ਲੱਸੀ ਵਿੱਚ ਮਿਲਾ ਕੇ ਖਾਓ ਇਹ ਚਾਰ ਚੀਜ਼ਾਂ ,ਕਮਜ਼ੋਰੀ ਅਤੇ ਥਕਾਵਟ ਹੋ ਜਾਵੇਗੀ ਦੂਰ

Uncategorized

ਦਹੀਂ ਖਾਣ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਪਰ ਜੇਕਰ ਇਸ ਦਹੀ ਵਿੱਚ ਕੁਝ ਅਜਿਹੀਆਂ ਚੀਜ਼ਾਂ ਮਿਲਾਕੇ ਖਾਧੀਆਂ ਜਾਣ ਜੋ ਸਾਡੇ ਸਰੀਰ ਨੂੰ ਹੋਰ ਵੀ ਤੰਦਰੁਸਤ ਬਣਾ ਸਕਦੀਆਂ ਹਨ ਤਾਂ ਇਹ ਸੋਨੇ ਤੇ ਸੁਹਾਗਾ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਤੋਂ ਜਾਣੂ ਕਰਵਾਵਾਂਗੇ ਜਿਨ੍ਹਾਂ ਨੂੰ ਦਹੀਂ ਵਿੱਚ ਮਿਲਾ ਕੇ ਖਾਣ ਨਾਲ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਹੈ ਇਸਬਗੋਲ। ਇਸਬਗੋਲ ਨੂੰ ਆਯੁਰਵੈਦ ਬੱਚਾ ਬਹੁਤ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ।

ਜਦੋਂ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਤਾਂ ਜੋ ਵੀ ਅਸੀਂ ਖਾਂਦੇ ਜਾਂ ਪੀਂਦੇ ਹਾਂ ਉਹ ਚੰਗੀ ਤਰ੍ਹਾਂ ਹਜ਼ਮ ਹੁੰਦਾ ਹੈ ਅਤੇ ਸਾਡੇ ਸਰੀਰ ਦੀ ਤਾਕਤ ਵੱਧਦੀ ਹੈ । ਦਹੀਂ ਵਿਚ ਇਸਬਗੋਲ ਦਾ ਇਸਤੇਮਾਲ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਬਵਾਸੀਰ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਕਿਉਂ ਕਿ ਬਵਾਸੀਰ ਹੋਣ ਦਾ ਮੁੱਖ ਕਾਰਨ ਕਬਜ਼ ਹੀ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮੋਟਾਪਾ ਸ਼ੂਗਰ ਪੇਟ ਦੀਆਂ ਸਮੱਸਿਆਵਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਤਾਂ ਤੁਸੀਂ ਦਹੀਂ ਵਿੱਚ ਭੁੰਨਿਆ ਹੋਇਆ ਜੀਰਾ ਅੱਧਾ ਚਮਚ, ਅਤੇ ਥੋੜ੍ਹਾ ਕਾਲਾ ਨਮਕ ਪਾ ਕੇ ਖਾਓ । ਇਸ ਨਾਲ ਤੁਹਾਡੇ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ।

ਕਿਉਂਕਿ ਕਾਲਾ ਨਮਕ ਸਾਡੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਜ਼ੀਰਾ ਸਾਡੇ ਸਰੀਰ ਦੀ ਚਰਬੀ ਨੂੰ ਘੱਟ ਕਰਦਾ ਹੈ । ਜੇਕਰ ਤੁਹਾਨੂੰ ਅੱਖਾਂ ਚ ਥਕਾਨ ਰਹਿੰਦੀ ਹੈ ਜਾਂ ਅੱਖਾਂ ਲਾਲ ਰਹਿੰਦੀਆਂ ਹਨ ਤਾਂ ਤੁਹਾਨੂੰ ਦਹੀਂ ਵਿੱਚ ਕਾਲੀ ਮਿਰਚ ਪਾ ਕੇ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ ,ਕਿਉਂਕਿ ਕਾਲੀ ਮਿਰਚ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਦੇ ਪੇਟ ਦੇ ਕੀਡ਼ਿਆਂ ਨੂੰ ਮਾਰਨ ਚ ਮਦਦ ਕਰਦੇ ਹਨ।

ਸੋ ਇਸ ਲਈ ਸਾਨੂੰ ਦਹੀਂ ਦਾ ਪ੍ਰਯੋਗ ਹਰ ਰੋਜ਼ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਲੋੜ ਮੁਤਾਬਕ ਤਾਕਤ ਮਿਲਦੀ ਰਹੇ ਅਤੇ ਸਾਡਾ ਸਰੀਰ ਅਨੇਕਾਂ ਬੀਮਾਰੀਆਂ ਤੋਂ ਦੂਰ ਰਹਿ ਸਕੇ।

Leave a Reply

Your email address will not be published. Required fields are marked *