਨਾਲ ਵਜ਼ਨ ਵਧਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ । ਬਹੁਤ ਜ਼ਿਆਦਾ ਖਾਣ ਨਾਲ ਜਾਂ ਗਲਤ ਖਾਣ ਪੀਣ ਨਾਲ ਅਸੀਂ ਮੋਟਾਪੇ ਦਾ ਸ਼ਿਕਾਰ ਤਾਂ ਹੁੰਦੇ ਹੀ ਹਨ, ਨਾਲ ਹੀ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਜੇਕਰ ਤੁਸੀਂ ਵੀ ਦੁਬਲੇਪਨ ਦਾ ਸ਼ਿਕਾਰ ਹੋ ਤਾਂ ਤੁਹਾਨੂੰ ਅਸੀਂ ਅੱਜ ਅਜਿਹਾ ਡਾਈਟ ਪਲਾਨ ਦੱਸਣ ਜਾ ਰਹੇ ਹਾਂ ਜਿਸ ਨੂੰ ਫੌਲੋ ਕਰ ਤੁਸੀਂ ਇਕ ਚੰਗੀ ਸਿਹਤ ਤਾਂ ਪਾ ਸਕਦੇ ਹਨ ਅਤੇ ਵਜ਼ਨ ਵਧਾ ਸਕਦੇ ਹੋ।

ਇਸ ਵਾਸਤੇ ਤੁਹਾਨੂੰ ਦਿਨ ਦੀ ਸ਼ੁਰੁਆਤ ਗਰਮ ਪਾਣੀ ਨਾਲ ਕਰਨੀ ਚਾਹੀਦੀ ਹੈ ਸਵੇਰੇ ਤੁਸੀਂ ਖਾਲੀ ਪੇਟ ਇੱਕ ਜਾਂ ਦੋ ਗਲਾਸ ਪਾਣੀ ਪੀਓ ਇਸ ਨਾਲ ਸਾਡੇ ਸਰੀਰ ਦੀ ਗੰਦਗੀ ਬਾਹਰ ਆ ਜਾਂਦੀ ਹੈ ਅਤੇ ਖਾਣਾ ਚੰਗੀ ਤਰ੍ਹਾਂ ਪਚਦਾ ਹੈ । ਇਸ ਤੋਂ ਬਾਅਦ ਤੁਸੀਂ ਛੇ ਸੱਤ ਭਿੱਜੇ ਹੋਏ ਅਖਰੋਟ ਜਾਂ ਬਦਾਮ ਲੈ ਸਕਦੇ ਹੋ , ਉਸ ਤੋਂ ਬਾਅਦ ਲਗਪਗ ਇੱਕ ਘੰਟਾ ਕਸਰਤ ਕਰੋ ।ਕਸਰਤ ਜਿੱਥੇ ਵਜ਼ਨ ਘਟਾਉਣ ਲਈ ਜ਼ਰੂਰੀ ਹੁੰਦੀ ਹੈ ਉਥੇ ਵਜ਼ਨ ਵਧਾਉਣ ਵਿੱਚ ਵੀ ਮਦਦ ਕਰਦੀ ਹੈ । ਕਸਰਤ ਕਰਨ ਤੋਂ ਬਾਅਦ ਤੁਸੀਂ ਬਨਾਨਾ ਸ਼ੇਕ ਪੀ ਸਕਦੇ ਹੋ ਜਿਸ ਵਿੱਚ ਮਲਾਈ ਵਾਲਾ ਦੁੱਧ ਅਖ਼ਰੋਟ ਕਾਜੂ ਬਦਾਮ ਕਿਸ਼ਮਿਸ਼ ਜਾਂ ਸ਼ਹਿਦ ਪਾ ਸਕਦੇ ਹੋ

, ਇੱਥੇ ਤੁਸੀਂ ਚੀਨੀ ਦਾ ਇਸਤੇਮਾਲ ਨਾ ਕਰੋ।ਸ਼ੇਕ ਪੀਣ ਤੋਂ ਲਗਪਗ ਡੇਢ ਘੰਟਾ ਬਾਅਦ ਨਾਸ਼ਤਾ ਕਰੋ ।ਨਾਸ਼ਤੇ ਵਿਚ ਤੁਸੀਂ ਪਰੌਂਠੇ ,ਪੋਹਾ ,ਇਡਲੀ ,ਉਪਮਾ, ਚੀਜ਼ ਸੈਂਡਵਿੱਚ ਜਾਂ ਚਿੱਲਾ ਖਾ ਸਕਦੇ ਹੋ ਅਤੇ ਨਾਲ ਚਾਹ ਵੀ ਪੀ ਸਕਦੇ ਹੋ। ਖਾਣਾ ਖਾਣ ਤੋਂ ਦੋ ਘੰਟੇ ਬਾਅਦ ਤੁਸੀਂ ਫਲ ਖਾਓ।ਦੁਪਹਿਰ ਦੇ ਖਾਣੇ ਵਿੱਚ ਤੁਸੀਂ ਰੋਟੀ ਚੌਲ ਦਾਲ ਜਾਂ ਕੜੀ ਖਾ ਸਕਦੇ ਹੋ ।ਰਾਤ ਦੇ ਖਾਣੇ ਵਿੱਚ ਤੁਸੀਂ ਹਲਕਾ ਖਾਣਾ ਲਓ ਜਿਸ ਵਿੱਚ ਸਲਾਦ ਰੋਟੀ ਦਾਲ ਸਬਜ਼ੀ ਸ਼ਾਮਿਲ ਹੋਣ । ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਦੁੱਧ ਵਿਚ ਸ਼ਹਿਦ ਜਾਂ ਖਜੂਰ ਪਾ ਕੇ ਉਸ ਦਾ ਸੇਵਨ ਕਰ ਸਕਦੇ ਹੋ।

Leave a Reply

Your email address will not be published. Required fields are marked *