ਰਾਤ ਨੂੰ ਪਾਣੀ ਚ ਭਿਓਂ ਕੇ ਖਾ ਲਓ ਇਹ ਪੰਜ ਚੀਜ਼ਾਂ ,ਕਦੇ ਨਹੀਂ ਆਵੇਗਾ ਬੁਢਾਪਾ

Uncategorized

ਦੋਸਤੋ ਅਕਸਰ ਹੀ ਅਸੀਂ ਤੁਹਾਨੂੰ ਸਰੀਰ ਨੂੰ ਸਿਹਤਮੰਦ ਰੱਖਣ ਵਾਲੇ ਨੁਸਖਿਆਂ ਨਾਲ ਜਾਣੂ ਕਰਵਾਉਂਦੇ ਹਾਂ ਅਤੇ ਅੱਜ ਅਸੀਂ ਤੁਹਾਨੂੰ ਅਜਿਹੇ ਅਨਾਜਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਪਾਣੀ ਵਿਚ ਭਿਓਂ ਕੇ ਖਾਣ ਨਾਲ ਸਾਡਾ ਸਰੀਰ ਕਦੇ ਵੀ ਬੁੱਢਾ ਨਹੀਂ ਹੋਵੇਗਾ ਅਤੇ ਅਸੀਂ ਜ਼ਿੰਦਗੀ ਭਰ ਬੀਮਾਰੀਆਂ ਤੋਂ ਦੂਰ ਰਹਾਂਗੇ ।ਸਭ ਤੋਂ ਪਹਿਲਾਂ ਹੈ ਅਲਸੀ ਇਹ ਪੋਟਾਸ਼ੀਅਮ, ਫਾਈਬਰ, ਵਿਟਾਮਿਨ ਬੀ ,ਮੈਗਨੀਸ਼ੀਅਮ ਅਤੇ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।

ਅਲਸੀ ਦਾ ਇਕ ਚਮਚ ਰਾਤ ਨੂੰ ਭਿਓਂ ਕੇ ਰੱਖ ਦਿਓ ਅਤੇ ਸੁਬ੍ਹਾ ਇਸਦਾ ਖਾਲੀ ਪੇਟ ਸੇਵਨ ਕਰੋ ।ਇਸ ਨਾਲ ਤੁਹਾਡੇ ਦਿਲ ਦੀਆਂ ਬੀਮਾਰੀਆਂ, ਡਾਇਬਟੀਜ਼ ਦੀ ਸਮੱਸਿਆ ਅਤੇ ਹਾਈ ਬੀਪੀ ਦੀ ਸਮੱਸਿਆ ਕੰਟਰੋਲ ਹੋਵੇ। ਦੂਜੇ ਨੰਬਰ ਤੇ ਹੈ ਖਸਖਸ। ਖਸਖਸ ਚ ਬੀ ਓਮੇਗਾ ਥ੍ਰੀ ਫੈਟੀ ਐਸਿਡ ਕੈਲਸ਼ੀਅਮ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਸ ਦਾ ਪ੍ਰਯੋਗ ਕਰਨ ਨਾਲ ਸਾਡਾ ਖੂਨ ਪਤਲਾ ਹੁੰਦਾ ਹੈ, ਜਿਸ ਕਾਰਨ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਬਣਿਆ ਰਹਿੰਦਾ ਹੈ ਅਤੇ ਅਸੀਂ ਆਪਣੇ ਸਰੀਰ ਵਿੱਚ ਫੁਰਤੀ ਅਤੇ ਤਾਜ਼ਗੀ ਮਹਿਸੂਸ ਕਰਦੇ ਹਾਂ।

ਇਸ ਤੋਂ ਇਲਾਵਾ ਇਸ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਹੱਡੀਆਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ । ਇਸ ਦਾ ਵੀ ਇਸਤੇਮਾਲ ਰਾਤ ਨੂੰ ਭਿਓਂ ਕੇ ਸੁਬ੍ਹਾ ਖਾਲੀ ਪੇਟ ਕਰਨਾ ਹੁੰਦਾ ਹੈ, ਇੱਕ ਚਮਚ ਖਸਖਸ ਨੂੰ ਤੁਸੀਂ ਦੁੱਧ ਵਿਚ ਉਬਾਲ ਕੇ ਵੀ ਪੀ ਸਕਦੇ ਹੋ। ਤੀਜੇ ਨੰਬਰ ਤੇ ਕਾਲੇ ਚਣੇ , ਇਨ੍ਹਾਂ ਦਾ ਪ੍ਰਯੋਗ ਕਰਨ ਨਾਲ ਖੂਨ ਦੀ ਕਮੀ, ਅੱਖਾਂ ਦੀ ਥਕਾਵਟ ,ਵਜ਼ਨ ਘੱਟ ਹੋਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ।ਇਸ ਤੋਂ ਇਲਾਵਾ ਇਹ ਕੈਂਸਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ ।ਇਸ ਤੋਂ ਇਲਾਵਾ ਮੇਥੀ ਦਾ ਪ੍ਰਯੋਗ ਕਰਨ ਨਾਲ ਸਾਡੇ ਸਰੀਰ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਕਿਉਂਕਿ ਮੇਥੀ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਾਡੇ ਖੂਨ ਨੂੰ ਸਾਫ ਕਰਦੀ ਹੈ। ਇਸ ਤੋਂ ਇਲਾਵਾ ਕਮਰ ਦਰਦ ਜਾਂ ਗੋਡਿਆਂ ਦੇ ਦਰਦ ਤੋਂ ਵੀ ਛੁਟਕਾਰਾ ਦਿੰਦੀ ਹੈ।

ਇਨ੍ਹਾਂ ਤੋਂ ਇਲਾਵਾ ਬਦਾਮ ਖਾਣ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ ਰਾਤ ਨੂੰ ਚਾਰ ਤੋਂ ਪੰਜ ਬਦਾਮ ਭਿਉਂ ਕੇ ਰੱਖੋ ਸਵੇਰੇ ਇਨ੍ਹਾਂ ਦਾ ਸੇਵਨ ਕਰੋ ।

Leave a Reply

Your email address will not be published. Required fields are marked *