ਜੋੜਾਂ ਦੇ ਦਰਦ ਦਾ ਅਸਰਦਾਰ ਅਤੇ ਘਰੇਲੂ ਇਲਾਜ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੈ ਇਸ ਸਮੱਸਿਆ ਦੇ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕੁਝ ਲੋਕ ਜ਼ਿਆਦਾ ਸਮਾਂ ਬੈਠਕ ਦਾ ਕੰਮ ਕਰਦੇ ਹਨ ਉਹ ਸੈਰ ਨਹੀਂ ਕਰਦੇ, ਗਲਤ ਖਾਣ ਪੀਣ ਕਰਕੇ ਜਾਂ ਫਿਰ ਉਹ ਕਸਰਤ ਨਹੀਂ ਕਰਦੇ। ਜਿਸ ਨਾਲ ਉਨ੍ਹਾਂ ਦੀ ਕਮਰ ਚ ਦਰਦ, ਗੋਡਿਆਂ ਚ ਦਰਦ, ਕਈ ਵਾਰ ਜੋੜਾਂ ਉੱਤੇ ਸੋਜ ਵੀ ਆ ਜਾਂਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਭਿਆਨਕ ਦਰਦ ਹੁੰਦਾ ਹੈ । ਜੇਕਰ ਤੁਹਾਨੂੰ ਜਾਂ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ

,ਜਿਸ ਨਾਲ ਜੋੜਾਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ । ਦੋਸਤੋ ਸਾਡੇ ਆਲੇ ਦੁਆਲੇ ਅਜਿਹੀਆਂ ਜੜ੍ਹੀ ਬੂਟੀਆਂ ਹਨ ਜਿਨ੍ਹਾਂ ਦੇ ਇਸਤੇਮਾਲ ਬਾਰੇ ਅਸੀਂ ਨਹੀਂ ਜਾਣਦੇ ਅਤੇ ਅਸੀਂ ਉਨ੍ਹਾਂ ਦਾ ਫ਼ਾਇਦਾ ਨਹੀਂ ਉਠਾ ਸਕਦੇ । ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿੱਚ ਅੱਕ ਦੇ ਪੱਤੇ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਖੇਤਾਂ ਵਿੱਚ ਆਸਾਨੀ ਨਾਲ ਅੱਕ ਦੇ ਪੌਦੇ ਮਿਲ ਜਾਂਦੇ ਹਨ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਐਲੋਵੇਰਾ ਜੈੱਲ ਚਾਹੀਦੀ ਹੈ, ਇਸ ਲਈ ਤੁਸੀਂ ਤਾਜ਼ੀ ਐਲੋਵਰਾ ਜਲ ਵਰਤੋਂ ਤਾਂ ਉਸ ਦਾ ਬਹੁਤ ਫ਼ਾਇਦਾ ਹੋਵੇਗਾ । ਇਸ ਐਲੋਵੇਰਾ ਜੈੱਲ ਵਿਚ ਥੋੜ੍ਹੀ ਜਿਹੀ ਹਲਦੀ ਮਿਲਾਓ ਅਤੇ ਚੰਗੀ ਤਰ੍ਹਾਂ ਇਸ ਨੂੰ ਜੈਲ ਦੇ ਰੂਪ ਵਿਚ ਤਿਆਰ ਕਰ ਲਓ।

ਅਜਿਹਾ ਕਰਨ ਤੋਂ ਬਾਅਦ ਤੁਸੀਂ ਦੋ ਚੱਮਚ ਤਿਲਾਂ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਜਾਂ ਅਰੰਡੀ ਦਾ ਤੇਲ ਇਸ ਮਿਸ਼ਰਣ ਵਿੱਚ ਮਿਲਾਉਣਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਤੇਲ ਦਾ ਇਸਤੇਮਾਲ ਕਰਨਾ ਹੈ। ਇਸ ਤੋਂ ਬਾਅਦ ਤੁਸੀਂ ਇੱਕ ਅਕ ਦਾ ਪੱਤਾ ਲੈਣਾ ਹੈ ਅਤੇ ਉਸ ਨੂੰ ਤਵੇ ਉੱਤੇ ਰੱਖ ਕੇ ਗਰਮ ਕਰ ਲੈਣਾ ਹੈ, ਥੋੜ੍ਹਾ ਉਸ ਉੱਪਰ ਤੇ ਲਗਾਉਣਾ ਹੈ । ਉਸ ਤੋਂ ਬਾਅਦ ਤੁਹਾਡੇ ਸਰੀਰ ਦੇ ਜਿਸ ਵੀ ਜੋੜ ਉੱਤੇ ਦਰਦ ਹੈ ਉੱਥੇ ਜੋ ਅਸੀਂ ਐਲੋਵਰਾ ਦੀ ਜੈੱਲ ਤਿਆਰ ਕੀਤੀ ਹੈ ਪਹਿਲਾਂ ਉਸ ਨੂੰ ਲੁਗਾਉਣਾ ਹੈ। ਫਿਰ ਉਸ ਉੱਪਰ ਗਰਮ ਗਰਮ ਅੱਕ ਦਾ ਪੱਤਾ ਬੰਨ੍ਹ ਲੈਣਾ ਹੈ । ਅਜਿਹਾ ਕਰਨ ਤੋਂ ਬਾਅਦ ਤੁਹਾਡਾ ਦਰਦ ਤੁਰੰਤ ਠੀਕ ਹੋਣ ਲੱਗ ਜਾਵੇਗਾ ।

Leave a Reply

Your email address will not be published. Required fields are marked *