ਚਿਹਰੇ ਨੂੰ ਹੱਦ ਤੋਂ ਵੱਧ ਗੋਰਾ ਕਰਨ ਲਈ ਪੱਕਾ ਅਤੇ ਅਸਰਦਾਰ ਘਰੇਲੂ ਨੁਸਖਾ

Uncategorized

ਅੱਜ ਦੇ ਸਮੇਂ ਵਿੱਚ ਸਾਰੇ ਲੋਕ ਆਪਣੇ ਆਪ ਨੂੰ ਸੁੰਦਰ ਦਿਖਾਉਣਾ ਪਸੰਦ ਕਰਦੇ ਹਨ ਇਸ ਲਈ ਉਹ ਬਹੁਤ ਸਾਰੇ ਫੇਅਰ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਚਿਹਰਾ ਸਾਫ਼ ਅਤੇ ਗੋਰਾ ਦਿਖੇ, ਪਰ ਇਹ ਫੇਅਰ ਪ੍ਰੋਡਕਟਸ ਕਈ ਵਾਰ ਉਨ੍ਹਾਂ ਦੇ ਚਿਹਰੇ ਉੱਤੇ ਗ਼ਲਤ ਰਿਐਕਸ਼ਨ ਕਰ ਦਿੰਦੇ ਹਨ ਅਤੇ ਉਨ੍ਹਾਂ ਦਾ ਚਿਹਰਾ ਬਦਸੂਰਤ ਦਿਖਣ ਲੱਗਦਾ ਹੈ । ਇਸ ਤੋਂ ਇਲਾਵਾ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਵੀ ਬਹੁਤ ਸਾਰੇ ਲੋਕਾਂ ਦੇ ਚਿਹਰੇ ਦਾ ਰੰਗ ਕਾਲਾ ਪੈਣ ਲੱਗਦਾ ਹੈ। ਇਸ ਵਾਸਤੇ ਅੱਜ ਅਸੀ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡਾ ਚਿਹਰਾ ਸਾਫ਼ ਅਤੇ ਗੋਰਾ ਦਿਖਣ ਲੱਗੇਗਾ ।

ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਸਾਡੇ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਆਲੂ, ਦਹੀਂ , ਸ਼ਹਿਦ ਅਤੇ ਨਿੰਬੂ ਦੀ ਜ਼ਰੂਰਤ ਹੈ। ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮੁਸ਼ਕਲ ਨੂੰ ਤਿਆਰ ਕਿੱਦਾਂ ਕਰਨਾ ਹੈ।ਸਭ ਤੋਂ ਪਹਿਲਾਂ ਇਕ ਆਲੂ ਲਓ ਉਸ ਆਲੂ ਨੂੰ ਉਬਾਲ ਕੇ ਵੱਡੇ ਵੱਡੇ ਟੁਕੜਿਆਂ ਵਿੱਚ ਕੱਟ ਲਓ ।ਇਸ ਤੋਂ ਬਾਅਦ ਚਮਚ ਦੀ ਮਦਦ ਨਾਲ ਇਸ ਨੂੰ ਕੌਲੀ ਵਿਚ ਪਾ ਕੇ ਚੰਗੀ ਤਰ੍ਹਾਂ ਦਬਾ ਕੇ ਇਸ ਦਾ ਪੇਸਟ ਤਿਆਰ ਕਰ ਲਓ।

ਉਸ ਤੋਂ ਬਾਅਦ ਇਸ ਵਿਚ ਦੰਦ ਚਮਚ ਦਹੀਂ ਦੇ ਪਾਓ ਜੇਕਰ ਤੁਹਾਡੇ ਕੋਲ ਦਹੀਂ ਨਹੀਂ ਹੈ ਤਾਂ ਦੁੱਧ ਵੀ ਪਾ ਸਕਦੇ ਹੋ , ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਚ ਇਕ ਚਮਚ ਸ਼ਹਿਦ ਅਤੇ ਲਗਪਗ ਦੱਸ ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ । ਹੁਣ ਇਹ ਸਾਡੇ ਚਿਹਰੇ ਉੱਤੇ ਲਗਾਉਣ ਲਈ ਬਿਲਕੁਲ ਤਿਆਰ ਹੈ ,ਇਸ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਲਗਾਓ ਅਤੇ ਲਗਭਗ ਵੀਹ ਮਿੰਟ ਲਈ ਛੱਡ ਦਿਓ ਵੀਹ ਮਿੰਟ ਤੋਂ ਬਾਅਦ ਆਪਣੇ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਧੋ ਲਵੋ । ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਚਿਹਰਾ ਗੋਰਾ ਹੋਣ ਲੱਗੇਗਾ ਅਤੇ ਪਹਿਲੀ ਵਾਰ ਵਿੱਚ ਹੀ ਤੁਹਾਨੂੰ ਰਿਜ਼ਲਟ ਦਿਖੇਗਾ। ਇਸ ਨੁਸਖੇ ਦਾ ਇਸਤੇਮਾਲ ਤੁਸੀਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ ਅਤੇ

ਇਸ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹਨ ,ਇਸ ਲਈ ਤੁਸੀਂ ਬੇਝਿਜਕ ਹੋ ਕੇ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਚਿਹਰੇ ਨੂੰ ਸੁੰਦਰ ਅਤੇ ਗੋਰਾ ਬਣਾ ਸਕਦੇ ਹੋ ।

Leave a Reply

Your email address will not be published. Required fields are marked *