ਹਰ ਪ੍ਰਕਾਰ ਦਾ ਜੋੜਾਂ ਦਾ ਦਰਦ ਬਿਲਕੁਲ ਠੀਕ ਵਰਤੋਂ ਇਹ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਲੋਕਾਂ ਦਾ ਖਾਣ ਪੀਣ ਇਨ੍ਹਾਂ ਗਲਤ ਹੋ ਚੁੱਕਿਆ ਹੈ ਕਿ ਉਹ ਉਮਰ ਤੋਂ ਭਲਾ ਬੁੱਢੇ ਹੋਣ ਲੱਗਦੇ ਹਨ ਅਤੇ ਉਨ੍ਹਾਂ ਦੇ ਜੋੜਾਂ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਦਰਦ ਭਾਵੇਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋਵੇ ਪਰ ਬਹੁਤ ਭਿਆਨਕ ਹੁੰਦਾ ਹੈ। ਸੋ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਵੀ ਜੋੜਾਂ ਦਾ ਦਰਦ ਹੈ ਤਾਂ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨੂੰ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਜੋੜਾਂ ਦੇ ਦਰਦ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਪਹਿਲਾਂ ਸਰ੍ਹੋਂ ਦੀ ਖਲ਼, ਦੂਸਰਾ ਹਲਦੀ ਅਤੇ ਤੀਸਰਾ ਸਰ੍ਹੋਂ ਦਾ ਤੇਲ।

ਸਰ੍ਹੋਂ ਦੀ ਖਲ਼ ਸਾਨੂੰ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਹੈ। ਇਸ ਸਰ੍ਹੋਂ ਦੀ ਖੱਲ ਨੂੰ ਰਾਤ ਦੇ ਸਮੇਂ ਵਿੱਚ ਥੋੜ੍ਹੇ ਜਿਹੇ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਹੈ ਜਿੰਨੇ ਵਿਚ ਇਹ ਡੁੱਬ ਜਾਵੇ । ਸਵੇਰ ਤੱਕ ਇਹ ਫੁੱਲ ਕੇ ਦੁੱਗਣੀ ਹੋ ਜਾਵੇਗੀ । ਇਸ ਤੋਂ ਇਲਾਵਾ ਹਲਦੀ ਦੀਆ ਸਾਬਤ ਗਠੀਆ ,ਅਸੀਂ ਲੈ ਕੇ ਆਵਾਂਗੇ ਅਤੇ ਇਨ੍ਹਾਂ ਨੂੰ ਘਰ ਵਿੱਚ ਹੀ ਪੀਸਾਗੇ। ਇਸ ਤੋਂ ਇਲਾਵਾ ਇਸ ਨੁਸਖੇ ਵਿਚ ਜੋ ਸਰ੍ਹੋਂ ਦਾ ਤੇਲ ਤੁਸੀਂ ਵਰਤੋਂਗੇ ਉਹ ਸ਼ੁੱਧ ਹੋਣਾ ਚਾਹੀਦਾ ਹੈ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਲੋਹੇ ਦੀ ਕੜਾਹੀ ਲਓ। ਉਸ ਨੂੰ ਅੱਗ ਉੱਤੇ ਰੱਖੋ ਇਸ ਵਿੱਚ ਵੀਹ ਗ੍ਰਾਮ ਸਰ੍ਹੋਂ ਦਾ ਤੇਲ ਪਾਓ ।

ਥੋੜ੍ਹਾ ਗਰਮ ਕਰਨ ਤੋਂ ਬਾਅਦ ਇਸ ਵਿੱਚ ਵੀਹ ਗ੍ਰਾਮ ਹਲਦੀ ਪਾਓ ਅਤੇ ਇਸ ਤੋਂ ਬਾਅਦ ਇਸ ਵਿੱਚ ਵੀ ਸੌ ਗਰਾਮ ਸਰ੍ਹੋਂ ਦੀ ਖਲ਼ ਪਾਓ ਜੋ ਅਸੀਂ ਰਾਤ ਨੂੰ ਭਿਉਂ ਕੇ ਰੱਖੀ ਸੀ । ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾਓ ਪਰ ਇੱਥੇ ਧਿਆਨ ਰੱਖੋ ਕਿ ਅੱਗ ਉੱਤੇ ਰੱਖਣ ਤੋਂ ਬਾਅਦ ਇਸ ਨੂੰ ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਸੜੇ ਨਾ ।ਜਦੋਂ ਇਹ ਮਿਸ਼ਰਣ ਗਾੜਾ ਹੋ ਜਾਵੇ ਤਾਂ ਇਸ ਨੂੰ ਥੱਲੇ ਉਤਾਰ ਲਵੋ ਅਤੇ ਸਰੀਰ ਦੇ ਜਿਸ ਹਿੱਸੇ ਵਿੱਚ ਵੀ ਦਰਦ ਹੋ ਰਿਹਾ ਹੈ ਉਸ ਉੱਤੇ ਲਗਾਓ ਅਤੇ ਗਰਮ ਪੱਟੀ ਬੰਨ੍ਹ ਲਵੋ। ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਤਰੀਕੇ ਨਾਲ ਵੀ ਇਸ ਨੂੰ ਵਰਤ ਸਕਦੇ ਹੋ ਉਸ ਵਾਸਤੇ ਤੁਸੀਂ ਇਕ ਮਲਮਲ ਦਾ ਕੱਪੜਾ ਲਓ

ਜਿਸ ਦੀਆਂ ਤਿੰਨ ਚਾਰ ਤਹਿਆਂ ਲਗਾਉਣ ਤੋਂ ਬਾਅਦ ਇਸ ਪੇਸਟ ਨੂੰ ਉਤੇ ਪਾਵੋ ਅਤੇ ਇੱਕ ਪੋਟਲੀ ਬਣਾ ਕੇ ਜਿੱਥੇ ਵੀ ਸਰੀਰ ਵਿੱਚ ਦਰਦ ਹੋ ਰਿਹਾ ਹੈ ਉਸ ਜਗ੍ਹਾ ਤੇ ਲਗਾਓ। ਇਸ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਦਰਦ ਹੋਣਾ ਬੰਦ ਹੋ ਜਾਵੇਗਾ ।

Leave a Reply

Your email address will not be published. Required fields are marked *